ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋਂ ਸੁਨੀਲ ਜਾਖੜ ਦਾ ਪੁੱਤਲਾ ਫੂਕਿਆ ਗਿਆ।

ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਵੱਲੋਂ ਸੁਨੀਲ ਜਾਖੜ ਦਾ ਪੁੱਤਲਾ ਫੂਕਿਆ ਗਿਆ। ਦਲਿਤ ਸਮਾਜ ਭਾਜਪਾ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦਾ ਕਰਨ ਬਾਈਕਾਟ – ਗੁਰਪ੍ਰੀਤ ਚੱਬਾ ਰਾਸ਼ਟਰੀ ਪ੍ਰਧਾਨ।
ਅੰਮ੍ਰਿਤਸਰ ਸਾਹਿਬ:ਜੀਵਨ ਸ਼ਰਮਾ/ਵਿਕਰਮਜੀਤ ਸਿੰਘ /ਸੰਦੀਪ ਸ਼ਰਮਾ।
ਅੱਜ ਭਗਵਾਨ ਵਾਲਮੀਕਿ ਏਕਤਾ ਧਰਮ ਸਮਾਜ ਜਥੇਬੰਦੀ ਦੇ ਰਾਸ਼ਟਰੀ ਪ੍ਰਧਾਨ ਗੁਰਪ੍ਰੀਤ ਸਿੰਘ ਚੱਬਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤਰਨ ਤਾਰਨ ਬਾਈਪਾਸ ਵਿਚ ਭਾਜਪਾ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦਾ ਪੁਤਲਾ ਫੂਕ ਕੇ ਪ੍ਰਦਰਸ਼ਨ ਕਰਦੇ ਹੋਏ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਪਿਛਲੀ ਦਿਨੀਂ ਸੁਨੀਲ ਜਾਖੜ ਨੇ ਦਲਿਤ ਸਮਾਜ ਨੂੰ ਪੈਰਾਂ ਦੀ ਜੁੱਤੀ ਕੇਹ ਕੇ ਸਮੁੱਚੇ ਸਮਾਜ ਨੂੰ ਜਲੀਲ ਕੀਤਾ ਸੀ ਜੌ ਕਿ ਕਦੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਸੰਬੰਧ ਵਿੱਚ ਜਥੇਬੰਦੀ ਵੱਲੋਂ ਸੁਨੀਲ ਜਾਖੜ ਦਾ ਪੁਤਲਾ ਫੂਕਿਆ ਗਿਆ ਅਤੇ ਭਾਜਪਾ ਜਨਤਾ ਪਾਰਟੀ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਕਿਉ ਕਿ ਪਿਛਲੇ ਦਿਨ ਮਨੀਪੁਰ ਵਿਚ ਜਿਥੇ ਕਿ ਦੋ ਦਲਿਤ ਸਮਾਜ ਦੀਆਂ ਧੀਆਂ ਨਾਲ ਬਲਾਤਕਾਰ ਕਰਕੇ ਓਹਨਾ ਨੂ ਨਗਨ ਘੁਮਾਇਆ ਅਤੇ ਫੇਰ ਓਹਨਾ ਦੀ ਕਤਲ ਕੇ ਦਿੱਤਾ ਗਿਆ ਮਨੀਪੁਰ ਵਿਚ ਭਾਜਪਾ ਜਨਤਾ ਪਾਰਟੀ ਦੀ ਸਰਕਾਰ ਹੈ ਔਰ ਓਥੇ ਕੋਈ ਕਾਰਵਾਈ ਨਹੀਂ ਹੋਈ ਜਿਥੋਂ ਸਾਫ ਜਾਹਿਰ ਹੁੰਦਾ ਹੈ ਕਿ ਭਾਜਪਾ ਜਨਤਾ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਇਸ ਮੌਕੇ ਰਾਸ਼ਟਰੀ ਚੇਅਰਮੈਨ ਰਾਜੇਸ਼ ਭੰਡਾਰੀ ਜੀ ਨੇ ਪਤਰਕਾਰਾਂ ਨਾਲ ਗਲ ਬਾਤ ਕਰਦਿਆ ਕਿ ਭਾਜਪਾ ਜਨਤਾ ਪਾਰਟੀ ਦਲਿਤ ਵਿਰੋਧੀ ਪਾਰਟੀ ਹੈ ਅਤੇ ਸਾਡੇ ਦਲਿਤ ਸਮਾਜ ਦੀ ਵੋਟਾਂ ਲੈਣ ਦੀ ਹੱਕਦਾਰ ਨਹੀਂ ਹੈ ਇਸ ਮੁਕੇ ਪੰਜਾਬ ਪ੍ਰਧਾਨ ਸੋਨੂੰ ਫਾਜ਼ਿਲਕਾ ਨੇ ਵੀ ਪਤਰਕਾਰਾਂ ਨਾਲ ਗਲ ਬਾਤ ਕਰਦਿਆ ਕਿਹਾ ਕਿ ਅਸੀਂ ਜਲਦੀ ਪੂਰੇ ਪੰਜਾਬ ਵਿੱਚ ਭਾਜਪਾ ਜਨਤਾ ਪਾਰਟੀ ਅਤੇ ਸੁਨੀਲ ਜਾਖੜ ਦੇ ਪੁਤਲੇ ਫੂਕ ਕੇ ਵਿਰੌਧ ਕਰੇਗਾ ਤਾਂ ਜੌ ਜਲਦੀ ਸੁਨੀਲ ਜਾਖੜ ਸਮੁੱਚੇ ਸਮਾਜ ਕੋਲੋ ਮਾਫ਼ੀ ਮੰਗਣ ਨਹੀਂ ਤਾਂ ਆਪਣੇ ਪੰਜਾਬ ਪ੍ਰਧਾਨ ਦਾ ਅਹੁਦਾ ਛੱਡਣ ਕਿਉ ਕਿ ਦਲਿਤ ਸਮਾਜ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ ਇਸ ਮੌਕੇ ਗੁਰਲਾਲ ਗਿੱਲ ਪੰਜਾਬ ਚੇਅਰਮੈਨ, ਸ਼ਮਸ਼ੇਰ ਸਿੰਘ ਸੰਗਠਨ ਮੰਤਰੀ ਪੰਜਾਬ ,ਰਣਜੀਤ ਸਿੰਘ ਪ੍ਰਧਾਨ ਪੰਜਾਬ ਐਸ ਸੀ ਵਿੰਗ, ਹਰਪ੍ਰੀਤ ਸਿੰਘ ਮਾਝਾ ਜੋਨ ਇੰਚਾਰਜ,ਸੁਖਵਿੰਦਰ ਕੌਰ ਪ੍ਰਧਾਨ ਪੰਜਾਬ ਮਹਿਲਾ ਵਿੰਗ,ਗੁਰਪ੍ਰੀਤ ਮੇਰਾ ਜਿਲ੍ਹਾ ਪ੍ਰਧਾਨ ਲੇਬਰ ਵਿੰਗ,ਜਸਵੰਤ ਸਿੰਘ ਜਿਲ੍ਹਾ ਪ੍ਰਧਾਨ ਐਸ ਸੀ ਵਿੰਗ,ਦਵਿੰਦਰ ਸਿੰਘ ਜਿਲ੍ਹਾ ਪ੍ਰਧਾਨ ਯੂਥ,ਕਵਲਜੀਤ ਸਿੰਘ ਜਿਲ੍ਹਾ ਚੇਅਰਮੈਨ ਅਤੇ ਹੋਰ ਮੈਂਬਰ ਸਹਿਬਾਨ ਹਾਜ਼ਿਰ ਹਨ।

67 Views