ਮਣੀਪੁਰ ਮਹਿਲਾਵਾਂ ‘ਤੇ ਅਤਿਆਚਾਰ ਦੇ ਰੋਸ ਚ ਪ੍ਰਧਾਨ ਪਵਨ ਵਿਲਸਨ ਤਰਸੇਮ ਵਿਲਸਨ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਸਮੇਤ ਕੈਂਡਲ ਮਾਰਚ ਕੱਢਿਆ।

ਮਣੀਪੁਰ ਮਹਿਲਾਵਾਂ ‘ਤੇ ਅਤਿਆਚਾਰ ਦੇ ਰੋਸ ਚ ਪ੍ਰਧਾਨ ਪਵਨ ਵਿਲਸਨ ਤਰਸੇਮ ਵਿਲਸਨ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਸਮੇਤ ਕੈਂਡਲ ਮਾਰਚ ਕੱਢਿਆ।
ਅੰਮ੍ਰਿਤਸਰ ਸਾਹਿਬ ਜੀਵਨ ਸ਼ਰਮਾ/ ਵਿਕਰਮਜੀਤ ਸਿੰਘ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਦੀ ਸਮੁੱਚੀ ਕਾਰਜਕਾਰਨੀ ਅਤੇ ਪਾਸਟਰ ਸਾਹਿਬਾਨਾਂ ਵੱਲੋਂ ਕੌਮੀ ਚੇਅਰਮੈਨ ਦ ਰਾਇਟ ਰੈਵ, ਬਿਸ਼ਪ ਉਲਫਤ ਰਾਜ ਦੀ ਪ੍ਰਧਾਨਗੀ ਵਿੱਚ ਬੀਤੇ ਦਿਨੀ ਮਨੀਪੁਰ ਵਿੱਚ ਹੋਏ ਅਣਮਨੁੱਖੀ ਤਸ਼ੱਦਦਾਂ ਦੇ ਵਿਰੋਧ ਵਿੱਚ ਕੈਂਡਲ ਮਾਰਚ ਡਾ. ਅੰਬੇਡਕਰ ਚੋਂਕ, ਫਤਿਹਗੜ੍ਹ ਚੂੜੀਆ ਰੋਡ ਤੋਂ ਚੈੱਕ ਰਤਨ ਸਿੰਘ ਤੱਕ ਕੱਢਿਆ ਗਿਆ। ਜਿਸ ਵਿੱਚ ਸਮੁੱਚੇ ਪਾਸਟਰ ਸਾਹਿਬਾਨਾਂ ਵੱਲੋਂ ਮੰਗ ਕੀਤੀ ਗਈ ਕਿ ਜੋ ਵੀ ਮਨੀਪੁਰ ਵਿੱਚ 130 ਦੇ ਕਰੀਬ ਮਸੀਹ ਲੋਕ ਮਾਰੇ ਗਏ, ਚਰਚ ਸਾੜੇ ਗਏ ਤੇ ਮਸੀਹਾ ਦੇ ਘਰਾ ਨੂੰ ਅੱਗ ਲਗਾਈ ਗਈ। ਸਭ ਤੋਂ ਸ਼ਰਮਨਾਕ ਘਟਨਾ ਇਹ ਹੋਈ ਕਿ ਪਿਛਲੇ ਦਿਨੀ ਤਿੰਨ ਮਸੀਹੀ ਮਹਿਲਾਵਾ ਦੇ ਕਪੜੇ ਉਤਾਰ ਕੇ ਪੂਰੀ ਤਰ੍ਹਾਂ ਵਸਤਰਹੀਣ ਕਰਕੇ ਘੁਮਾਇਆ ਗਿਆ। ਇੱਕ 21 ਸਾਲ ਦੀ ਨੌਜਵਾਨੀ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ, ਜਿਸ ਵਿੱਚ ਪੂਰੇ ਵਿਸ਼ਵ ਵਿੱਚ ਭਾਰਤ ਦੇਸ਼ ਦੀ ਛਵੀ ਖਰਾਬ ਹੋਈ ਹੈ। ਜਦ ਕਿ ਭਾਰਤ ਵਿਸ਼ਵ ਗੁਰੂ ਬਣਨ ਦੀ ਕੋਸ਼ੀਸ਼ ਕਰ ਰਿਹਾ ਹੈ, ਪਰ ਉਸੇ ਵਿਸ਼ਵ ਗੁਰੂ ਦੇ ਦੇਸ਼ ਵਿੱਚ ਮਹਿਲਾਵਾ ਦੀ ਇੱਜਤ ਤਾਰ-ਤਾਰ ਕੀਤੀ ਜਾ ਰਹੀ ਹੈ। ਜੋ ਕਿ 140 ਕਰੋੜ ਭਾਰਤੀਆ ਲਈ ਸ਼ਰਮਨਾਕ ਘਟਨਾ ਹੈ। ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਮਨੀਪੁਰ ਦੇ ਨਿਕੰਮੇ ਅਤੇ ਨਕਾਰਾ ਮੁੱਖ-ਮੰਤਰੀ ਨੂੰ ਅਹੁਦੇ ਤੋਂ ਹਟਾ ਕੇ ਮਨੀਪੁਰ ਵਿੱਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਅਤੇ ਮਸੀਹ ਲੋਕਾਂ ਦੀ ਜਾਨ-ਮਾਲ ਅਤੇ ਇੱਜਤ ਦੀ ਰਾਖੀ ਕੀਤੀ ਜਾਵੇ। ਜੇਕਰ ਜਲਦ ਹੀ ਮਨੀਪੁਰ ਵਿੱਚ ਸ਼ਾਂਤੀ ਕਾਇਮ ਨਾ ਹੋਈ ਤਾਂ ਕ੍ਰਿਸਚਨ ਪੀਸ ਕੌਂਸਲ ਆਫ ਇੰਡੀਆ ਵੱਲੋ ਵਿਸ਼ਵ ਸਤਰ ਤੇ ਪ੍ਰਦਰਸ਼ਨ ਕਰੇਗੀ ਅਤੇ ਯੂ.ਐਨ.ਓ. ਤੱਕ ਆਪਣੀ ਆਵਾਜ਼ ਪਹੁੰਚਾਏਗੀ ਤਾਂ ਕਿ ਮਨੀਪੁਰ ਵਿੱਚ ਸ਼ਾਂਤੀ ਬਹਾਲਕੀਤੀ ਜਾਵੇ। ਇਸ ਮੋਕੇ ਰੈਵ. ਹੀਰਾ ਮਸੀਹ, ਰੈਵ ਜੋਨ ਵੀਲੀਅਮ, ਰੈਵ. ਮੁਸਤਾਕ ਬਿੱਟੂ, ਪਾ. ਬੂਆ ਸਿੰਘ, ਪਾ: ਰਾਜਵਿੰਦਰ ਮਸੀਹ, ਪਾ: ਜਗੀਰ ਮਸੀਹ, ਪਾ: ਪੀਟਰ, ਪਾ: ਗਰੀਬ ਦਾਸ, ਪਾ. ਵਿਜੇ ਕੁਮਾਰ, ਪਾ. ਨਵਜੋਤ ਗਿੱਲ, ਪਾ. ਰਜੇਸ਼ ਗਿੱਲ, ਪਾ. ਮੁਖਤਿਆਰ, ਪਾ, ਮੁਸਤਾਖ ਬਿੱਟੂ, ਪਾ. ਵਿਜੇ ਹੰਸ ਪਰਦੀਪ ਨੰਗਲੀ, ਪਾ. ਰਕੇਸ਼ ਲਾਟੀ, ਪਾ. ਸਿੰਦਰ ਮਸੀਹ, ਪਾ. ਕਾਲਾ ਥੋਮਸ, ਪਾ, ਕਵਿਤਾ ਇਮੈਨੁਅਲ, ਪਾ. ਉਪਦੇਸ਼ਕ ਹੰਸ, ਪਵਨ ਮਸੀਹ, ਤਰਸੇਮ, ਵਿਲਸਨ, ਸੁਸ਼ੀਲ ਪੂਰੀ ਬੰਟੀ ਕਪੂਰ, ਪ੍ਰਿੰਸ ਫੈਜਪੁਰਾ, ਭੋਲਾ ਸਿੰਘ, ਸੁਰਜੀਤ ਸਿੰਘ, ਪ੍ਰੋਫੇਟ ਨਰਿੰਦਰ ਕੁਮਾਰ ਅਤੇ ਹੋਰ ਪਾਸਟਰ ਸਾਹਿਬਾਨ ਮੌਜੂਦ ਸਨ।

57 Views