ਨਕਲਸੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ 9 ਸਤੰਬਰ ਨੂੰ ਕਾਲਾ ਸੰਘਿਆਂ ਚ

ਕਾਲਾ ਸੰਘਿਆਂ, 22 ਅਗਸਤ ( ਮਨਜੀਤ ਮਾਨ) ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ ਲੈਨਿਨਵਾਦੀ ) ਨਿਊਡੈਮੋਕਰੇਸੀ ਵਲੋਂ ਜ਼ਿਲ੍ਹਾ ਪੱਧਰੀ ਮੀਟਿੰਗ ਸ਼ਹੀਦੀ ਯਾਦਗਾਰ ਕਾਲਾ ਸੰਘਿਆਂ ਵਿਖੇ ਸੁਰਿੰਦਰ ਸਿੰਘ ਗ਼ਦਰੀ ਬਾਬਾ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਅਜਮੇਰ ਸਿੰਘ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ 1973 ਦੇ ਕਾਲਾ ਸੰਘਿਆਂ ਘੋਲ ਦੇ 7 ਨਕਸਲੀ ਲਹਿਰ ਦੇ ਸ਼ਹੀਦ ਸਾਥੀ ਤੇਜਾ ਸਿੰਘ ਕਾਲਾ ਸੰਘਿਆਂ, ਜੋਗਿੰਦਰ ਸਿੰਘ ਜਿੰਦ, ਸਵਰਨ ਸਿੰਘ ਢੱਡਾ, ਤਰਸੇਮ ਸਿੰਘ ਟੁੱਟ, ਗੁਰਦੀਪ ਸਿੰਘ ਗੋਬਿੰਦਪੁਰ, ਗੁਰਦਿਆਲ ਸਿੰਘ ਕਾਲਾ ਸੰਘਿਆਂ ਅਤੇ ਬਿਕਰਮਜੀਤ ਸਿੰਘ ਸਾਦਿਕਪੁਰ ਦੀ ਯਾਦ ਵਿੱਚ 9 ਸਤੰਬਰ ਨੂੰ ਨਕਸਲੀ ਲਹਿਰ ਦੇ ਸ਼ਹੀਦਾਂ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਮੌਕੇ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ। ਕਾਮਰੇਡ ਅਜਮੇਰ ਸਿੰਘ ਨੇ ਕਿਹਾ ਕਿ ਸਵੇਰੇ 11 ਵਜੇ ਸ਼ਹੀਦੀ ਯਾਦਗਾਰ ਤੇ ਝੱਡਾ ਝੁਲਾਇਆ ਜਾਵੇਗਾ ਉਪਰੰਤ ਬੱਸ ਅੱਡਾ ਕਾਲਾ ਸੰਘਿਆਂ ਵਿਖੇ ਵਿਸ਼ਾਲ ਸਿਆਸੀ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਵਲੋਂ ਸ਼ਹੀਦ ਸਾਥੀਆਂ ਨੂੰ ਸ਼ਰਧਾਂਜਲੀਆ ਭੇਂਟ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਲੋਕ ਘੋਲਾਂ ਦੇ ਸੰਗਰਾਮੀ ਸ਼ਹੀਦ ਸਾਥੀਆਂ ਨੇ ਚੰਗਾ ਤੇ ਖੁਸ਼ਹਾਲ, ਬਰਾਬਰਤਾ ਦਾ ਸਮਾਜ ਬਣਾਉਣ ਲਈ ਜਿਸ ਮਕਸਦ ਲਈ ਜਾਨਾਂ ਕੁਰਬਾਨ ਕੀਤੀਆਂ ਗਈਆਂ। ਦੇਸ਼ ਦੀ ਫਾਂਸੀਵਾਦੀ ਮੋਦੀ ਹਕੂਮਤ ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ, ਮੁਸਲਮਾਨਾਂ, ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ ਅਤੇ ਕਾਰਕੁਨਾਂ , ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੋਦੀ ਦੀ ਫਾਂਸੀਵਾਦੀ ਸਰਕਾਰ ਆਪਣੇ ਫਿਰਕੂ ਏਜੰਡੇ ਰਾਹੀਂ ਹਿੰਦੂਤਵ ਦੇ ਰੰਗ ਵਿੱਚ ਰੰਗਣ ਦੀਆਂ ਸਾਜ਼ਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਦਾ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਮਨੀਪੁਰ ਅਤੇ ਹਰਿਆਣਾ ਦੀਆਂ ਘਟਨਾਵਾਂ ਇਸ ਕੜੀ ਦਾ ਹਿੱਸਾ ਹਨ। ਇਸ ਲਈ ਅਸੀਂ ਬਰਾਬਰਤਾ ਦਾ ਸਮਾਜ ਉਸਾਰਨ ਲਈ ਲੋਕ ਸ਼ੰਘਰਸ਼ਾਂ ਨੂੰ ਹੋਰ ਤੇਜ਼ ਕਰੀਏ। ਨਕਸਲੀ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਗੁਰਸ਼ਰਨ ਸਿੰਘ ਉਰਫ਼ ਭਾਈ ਮੰਨਾ ਸਿੰਘ ਦੀ ਨਾਟਕ ਟੀਮ ਵੱਲੋਂ ਇਕੱਤਰ ਸਿੰਘ ਦੀ ਨਿਰਦੇਸ਼ਨਾ ਹੇਠ ਇਨਕਲਾਬੀ ਨਾਟਕ ਅਤੇ ਕੋਰੀਉਗ੍ਰਰਾਫੀਆ ਪੇਸ਼ ਕੀਤੀਆ ਜਾਣਗੀਆਂ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ, ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਂਮੱਲ,ਸੁਰਿੰਦਰ ਸਿੰਘ ਗ਼ਦਰੀ ਬਾਬਾ, ਕਾਮਰੇਡ ਲੁਭਾਇਆ ਸਿੰਘ ਕਾਲਾ ਸੰਘਿਆਂ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਨਿਰਮਲ ਸਿੰਘ ਸ਼ੇਰਪੁਰ ਸੱਧਾ, ਅਮਰਜੀਤ ਸਿੰਘ ਜਵਾਲਾਪੁਰ, ਕਸ਼ਮੀਰਾ ਸਿੰਘ ਭੰਡਾਲ ਦੋਨਾ, ਸੁੱਚਾ ਸਿੰਘ ਨਾਸੀਰੇਵਾਲ, ਪਿਆਰਾ ਸਿੰਘ ਭੰਡਾਲ ਦੋਨਾ, ਰਣਜੀਤ ਦੇਸਲ ਹਾਜ਼ਰ ਸਨ । ਉਨ੍ਹਾਂ ਸਮੂਹ ਇਨਸਾਫ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਹੀਦ ਸਾਥੀਆਂ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਦੀ ਅਪੀਲ ਕੀਤੀ।

50 Views