ਆਪ ਸਰਕਾਰ ਵੱਲੋਂ ਖਿਡਾਰੀ ਨੂੰ ਸਨਮਾਨ ਨਾ ਕਰਨ ‘ਤੇ ਹੱਕ ਚ ਖੜੀ ਬੀਬੀ ਸੋਹਲ, ਸਰਕਾਰ ਦੀ ਅਣਦੇਖੀ ਖ਼ਿਲਾਫ਼ ਕੀਤੀ

ਆਪ ਸਰਕਾਰ ਵੱਲੋਂ ਖਿਡਾਰੀ ਨੂੰ ਸਨਮਾਨ ਨਾ ਕਰਨ ‘ਤੇ ਹੱਕ ਚ ਖੜੀ ਬੀਬੀ ਸੋਹਲ, ਸਰਕਾਰ ਦੀ ਅਣਦੇਖੀ ਖ਼ਿਲਾਫ਼ ਕੀਤੀ ਅਵਾਜ਼ ਬੁਲੰਦ ‘Asia ਤੋਂ ਬਰਾਊਨ ਮੈਡਲ ਜੇਤੂ ਖਿਡਾਰੀ ਤਰੁਣ ਸ਼ਰਮਾ ਦੀ ਹੱਡਬੀਤੀ ਸੁਣ ਭਾਵੁਕ ਹੋਇਆ ਮਹੋਲ
ਅੰਮ੍ਰਿਤਸਰ ਸਾਹਿਬ: ਜੀਵਨ ਸ਼ਰਮਾ/ ਵਿਕਰਮਜੀਤ ਸਿੰਘ
ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵੀ ਕਾਰਜਾ ਲਈ ਜਾਣੀ ਜਾਂਦੀ ਮਾਨਵ ਅਧਿਕਾਰ ਸੰਗਠਨ ਦੀ ਆਗੂ ਬੀਬੀ ਜਸਵਿੰਦਰ ਕੌਰ ਸੋਹਲ ਵੱਲੋ ਏਸ਼ੀਆ ਚੋ” ਚਾਂਦੀ ਤਗ਼ਮਾ ਜਿੱਤਣ ਵਾਲੇ ਖਿਡਾਰੀ ਤਰੁਣ ਸ਼ਰਮਾ ਨਾਲ ਹੋਏ ਵਿੱਤਕਰੇ ਤੇ ਉਸਦੇ ਨਸ਼ਾ ਵੇਚਣ ਦੇ ਆਏ ਬਿਆਨ ਦੇ ਸਹੀ ਅਰਥਾਂ ਤੇ ਉਸਦੀ ਮਾਨਸਿਕ ਪੀੜਾਂ ਨੂੰ ਸਮਝਦਿਆ ਮਨੁੱਖੀ ਅਧਿਕਾਰ ਸੰਸਥਾ ਨੇ ਖਿਡਾਰੀ ਦੇ ਘਰ ਖੰਨਾ ਵਿੱਖੇ ਪਾਹੁੰਚ ਕੇ ਉਸਦੀ ਹੋਸਲਾ ਅਫਜਾਈ ਕੀਤੀ ਅਤੇ ਉਸਦਾ ਮਾਣ ਸਨਮਾਨ ਵਧਾਇਆ ਤੇ ਉਸ ਨਾਲ ਖੜਨ ਦਾ ਐਲਾਨ ਕੀਤਾ ਅੱਜ ਅੰਮ੍ਰਿਤਸਰ ਕੰਪਨੀ ਬਾਗ ਦੇ ਅੰਮ੍ਰਿਤਸਰ ਕਲੱਬ ਚ” ਮਨੁੱਖੀ ਅਧਿਕਾਰ ਸੰਗਠਨ ਵੱਲੋ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਖਿਡਾਰੀਆਂ ਲਈ ਕੀਤੇ ਐਲਨ ਨਾਮੇ ਨੂੰ ਯਾਦ ਦੁਆਉਣ ਅਤੇ ਤਰੁਣ ਸ਼ਰਮਾ ਵਰਗੇ ਖਿਡਾਰੀਆਂ ਨਾਲ ਹੋ ਰਹੇ ਵਿਤਕਰੇ ਖ਼ਿਲਾਫ਼ ਸ਼ਰਮਾ ਅਤੇ ਉਸਦੇ ਹਿਮਾਇਤੀਆਂ ਦੀ ਹਾਜ਼ਰੀ ਚ” ਸਰਕਾਰ ਨੂੰ ਜਗਾਉਣ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਇਸ ਮੋਕੇ ਬੀਬੀ ਸੋਹਲ ਨੇ ਅਖਬਾਰਾਂ ਅੰਦਰ ਲੱਖਾ ਰੁਪਏ ਦੇ ਕੇ ਕੀਤੀ ਇਸ਼ਤਿਹਾਰ ਬਾਜੀ ਦਿਖਾਉਂਦਿਆਂ ਭਗਵੰਤ ਮਾਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅੱਜ ਜੇਕਰ ਨੋਜਵਾਨ ਪੀੜੀ ਖ਼ਾਸ ਤੋਰ ਤੇ ਖਿਡਾਰੀ ਵਰਗ ਜੇਕਰ ਨਿਰਾਸ਼ ਹੋਕੇ “ਨਸ਼ੇ ਵੇਚਣ ਨੂੰ ਮਜਬੂਰ” ਹੋਣ ਦੀ ਗੱਲ ਕਰੇ ਤਾਂ ਸਾਡੇ ਦਾਵਿਆ ਦਾ ਕੋਈ ਅਰਥ ਨਹੀ ਰਹਿ ਜਾਂਦਾ ਉਨ੍ਹਾਂ ਕਿਹਾ ਕਿ ਸਰਕਾਰ ਦਿਖਾਵੇਬਾਜੀ ਤੋ ਉੱਪਰ ਉੱਠ ਕੇ ਨੋਜਵਾਨ ਸ਼ਕਤੀ ਨੂੰ ਸਾਂਭਣ ਵੱਲ ਆਵੇ ਤਾਂ ਕਿ ਉਹ ਨਸ਼ਿਆਂ ਦੇ ਦਲ-ਦਲ ਚੋ ਆਪ ਬਾਹਰ ਰਹਿ ਕੇ ਦੂਜਿਆਂ ਲਈ ਮਾਰਗ ਦਰਸ਼ਕ ਬਣਨ।
ਇਸ ਸਮੇਂ ਵਿਸ਼ੇਸ਼ ਕਰਕੇ ਪਹੁੰਚੇ ਅੰਤਰ ਰਾਸ਼ਟਰੀ ਖਿਡਾਰੀ ਤਰੁਣ ਸ਼ਰਮਾ ਨੇ ਆਪਣੀ ਖੇਡ ਪ੍ਰਾਪਤੀਆਂ ਅਤੇ ਢੇਰ ਸਾਰੇ ਇਨਾਮਾਂ ਨੂੰ ਦਿਖਾਉਂਦਿਆਂ ਹੋਇਆਂ ਉਸ ਸਮੇਂ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਮਜੂਦਾ ਖੇਡ ਮੰਤਰੀ ਮੀਤ ਹੇਅਰ ਇਨ੍ਹਾਂ ਪ੍ਰਾਪਤੀਆਂ ਅਤੇ ਹੱਕਾਂ ਲਈ ਮੇਰੇ ਨਾਲ ਧਰਨੇ ਚ” ਬੈਠੇ ਸਨ ਤਰੁਣ ਸ਼ਰਮਾ ਦੀ ਹੱਡ ਬੀਤੀ ਸੁਣ ਸਾਰਾ ਮਾਹੋਲ ਗ਼ਮਗੀਨ ਅਤੇ ਭਾਵੁਕ ਹੋਗਿਆ ਇਸ ਮੋਕੇ ਰਜਿੰਦਰ ਸਿੰਘ ਮਰਵਾਹਾ , ਦਿਲਬਾਗ ਸਿੰਘ ਵਡਾਲੀ, ਸ਼ੈਲੀ ਬਹਿਲ , ਆਰਤੀ ਮਹਾਜਨ,ਹਰਜਪਨਾਮ ਸਿੰਘ ,ਮਨੀਸ਼ਾ,ਪ੍ਰੀਤ ਇੰਦਰ ਕੌਰ,ਕੰਚਨ ਸ਼ਰਮਾ,ਮਨਪ੍ਰੀਤ ਸਿੰਘ,ਅਕਾਸਦੀਪ ਸਿੰਘ,ਲਵਪ੍ਰੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਹਾਜ਼ਰ ਸਨ

52 Views