ਜੋਗਿੰਦਰ ਸਿੰਘ ਮਾਨ ਨੇ ਪਿੰਡ ਖੇੜਾ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ

ਜੋਗਿੰਦਰ ਸਿੰਘ ਮਾਨ ਨੇ ਪਿੰਡ ਖੇੜਾ ਵਿਖੇ ਸ਼ੁਰੂ ਕਰਵਾਏ ਵਿਕਾਸ ਦੇ ਕੰਮ

ਸੀਵਰੇਜ ਨਿਕਾਸੀ ਤੇ ਪੱਕੀਆਂ ਗਲੀਆਂ ਦੀ ਉਸਾਰੀ ਤੇ 1.75 ਲੱਖ ਹੋਣਗੇ ਖਰਚ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਵਿਧਾਨਸਭਾ ਹਲਕਾ ਫਗਵਾੜਾ ਦੇ ਪਿੰਡ ਖੇੜਾ ਵਿਖੇ ਵਿਕਾਸ ਦੀਆਂ ਲੀਹਾਂ ਨੂੰ ਅੱਗੇ ਤੋਰਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ 1.75 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਪ੍ਰਬੰਧਾਂ ਅਤੇ ਕੱਚੀਆਂ ਗਲੀਆਂ ਨੂੰ ਇੰਟਰਲਾਕ ਟਾਇਲਾਂ ਨਾਲ ਪੱਕੀਆਂ ਕਰਨ ਦੇ ਕੰਮ ਦੀ ਸ਼ੁਰੂਆਤ ਕਾਰਵਾਈ। ਇਸ ਮੌਕੇ ਗੱਲਬਾਤ ਕਰਦਿਆਂ ਜੋਗਿੰਦਰ ਸਿੰਘ ਮਾਨ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਪਿੰਡ ਦੇ ਸਾਰੇ ਅਧੂਰੇ ਵਿਕਾਸ ਕਾਰਜਾਂ ਨੂੰ ਵਾਰੋ ਵਾਰੀ ਪੂਰਾ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਪਿੰਡ ਪੁੱਜਣ ਤੇ ਸੁਰਿੰਦਰ ਕੁਮਾਰ ਸਰਪੰਚ ਦੀ ਅਗਵਾਈ ਹੇਠ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਬੀ.ਡੀ.ਪੀ.ਓ. ਰਾਮਪਾਲ ਰਾਣਾ, ਅਮਨਦੀਪ ਜੇ.ਈ, ਮਲਕੀਤ ਚੰਦ ਪੰਚਾਇਤ ਸਕੱਤਰ ਸਮੇਤ ਹੋਰਨਾਂ ਦਾ ਸਮੂਹ ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਨੇ ਜੋਗਿੰਦਰ ਮਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਉਹ ਨਰਕ ਭਰੀ ਜਿੰਦਗੀ ਜੀਉਣ ਲਈ ਮਜਬੂਰ ਸਨ। ਬਰਸਾਤੀ ਮੌਸਮ ‘ਚ ਕੱਚੀਆਂ ਗਲੀਆਂ ਤੋਂ ਲੰਘਣਾ ਬੜਾ ਮੁਸ਼ਕਿਲ ਸੀ। ਹੁਣ ਸੀਵਰੇਜ ਦੀ ਵਿਵਸਥਾ ਹੋਣ ਅਤੇ ਪੱਕੀਆਂ ਗਲੀਆਂ ਬਣਨ ਦੇ ਨਾਲ ਉਹਨਾਂ ਨੂੰ ਬਹੁਤ ਰਾਹਤ ਮਿਲੇਗੀ। ਇਸ ਮੌਕੇ ਅਮਰਜੀਤ ਸਿੰਘ ਸਾਬਕਾ ਸਰਪੰਚ, ਮੋਨਿਕਾ ਖੇੜਾ, ਰਣਜੀਤ ਸਿੰਘ ਪੰਚ, ਰਮੇਸ਼ ਕੁਮਾਰ, ਮਨਦੀਪ ਕੁਮਾਰ, ਸਨੀ ਕੁਮਾਰ, ਹਰਵਿੰਦਰ ਸਿੰਘ, ਬਲਜੀਤ ਸਿੰਘ ਨੰਬਰਦਾਰ, ਬਲਵਿੰਦਰ ਰਾਮ ਸਾਬਕਾ ਪੰਚ ਆਦਿ ਹਾਜਰ ਸਨ

58 Views