ਜਥੇਦਾਰ ਇੰਦਰਜੀਤ ਜੁਗਨੂੰ ਵਲੋਂ ਸੂਫ਼ੀ ਗੀਤ ਰਾਂਝਣ ਯਾਰ ਦਾ ਪੋਸਟਰ ਰਲੀਜ

ਕਾਲਾ ਸੰਘਿਆਂ 22 ਅਗਸਤ (ਮਨਜੀਤ ਮਾਨ)ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਸਿਆਸੀ ਸਲਾਹਕਾਰ ਮੈਂਬਰ ਪੀ ਏ ਸੀ ਤੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਵੱਲੋਂ ਇਕ ਸੰਖੇਪ ਸਮਾਗਮ ਦੌਰਾਨ ਪੰਜਾਬ ਦੇ ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਜਗਦੀਸ਼ ਖੋਸਲਾ ਤੇ ਜੈ ਸਿੰਘ ਚੋਹਾਨ ਵਲੋਂ ਨਵੇਂ ਗਾਏ ਗੀਤ ਰਾਂਝਣ ਯਾਰ ਦਾ ਪੋਸਟਰ ਰਲੀਜ ਕੀਤਾ ਗਿਆ ਇਸ ਮੌਕੇ ਜਥੇਦਾਰ ਜੁਗਨੂੰ ਨੇ ਕਿਹਾ ਕੀ ਸਾਰੇ ਗੀਤਕਾਰਾ ਨੂੰ ਨੌਜਵਾਨਾਂ ਨੂੰ ਸਹੀ ਸੇਧ ਵਾਲੇ ਚੰਗੀ ਸ਼ਬਦਾਂਵਲੀ ਵਾਲੇ ਅਜਿਹੇ ਗੀਤ ਗਾਉਣੇ ਚਾਹੀਦੇ ਹਨ ਜਿਨ੍ਹਾਂ ਗੀਤਾ ਨੂੰ ਅਸੀਂ ਆਪਣੇ ਪਰਿਵਾਰਾਂ ਵਿਚ ਬੈਠ ਕੇ ਸੁਣ ਸਕੀਏ ਇਸ ਗੀਤ ਨੂੰ ਨੇਪਰੇ ਚਾੜ੍ਹਨ ਵਿੱਚ ਬੱਬੂ ਬਾਦਸ਼ਾਹ ਪੁਰ ਕੇ ਐਸ ਕਰਨ ਮਾਸਟਰ ਬਿਕਰਮ ਵਿਕੀ, ਮਨਜੀਤ ਸਿੰਘ ਓਜਲਾ, ਹਰਪ੍ਰੀਤ ਆਹੂਜਾ ,ਲਖਬੀਰ ਲੱਖਾ, ਪਰਮਜੀਤ ਸਿੰਘ ਸਨੀ ,ਬੱਬੀ ਭੰਡਾਰੀ ਦਾ ਵਿਸ਼ੇਸ ਯੋਗਦਾਨ ਰਿਹਾ ਉਪਰੋਕਤ ਸੱਜਣਾ ਨੇ ਦੱਸਿਆ ਕਿ ਇਹ ਗੀਤ ਯੂ ਟਿਊਬ ਤੇ ਚੰਗੀ ਵਾਹ ਵਾਹ ਖਟ ਰਿਹਾ ਹੈ ਤੇ ਹਜਾਰਾਂ ਦਰਸ਼ਕ ਇਸਨੂੰ ਸੁਣ ਰਹੇ ਹਨ ਤੇ ਪਸੰਦ ਕਰ ਰਹੇ ਹਨ।
76 Views

