ਮਿਸ਼ਨ ਸਮਰੱਥ ਤਹਿਤ ਪ੍ਰਾਇਮਰੀ ਅਧਿਆਪਕਾਂ ਦੀ ਟ੍ਰੇਨਿੰਗ ਸਮਾਪਤ*


ਭੋਗਪੁਰ (ਪਰਮਜੀਤ ਪਚਰੰਗਾ) ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਦੇ ਐੱਸ. ਸੀ. ਈ.ਆਰ. ਟੀ. ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਭੋਗਪੁਰ ਦੇ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਦੋ -ਦੋ ਰੋਜ਼ਾ ਸਿਖਲਾਈ ਦੀ ਵਰਕਸ਼ਾਪ ਬੀ. ਆਰ. ਸੀ. ਭੋਗਪੁਰ ਵਿਖੇ ਸਫਲਤਾ ਪੂਰਵਕ ਸਮਾਪਤ ਹੋਈ I ਸਿਖਲਾਈ ਦਾ ਮਕਸਦ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਵਿੱਚ ਨਿਪੁੰਨਤਾ ਹਾਸਲ ਕਰਨਾ ਹੈ I ਸੈਮੀਨਾਰ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼੍ਰੀ ਅਵਤਾਰ ਸਿੰਘ ਜੀ ਨੇ ਹਾਜ਼ਰ ਅਧਿਆਪਕਾਂ ਨਾਲ ਇਸ ਪ੍ਰੋਜੈਕਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ I ਇਸ ਮੌਕੇ ਅਖੀਰਲੇ ਦਿਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਕੁਲਤਰਨਜੀਤ ਸਿੰਘ ਨੇ ਸੈਮੀਨੇਰੀਅਨਜ ਨੂੰ ਸੰਬੋਧਨ ਕਰਦੇ ਹੋਏ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਆਪਣੀ ਪ੍ਰਭਾਵਸ਼ਾਲੀ ਦਿੱਖ ਨਾਲ ਤੇ ਸੱਚੀ ਲਗਨ ਨਾਲ ਮਿਹਨਤ ਕਰ ਕੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਪ੍ਰੇਰਿਤ ਕੀਤਾ I ਨਾਲ ਹੀ ਡਿਪਟੀ ਡੀ. ਈ. ਓ. ਸ਼੍ਰੀ ਮਨੀਸ਼ ਸ਼ਰਮਾ ਨੇ ਵੀ ਇਸ ਸੰਬੰਧੀ ਆਪਣੇ ਵਿਚਾਰ ਪੇਸ਼ ਕੀਤੇ | ਰਿਸੋਰਸ ਪਰਸਨ ਸ਼੍ਰੀ ਸ਼ੁਬਮ,ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਗੁਰਮਿੰਦਰ ਕੌਰ ਵੱਲੋਂ ਸਮੂਹ ਅਧਿਆਪਕਾਂ ਨੂੰ ਮਿਸ਼ਨ ਸਮਰੱਥ ਅਧੀਨ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਗਤੀਵਿਧੀਆਂ ਕਰਵਾਉਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ I ਇਸ ਮੌਕੇ ਟ੍ਰੇਨਿੰਗ ਦੌਰਾਨ ਸੀ. ਐੱਚ. ਟੀ. ਸ਼੍ਰੀ ਰਵੀ ਕਾਂਤ, ਹਰਪ੍ਰੀਤ ਸਿੰਘ, ਭੁਪਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼੍ਰੀਮਤੀ ਸੋਨੀਆ, ਵਿਜੇ ਕੁਮਾਰ, ਰਮਨਦੀਪ ਸਿੰਘ, ਨਰੇਸ਼ ਪੌਲ, ਸ਼੍ਰੀਮਤੀ ਗੁਰਜੀਤ ਕੌਰ ਹਾਜ਼ਰ ਸਨ |

56 Views