ਪੱਤਰਕਾਰਾਂ ਨੂੰ ਉਨ੍ਹਾਂ ਦੀਆ ਹੱਕੀ ਮੰਗਾਂ ਦੁਆਉਣ ਲਈ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਬਾਡੀ ਦੀ ਫਗਵਾੜਾ ਵਿਖੇ ਹੋਈ ਇੱਕ ਵਿਸ਼ੇਸ਼ ਬੈਠਕ

ਪੱਤਰਕਾਰਾਂ ਦੀਆ ਹੱਕੀ ਤੇ ਜਾਇਜ਼ ਮੰਗਾਂ ਲਈ ਲੜਾਈ ਲੜ੍ਹਦਾ ਰਹਾਂਗਾ : ਮਨਜੀਤ ਮਾਨ*ਸੂਬਾ ਪ੍ਰਧਾਨ
ਜਰਨਲਿਸਟ ਪ੍ਰੈਸ ਕਲੱਬ ਦੀ ਬੇਹਤਰੀ ਲਈ ਦਿਨ-ਰਾਤ ਕੰਮ ਕਰਾਂਗਾ : ਡਾ ਰਮਨ*ਸ਼ਰਮਾ
ਫਗਵਾੜਾ (ਡਾ ਰਮਨ / ਕਸਤੂਰੀ ਲਾਲ )ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਫਗਵਾੜਾ ਯੂਨਿਟ ਦੀ ਇੱਕ ਵਿਸ਼ੇਸ਼ ਮੀਟਿੰਗ ਸੂਬਾ ਕਮੇਟੀ ਨਾਲ ਸੂਬਾ ਪ੍ਰਧਾਨ ਮਨਜੀਤ ਮਾਨ ਦੀ ਯੋਗ ਅਗਵਾਈ ਅਤੇ ਫਗਵਾੜਾ ਇਕਾਈ ਦੇ ਪ੍ਰਧਾਨ ਡਾ ਰਮਨ ਸ਼ਰਮਾ ਦੀ ਸੁਚੱਜੀ ਦੇਖ-ਰੇਖ ਹੇਠ ਸਥਾਨਕ ਕੇ ਕੇ ਸਵੀਟ ਸ਼ਾਪ ਸਤਨਾਮਪੁਰਾ ਨਜ਼ਦੀਕ ਫਲਾਈ ੳਵਰ ਵਿਖੇ ਕੀਤੀ ਗਈ ਜਿਸ ਵਿੱਚ ਸੂਬਾ ਪ੍ਰਧਾਨ ਮਨਜੀਤ ਮਾਨ, ਸੂਬਾ ਸਰਪ੍ਰਸਤ ਜੇ ਐਸ ਸੰਧੂ, ਸੂਬਾ ਕੋਆਰਡੀਨੇਟਰ ਪ੍ਰਿਤਪਾਲ ਸਿੰਘ , ਸੂਬਾ ਸਲਾਹਕਾਰ ਤਰਲੋਚਨ ਸਿੰਘ ਚਾਹਲ , ਸੂਬਾ ਸਲਾਹਕਾਰ ਬਾਬਾ ਗੁਰਮੀਤ ਸਿੰਘ , ਮੁੱਖ ਬੁਲਾਰਾ ਪੰਜਾਬ ਰਾਮ ਸਿੰਘ ਭੱਟੀ , ਜ਼ਿਲ੍ਹਾ ਕਪੂਰਥਲਾ ਵੂਮੈਨ ਸੈੱਲ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਰਜਨੀ ਬਾਲਾ ਵਿਸ਼ੇਸ਼ ਤੌਰ ਤੇ ਪਹੁੰਚੇ ਮੀਟਿੰਗ ਵਿੱਚ ਪੱਤਰਕਾਰ ਸਾਥੀਆਂ ਨੂੰ ਆ ਰਹੀਆ ਮੁਸ਼ਕਿਲਾਂ ਅਤੇ ਉਸ ਦੇ ਸਮਾਧਾਨ ਬਾਰੇ ਵਿਚਾਰ ਚਰਚਾ ਕੀਤੀ ਗਈ ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਦੱਸਿਆ ਕਿ ਪੱਤਰਕਾਰਾਂ ਦੀਆ ਹੱਕੀ ਮੰਗਾਂ ਜਿਸ ਵਿੱਚ ਪੱਤਰਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ, ਹਰੇਕ ਪੱਤਰਕਾਰ ਭਾਵੇ ਉਹ ਕਿਸੇ ਵੀ ਅਖ਼ਬਾਰ ਨਾਲ ਸੰਬੰਧਿਤ ਹੋਵੇ ਜੋ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੋਵੇ ਉਸ ਨੂੰ ਯੈਲੋ ਕਾਰਡ , ਫ੍ਰਰੀ ਬਸ ਸਫ਼ਰ , ਟ੍ਰੈਨ ਸਫ਼ਰ , 5 ਮਰਲੇ ਦਾ ਪਲਾਟ , ਸਿਹਤ ਬੀਮਾ 5 ਲੱਖ ਤੋਂ ਵਧਾ ਕੇ ਦੱਸ ਲੱਖ ਕਰਨ ਸਬੰਧੀ ਜਲਦ ਹੀ ਮਾਨ ਸਰਕਾਰ ਦੇ ਧਿਆਨ ਹਿੱਤ ਲਿਆਂ ਮੰਗ ਪੱਤਰ ਦਿੱਤਾ ਜਾਵੇਗਾ ਉਨ੍ਹਾਂ ਇਹ ਵੀ ਕਿਹਾ ਕਿ ਪੱਤਰਕਾਰਾਂ ਨੂੰ ਬਦਨਾਮ ਕਰਨ ਵਾਲੇ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਬਾਜ਼ ਆ ਜਾਣ ਨਹੀ ਤਾ ਉਨ੍ਹਾਂ ਖਿਲਾਫ ਜਲਦ ਹੀ ਉੱਚ ਅਧਿਕਾਰੀਆਂ ਦੇ ਧਿਆਨ ਹਿੱਤ ਲਿਆਦਾ ਜਾਵੇਗਾ ਉਨ੍ਹਾਂ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਦੀ ਬਾਡੀ ਪੱਤਰਕਾਰਾਂ ਦੀਆ ਹੱਕੀ ਮੰਗਾਂ ਪ੍ਰਤੀ ਹਮੇਸ਼ਾ ਸੰਜੀਦਾ ਹੋ ਕੰਮ ਕਰਦੀ ਆ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਵੀ ਪੱਤਰਕਾਰ ਨੂੰ ਫੀਲਡ ਵਿੱਚ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾ ਕੋਈ ਵੀ ਅਧਿਕਾਰੀ ਵਲੋਂ ਜੇਕਰ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਉਹ ਤੁੰਰਤ ਉਨ੍ਹਾਂ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਨੰਬਰ 98728 – -88955 ਤੇ ਸੰਪਰਕ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਬਾਡੀ ਨੂੰ ਹੋਰ ਮਜ਼ਬੂਤ ਕਰਨ ਲਈ ਜਲਦ ਹੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਯੂਨਿਟ ਸਥਾਪਿਤ ਕੀਤੇ ਜਾਣਗੇ ਇਸ ਮੌਕੇ ਗੁਰਜੀਤ ਸਿੰਘ ਜਸਪ੍ਰੀਤ ਸਿੰਘ , ਚਰਨਜੀਤ ਕੌਰ , ਰਸ਼ਪਾਲ ਸਿੰਘ , ਚਰਨਜੀਤ , ਪਵਨ ਕੁਮਾਰ , ਡਾ ਰਮਨ , ਸੁਸ਼ੀਲ ਸ਼ਰਮਾ , ਅਸ਼ੀਸ਼ ਗਾਂਧੀ , ਜੀਵਨ ਕੁਮਾਰ ਸੰਘਾ , ਹਰਦਿਆਲ ਸਿੰਘ ਸੰਧੂ , ਵਿਵੇਕ ਮਰਵਾਹਾ , ਪ੍ਰਵੀਨ ਕਨੋਜੀਆ , ਕਮਲਦੀਪ ਸਿੰਘ , ਮੋਨੀਕਾ ਬੇਦੀ , ਐਡਵੋਕੇਟ ਧੰਨਦੀਪ ਕੋਰ , ਆਦਿ ਮੌਜੂਦ ਸਨ

