ਹਰ ਸ਼ੁਕਰਵਾਰ‘ ਡੇਂਗੂ ’ ਤੇ ਵਾਰ ’ ਮੁਹਿੰਮ ਤਹਿਤ ਮੁੱਹਲਾ ਬਸੰਤ ਨਗਰ ਅਤੇ ਸ਼ਾਮ ਨਗਰ ਵਿਖੇ ਘਰ ਘਰ ਜਾ ਕੇ ਡੈਗੂ ਦਾ ਲਾਰਵਾ ਚੈਕ ਕੀਤਾ ਗਿਆ

ਫਗਵਾੜਾ ( ਡਾ ਰਮਨ ) ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੀ ਯੋਗ ਅਗਵਾਈ ਅਤੇ ਡਾ ਸੁਸ਼ਾਂਤ , ਡਾ ਅਕੁੰਸ ਅਗਰਵਾਲ ਦੀ ਸੁਚੱਜੀ ਦੇਖ-ਰੇਖ ਹੇਠ ਬਸੰਤ ਨਗਰ ਅਤੇ ਸ਼ਾਮ ਨਗਰ ਵਿਖੇ ਡੇਂਗੂ ਤੇ ਵਾਰ ਮੁਹਿੰਮ ਅਧੀਨ ਮਲੇਰੀਆ ਤੇ ਡੇਂਗੂ ਸਬੰਧੀ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਲੋਕਾ ਨੂੰ ਡੈਗੁ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਹੈਲਥ ਇੰਸਪੈਕਟਰ ਬਲਿਹਾਰ ਚੰਦ , ਹੈਲਥ ਇੰਸਪੈਕਟਰ ਗੁਰਮੇਜ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਤੇਜ਼ ਸਿਰ ਦਰਦ ਤੇ ਤੇਜ਼ ਬੁਖਾਰ ਹੋਵੇ , ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੋਵੇ , ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਜੀ ਕੱਚਾ ਹੋਣਾ ਅਤੇ ਉਲਟੀਆਂ ਲੱਗਣਾ , ਹਾਲਤ ਖਰਾਬ ਹੋਣ ਤੇ ਨੱਕ , ਮੂੰਹ ਅਤੇ ਮਸੂੜਿਆਂ ਵਿੱਚੋਂ ਖੂਨ ਵਗਣਾ ਆਦਿ ਲੱਛਣ ਹੋਣ ਤਾਂ ਇਹ ਡੇਂਗੂ ਦੇ ਲੱਛਣ ਹੋਣ ਤੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਡਾਕਟਰ ਤੋਂ ਆਪਣਾ ਮੁਆਇਨਾ ਕਰਵਾ ਕੇ ਟੈਸਟ ਕਰਵਾਉਣਾ ਚਾਹੀਦਾ ਹੈ ਡੇਂਗੂ ਦਾ ਟੈਸਟ ਜਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮਾਈਕਰੋਬਾਇਓਲਾਜੀ ਲੈਬ ਵਿੱਚ ਕੀਤਾ ਜਾਦਾ ਹੈ ੲਿਸ ਮੌਕੇ ਲੱਖਵਿੰਦਰ ਸਿੰਘ , ਗੁਰਿੰਦਰ ਸਿੰਘ , ਅਮਰੀਕ ਸਿੰਘ ਆਦਿ ਨੇ ਘਰਾ ਵਿੱਚ ਕੂਲਰਾ, ਗਮਲਿਆ , ਡਰਮਾ ਆਦਿ ਵਿੱਚ ਭਰੇ ਪਾਣੀ ਨੂੰ ਸੁਟਵਾ ਲਾਰਵੇ ਨੂੰ ਨਸ਼ਟ ਕਰਵਾੲਿਆ ਗਿਆ ਇਸ ਮੌਕੇ ‘ ਤੇ ਸਿਹਤ ਵਿਭਾਗ ਵੱਲੋਂ ਲਾਰਵੇਸਾਈਡਲ ਦਵਾਈ ਦਾ ਸਪਰੇਅ ਕੀਤਾ ਗਿਆ ਤੇ ਡੇਂਗੂ ਸਬੰਧੀ ਜਾਗਰੂਕਤਾ ਪੈਂਫਲੇਟ ਵੀ ਤਕਸੀਮ ਕੀਤੇ ਗਏ

48 Views