ਅੱਖਾ ਦੇ ਫ਼ਲੂ ਤੋਂ ਘਬਰਾੳ ਨਾ , ਇਸ ਦਾ ਤੁੰਰਤ ਕਰਵਾੳ ੲਿਲਾਜ ; ਡਾ ਸ਼ਾਲੂ ਸਾਮਰਿਆ

ਅੱਖਾ ਦੇ ਫ਼ਲੂ ਤੋਂ ਘਬਰਾੳ ਨਾ , ਇਸ ਦਾ ਤੁੰਰਤ ਕਰਵਾੳ ੲਿਲਾਜ ; ਡਾ ਸ਼ਾਲੂ ਸਾਮਰਿਆ

ਅੱਖਾਂ ਦੀ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ

ਫਗਵਾੜਾ ( ਡਾ ਰਮਨ ) ਸਿਵਲ ਹਸਪਤਾਲ ਫਗਵਾੜਾ ਵਿਖੇ ਤੈਨਾਤ ਅੱਖਾ ਦੀਆ ਬਿਮਾਰੀਆਂ ਦੇ ਮਾਹਿਰ ਡਾ ਸ਼ਾਲੂ ਸਾਮਰਿਆ ਵੱਲੋਂ ਆਮ ਲੋਕਾਂ ਅਤੇ ਜਾਂਚ ਲਈ ਆਏ ਮਰੀਜ਼ਾਂ ਨੂੰ ਅੱਖਾਂ ਦੇ ਫਲੂ ਸਬੰਧੀ ਜਾਗਰੂਕ ਕੀਤਾ ਮਰੀਜ਼ਾਂ ਦੀ ਜਾਂਚ ਦੋਰਾਨ ਉਨ੍ਹਾਂ ਦੱਸਿਆ ਕਿ ਅੱਖਾਂ ਦਾ ਲਾਲ ਹੋਣਾ , ਅੱਖਾਂ ਵਿੱਚ ਖੁਜਲੀ ਹੋਣੀ , ਅੱਖਾਂ ਵਿਚੋਂ ਪਾਣੀ ਆਉਣਾ , ਅੱਖਾਂ ਵਿਚ ਗਿੱਦ ਆਉਣੀ , ਅੱਖਾਂ ਦੇ ਹੇਠਲੇ ਹਿੱਸੇ ਵਿਚ ਸੋਜ਼ ਆਉਣੀ ਆਦਿ ਲੱਛਣ ਨਜ਼ਰ ਆਉਣ ਤਾਂ ਤੁਰੰਤ ਆਪਣੇ ਨੇੜੇ ਦੇ ਅੱਖਾਂ ਦੇ ਮਾਹਿਰ ਡਾਕਟਰ ਕੋਲੋਂ ਜਾਂਚ ਕਰਵਾਈ ਜਾਵੇ ਉਨ੍ਹਾਂ ਦੱਸਿਆ ਕਿ ਅੱਖਾਂ ਦੀ ਇਹ ਬਿਮਾਰੀ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਨੂੰ ਹੋ ਸਕਦੀ ਹੈ , ਇਸ ਲਈ ਆਪਣੀਆਂ ਅੱਖਾਂ ਨੂੰ ਵਾਰ ਵਾਰ ਛੂਹਣ ਤੋਂ ਬਚੋ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਅਤੇ ਪਾਣੀ ਨਾਲ ਸਾਫ ਕਰੋ ਦੂਸਰੇ ਵਿਅਕਤੀ ਵੱਲੋਂ ਵਰਤੇ ਹੋਏ ਤੋਲੀਏ ਜਾਂ ਰੁਮਾਲ ਦੀ ਵਰਤੋਂ ਨਾ ਕੀਤੀ ਜਾਵੇ ਉਨ੍ਹਾਂ ਦੱਸਿਆ ਕਿ ਘਰ ਵਿਚ ਕਿਸੇ ਮੈਂਬਰ ਨੂੰ ਉਪਰੋਕਤ ਲੱਛਣ ਪਾਏ ਜਾਂਦੇ ਹਨ ਤਾਂ ਉਸ ਤੋਂ ਦੂਰੀ ਬਣਾ ਕੇ ਰੱਖੀ ਜਾਵੇ ਇਸ ਮੌਕੇ ਔਪਥਾਲਮਿਕ ਅਫਸਰ ਬਲਵੀਰ ਕੌਰ ਨੇ ਦੱਸਿਆ ਕਿ ਕਿਸੇ ਵਿਅਕਤੀ ਨੂੰ ਇਹ ਲੱਛਣ ਪਾਏ ਜਾਦੇ ਹਨ ਤਾਂ ਘਬਰਾਉਣ ਦੀ ਲੋੜ ਨਹੀਂ ਸਗੋਂ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਮਰੀਜ਼ ਨੂੰ ਤੁਰੰਤ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਸਰਕਾਰੀ ਸਿਹਤ ਕੇਂਦਰਾਂ ‘ ਚ ਇਸ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ

63 Views