21 ਸਤੰਬਰ ਨੂੰ ਕਪੂਰਥਲਾ ਵਿਖੇ ਵਿਸ਼ਵ ਫਾਰਮੇਸੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ

21 ਸਤੰਬਰ ਨੂੰ ਕਪੂਰਥਲਾ ਵਿਖੇ ਵਿਸ਼ਵ ਫਾਰਮੇਸੀ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ

ਕਾਲਾ ਸੰਘਿਆਂ 19 ਸਤੰਬਰ (ਮਨਜੀਤ ਮਾਨ) ਫਾਰਮੇਸੀ ਅਫ਼ਸਰ ਕਪੂਰਥਲਾ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸ਼ੁਭ ਸ਼ਰਮਾ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਹੋਈ।ਜਿਸ ਵਿੱਚ ਫੈਸਲਾ ਲਿਆ ਗਿਆ ਕਿ ਵਿਸ਼ਵ ਫਾਰਮੇਸੀ ਦਿਵਸ ਤੇ 21 ਸਤੰਬਰ 2023 ਨੂੰ ਕਪੂਰਥਲਾ ਵਿਖੇ ਵਿਸ਼ਵ ਫਾਰਮੇਸੀ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਹੋਣਵਾਲੇ ਪ੍ਰੋਗਰਾਮ ਵਿੱਚ ਡਾਕਟਰ ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਮੁੱਖ ਮਹਿਮਾਨ ਵਜੋਂ । ਹੋਟਲ ਰਮਾਡਾ ਕਪੂਰਥਲਾ ਵਿਖੇ ਸ਼ਾਮਿਲ ਹੋਣਗੇ ਇਸ ਫਾਰਮੇਸੀ ਦਿਵਸ ਵਿੱਚ ਡਾਕਟਰ ਗੌਰਵ ਗੁਪਤਾ ਡੀ ਐਮ ਕਾਰਡੀਓ ਦਿੱਲ ਦੇ ਰੋਗਾਂ ਦੇ ਮਾਹਿਰ, ਉਮ ਹਾਰਟ ਕੇਅਰ ਸੈਂਟਰ ਜੋਸ਼ੀ ਹਸਪਤਾਲ ਜਲੰਧਰ ਅਤੇ ਡਾਕਟਰ ਮੇਅੰਕ ਗੁਪਤਾ ਐਮ ਡੀ ਰੇਡੀਉਲੋਜੀ ਇੰਚਾਰਜ ਅਲਫ਼ਾ ਸਕੈਨਿੰਗ ਸੈਂਟਰ ਸਾਹਮਣੇ ਸਤਿਅਮ ਹਸਪਤਾਲ, ਕਪੂਰਥਲਾ ਚੌਕ ਜਲੰਧਰ ਸ਼ਮਾਂ ਰੌਸ਼ਨ ਕਰਨਗੇ। ਇਸ ਵਿਚ ਡਾਕਟਰ ਸ਼ੁਭ ਸ਼ਰਮਾ ਜ਼ਿਲ੍ਹਾ ਪ੍ਰਧਾਨ ਨੇ ਮੌਜੂਦਾ ਅਤੇ ਸੇਵਾ ਮੁਕਤ ਫਾਰਮੇਸੀ ਅਫ਼ਸਰ ਸਾਹਿਬਾਨ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਵਾਇਸ ਪ੍ਰਧਾਨ, ਅਮਰਿੰਦਰ ਸਿੰਘ ਸਕੱਤਰ, ਤਿਲਕ ਰਾਜ ਚੀਫ਼ ਅਡਵਾਈਜ਼ਰ , ਗੁਲਸ਼ਨਦੀਪ ਸਿੰਘ ਵਿੱਤ ਸਕੱਤਰ,ਸੋਹਿਰਦੇਪਾਲ ਸਿੰਘ ਐਡੀਟਰ, ਨਰਿੰਦਰਪਾਲ ਸਿੰਘ, ਮਨਜੀਤ ਕੌਰ, ਰੁਪਿੰਦਰ ਕੌਰ ਅਤੇ ਹੋਰ ਫਾਰਮੇਸੀ ਅਫ਼ਸਰ ਸ਼ਿਰਕਤ ਕਰਨਗੇ।

109 Views