ਲੋਕਾਂ ਨੂੰ ਡੈਗੂ ਪ੍ਰਤੀ ਜਾਗਰੂਕ ਕਰਨ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖੀ ਗਈ ਮੀਟਿੰਗ

ਲੋਕਾਂ ਨੂੰ ਡੈਗੂ ਪ੍ਰਤੀ ਜਾਗਰੂਕ ਕਰਨ ਸਿਵਲ ਹਸਪਤਾਲ ਫਗਵਾੜਾ ਵਿਖੇ ਰੱਖੀ ਗਈ ਮੀਟਿੰਗ

ਡੇਂਗੂ ਤੇ ਮਲੇਰੀਆ ਨੂੰ ਲੈ ਕੇ ਸਿਹਤ ਵਿਭਾਗ ਚੌਕਸ

ਫਗਵਾੜਾ ( ਡਾ ਰਮਨ ) ਬਰਸਾਤਾਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਡੇਂਗੂ ਤੇ ਮਲੇਰੀਆ ਨੂੰ ਫ਼ੈਲਣ ਤੋਂ ਰੋਕਣ ਲਈ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡੀ ਅਐਚ ੳ ਕਪੂਰਥਲਾ ਡਾ ਰਾਜੀਵ ਪ੍ਰਾਸ਼ਰ ਨੇ ਸਿਵਲ ਹਸਪਤਾਲ ਫਗਵਾੜਾ ਵਿਖੇ ੲੇ ਐਨ ਐਮ , ਆਸ਼ਾ ਵਰਕਰਾਂ ਨਾਲ ਰੱਖੀ ਮੀਟਿੰਗ ਦੌਰਾਨ ਕੀਤਾ ਹੈ ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੱਖੀ ੲਿਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ ਰਾਜੀਵ ਪ੍ਰਾਸ਼ਰ ਨੇ ਕਿਹਾ ਕਿ ਬਰਸਾਤਾਂ ਦੇ ਮੌਸਮ ‘ਚ ਡੇਂਗੂ ਅਤੇ ਮਲੇਰੀਆ ਦੇ ਕੇਸ ਆਉਂਦੇ ਹਨ ਜਿਸ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਅਗਾਹੂ‌ ਪ੍ਰੰਬਧ ਕਰ ਲਏ ਗਏ ਹਨ। ਉਹਨਾਂ ਦਸਿਆ ਕਿ ਡੇਂਗੂ ਅਤੇ ਮਲੇਰੀਆ ਦਾ ਟੈਸਟ ਅਤੇ ਇਲਾਜ ਸਿਹਤ ਵਿਭਾਗ ਵਿੱਚ ਬਿਲਕੁਲ ਮੁਫ਼ਤ ਹੈ ਉਨ੍ਹਾਂ ਸਮੂਹ ੲੇ ਐਨ ਐਮ ਅਤੇ ਆਸ਼ਾ ਵਰਕਰਾਂ ਨੂੰ ਹਦਾਇਤ ਕੀਤੀ ਕਿ ੳੁਹ ਅਪਣੇ ਅਪਣੇ ਇਲਾਕਿਆ ਵਿੱਚ ਜਾਕੇ ਡੇਂਗੂ ਮਲੇਰੀਆ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਸਿਹਤ ਵਿਭਾਗ ਵੱਲੋਂ ਉਕਤ ਬਿਮਾਰੀਆਂ ਨਾਲ ਨਜਿੱਠਣ ਲਈ ਸਪੈਸ਼ਲ ਵਾਰਡ ਬਣਾਏ ਗਏ ਹਨ ੲਿਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੰਦਿਕਾ ਖੁੱਲਰ ਨੇ ੲੇ ਐਨ ਐਮ ਅਤੇ ਆਸ਼ਾ ਵਰਕਰਾਂ ਨੂੰ ਡੈਗੂ, ਮਲੇਰੀਆ ਅਤੇ ਚਿਕਨਗੂਨੀਆ ਪ੍ਰਤੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ੲਿਸ ਮੌਕੇ ਡੈਗੂ ਪ੍ਰਤੀ ਜਾਗਰੂਕਤਾ ਫੈਲਾਉਣ ਲਈ ੲਿੱਕ ਰੈਲੀ ਵੀ ਕੱਢੀ ਗਈ ਮੀਟਿੰਗ ਦੌਰਾਨ ਡਾ ਰਾਜੀਵ ਭਗਤ ਆੲੀ ਡੀ ਅੈਸ ਪੀ ਕਪੂਰਥਲਾ , ਡਾ. ਨੰਦਿਕਾ ਖੁੱਲਰ ਐਨ ਬੀ ਡੀ ਅੈਸ ਪੀ ਕਪੂਰਥਲਾ , ਡਾ ਸੰਜੀਵ ਕਪੂਰਥਲਾ , ਡਾ ਗੁਰਵਿੰਦਰ ਬੈਂਸ ਕਪੂਰਥਲਾ , ਡਾ ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ , ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਬਲਿਹਾਰ ਚੰਦ ਹੈਲਥ ਇੰਸਪੈਕਟਰ ਤੋਂ ਇਲਾਵਾ ਹੋਰ ਪੈਰਾ ਮੈਡੀਕਲ ਸਟਾਫ ਆਦਿ ਹਾਜ਼ਰ ਸਨ

74 Views