ਐਸ ਆਈ ਪ੍ਰਦੀਪ ਕੁਮਾਰ ਨੇ ਪੁਲਿਸ ਚੌਂਕੀ ਉੱਗੀ ਦਾ ਚਾਰਜ ਸੰਭਾਲਿਆ

ਮਾੜੇ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ __ ਐਸ ਆਈ ਪ੍ਰਦੀਪ ਕੁਮਾਰ

ਕਾਲਾ ਸੰਘਿਆਂ 22 ਅਗਸਤ (ਮਨਜੀਤ ਮਾਨ) ਥਾਣਾ ਸਦਰ ਨਕੋਦਰ ਅਧੀਨ ਪੈਂਦੀ ਪੁਲਿਸ ਚੌਂਕੀ ਉੱਗੀ ਵਿਖੇ ਪੁਲਿਸ ਚੌਂਕੀ ਲਸਾੜਾ ਤੋਂ ਬਦਲ ਕੇ ਆਏ ਐਸ ਆਈ ਸ਼੍ਰੀ ਪ੍ਰਦੀਪ ਕੁਮਾਰ ਨੇ ਆਪਣਾ ਚਾਰਜ ਸੰਭਾਲ ਲਿਆ ਹੈ ਐਸ ਆਈ ਪ੍ਰਦੀਪ ਕੁਮਾਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਚੌਂਕੀ ਆਉਣ ਜਾਣ ਵਾਲੇ ਲੋਕਾਂ ਨੂੰ ਪੂਰਾ ਪੂਰਾ ਮਾਣ ਸਤਿਕਾਰ ਮਿਲੇਗਾ ਲੋਕ ਪੁਲਿਸ ਨੂੰ ਸੱਚੀ ਇਤਲਾਹ ਦੇਣ ਉਨ੍ਹਾਂ ਮਾੜੇ ਅਨਸਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਮਾੜੇ ਅਨਸਰ ਨੂੰ ਇਲਾਕੇ ਦਾ ਮਾਹੋਲ ਖ਼ਰਾਬ ਨਹੀਂ ਕਰਨ ਦਿਆਂਗੇ ਉਨ੍ਹਾਂ ਕਿਹਾ ਮਾੜੇ ਅਨਸਰ ਜਾ ਤਾਂ ਇਲਾਕਾ ਛੱਡ ਜਾਣ ਜਾ ਕ੍ਰਾਇਮ ਉਨ੍ਹਾਂ ਕਿਹਾ ਉਹ ਲੋਕਾਂ ਦੀ ਸੇਵਾ ਵਿੱਚ 24 ਘੰਟੇ ਹਾਜ਼ਿਰ ਰਹਿਣਗੇ।

90 Views