ਮਨੋਜ ਫਗਵਾੜਵੀ ਨੂੰ ਸੰਯੁਕਤ ਦਫ਼ਤਰ ਸਤੱਕਰ ਲਗਾਇਆ –ਸੰਧੂ ਵਰਿਆਣਵੀ

ਮਨੋਜ ਫਗਵਾੜਵੀ ਨੂੰ ਸੰਯੁਕਤ ਦਫ਼ਤਰ ਸਤੱਕਰ ਲਗਾਇਆ –ਸੰਧੂ ਵਰਿਆਣਵੀ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਕੇਂਦਰੀ ਪੰਜਾਬੀ ਲੇਖਕ ਸਭਾ ( ਸੇਖੋਂ ) ਰਜਿਸਟਰਡ ਵਲੋਂ ਪ੍ਰੋ . ਸੰਧੂ ਵਰਿਆਣਵੀ , ਮੁੱਖ ਸਕੱਤਰ , ਨੇ ਪ੍ਰੈਸ ਨੋਟ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ ਕੇਂਦਰੀ ਸਭਾ ਦੇ ਸਾਰੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪ੍ਰਧਾਨ ਸ੍ਰੀ ਪਵਨ ਹਰਚੰਦਪੁਰੀ ਜੀ ਦੀ ਆਗਿਆ ਨਾਲ ‘ ਉੱਘੇ ਗ਼ਜ਼ਲਗੋਅ ‘ ਮਨੋਜ ਫਗਵਾੜਵੀ ਨੂੰ ਕੇਂਦਰੀ ਸਭਾ ਦਾ ਕਾਰਜਕਾਰੀ ਮੈਂਬਰ ਅਤੇ ਸਭਾ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ । ਇਨ੍ਹਾਂ ਤੋਂ ਇਲਾਵਾ ਅਮਰਜੀਤ ਸਿੰਘ ‘ ਅਮਨ ’ ਨੂੰ ਵੀ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ ਹੈ । ਮਾਸਟਰ ਤਰਲੋਚਨ ਦੀ ਸੜਕ ਹਾਦਸੇ ‘ ਚ ਹੋਈ ਮੌਤ ਕਾਰਨ ਸ੍ਰੀ ਮੋਹੀ ਅਮਰਜੀਤ ( ਜਗਰਾਉਂ ) ਨੂੰ ‘ ਨਾਟਕ ਅਤੇ ਰੰਗ – ਮੰਚ ‘ ਸਕੂਲ ਕਮੇਟੀ ਦਾ ਮੁਖੀ ਲਗਾਇਆ ਗਿਆ ਹੈ।ਉਨ੍ਹਾਂ ਨੇ ਅੱਗੇ ਦੱਸਿਆ ਕਿ ਛੇਤੀਂ ਹੀ ਪੰਜਾਬੀ ਭਾਸ਼ਾ , ਸਾਹਿਤ , ਸੱਭਿਆਚਾਰ ਅਤੇ ਵਿਰਾਸਤ ਨਾਲ ਜੁੜੇ ਮਸਲਿਆਂ ਸਬੰਧੀ ਮੰਗ – ਪੱਤਰ , ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਚੰਡੀਗੜ੍ਹ ਵਿਖੇ ਜਾ ਕੇ ਸੌਂਪਿਆ ਜਾਵੇਗਾ । ਫਗਵਾੜਾ ਟਾਊਨ ਹਾਲ ਵਿਖੇ ਗੁਰੂ ਨਾਨਕ ਲਾਇਬਰੇਰੀ ਅਤੇ ਪਟਿਆਲਾ ਵਿਖੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਯਾਦਗਾਰੀ ਲਾਇਬਰੇਰੀਆਂ ਜੋ ਲਾਇਬਰੇਰੀਅਨਾਂ ਦੀ ਸੇਵਾ ਮੁਕਤੀ ਤੋਂ ਬਾਅਦ ਬੰਦ ਪਈਆਂ ਹਨ , ਉਨ੍ਹਾਂ ਨੂੰ ਦੁਬਾਰਾ ਪਾਠਕਾਂ ਦੀ ਸਹੂਲਤ ਲਈ ਖੁਲ੍ਹਵਾਉਣ ਲਈ ਸੰਬੰਧਿਤ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ , ਤਾਂ ਜੋ ਇਨ੍ਹਾਂ ਲਾਇਬਰੇਰੀਆਂ ਅੰਦਰ ਬੰਦ ਦੁਰਲੱਭ ਪੁਸਤਕਾਂ ਦਾ ਲਾਭ ਪਾਠਕਾਂ ਨੂੰ ਮਿਲ ਸਕੇ

60 Views