ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀ ਐਨ ਐਸ ਐਸ ਯੂਨਿਟ ਵੱਲੋਂ 15-09-2023 ਤੋਂ 02-10-2023 ਤੱਕ “ਸਵੱਛਤਾ ਹੀ ਸੇਵਾ ਹੈ” ਦਾ ਜਸ਼ਨ

ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੀ ਐਨ ਐਸ ਐਸ ਯੂਨਿਟ ਵੱਲੋਂ 15-09-2023 ਤੋਂ 02-10-2023 ਤੱਕ “ਸਵੱਛਤਾ ਹੀ ਸੇਵਾ ਹੈ” ਦਾ ਜਸ਼ਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਕਾਲਜ ਪ੍ਰਿੰਸੀਪਲ ਦੀ ਯੋਗ ਅਗਵਾਈ ਹੇਠ ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ ਦੀ ਐਨਐਸਐਸ ਯੂਨਿਟ ਵੱਲੋਂ ਪ੍ਰਿੰਸੀਪਲ ਡਃ ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ “ਸਵੱਛਤਾ ਹੀ ਸੇਵਾ ਹੈ” ਵਿਸ਼ੇ ’ਤੇ ਇੱਕ ਐਕਸਟੈਨਸ਼ਨ ਲੈਕਚਰ ਕਰਵਾਇਆ ਗਿਆ ਜਿਸਦੇ ਰਿਸੋਰਸ ਪਰਸਨ ਮੈਡਮ ਨਿਧੀ ਜੱਸਲ ਸਨ। ਆਪਣੇ ਲੈਕਚਰ ਵਿੱਚ, ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਫ਼ਾਈ ਸਿਰਫ਼ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਸਾਡਾ ਸਾਰਿਆਂ ਦਾ ਫਰਜ਼ ਹੈ। ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖ ਕੇ ਅਸੀਂ ਇੱਕ ਸਿਹਤਮੰਦ ਅਤੇ ਸੁੰਦਰ ਭਾਰਤ ਵਿੱਚ ਯੋਗਦਾਨ ਪਾ ਸਕਦੇ ਹਾਂ। ਐੱਨਐੱਸਐੱਸ ਵਾਲੰਟੀਅਰਾਂ ਵੱਲੋਂ ਸਹੁੰ ਵੀ ਚੁੱਕੀ ਗਈ। ਜਿਸ ਵਿੱਚ 70 ਦੇ ਕਰੀਬ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰੋਗਰਾਮ ਅਫ਼ਸਰ ਡਾ: ਲਲਿਤ ਕੁਮਾਰ ਅਤੇ ਸ੍ਰੀਮਤੀ ਨਿਧੀ ਜੱਸਲ ਦੇ ਸਾਂਝੇ ਯਤਨਾਂ ਦੀ ਸ਼ਲਾਘਾ ਕੀਤੀ

66 Views