ਧਨੀ ਪਿੰਡ ਸਕੂਲ ਵੱਲੋ ਹੜ੍ਹ ਪੀੜਤਾ ਲਈ 51000 / -ਰੁਪਏ ਦੀ ਰਾਸ਼ੀ ਦਾਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਧਨੀ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਦੇ ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ( ਸਟੇਟ ਅਵਾਰਡੀ ) , ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ 51 ਹਜਾਰ ਰੁਪਏ ਦੀ ਰਾਸ਼ੀ ਦਾ ਬੈਂਕ ਡਰਾਫਟ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਨੂੰ ਦਵਾਈਆਂ ਅਤੇ ਹੋਰ ਲੋੜਵੰਦ ਵਸਤਾ ਲਈ ਦਿੱਤਾ । ਪ੍ਰਿੰਸੀਪਲ ਹਰਮੇਸ਼ ਲਾਲ ਘੇੜਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਸਕੂਲ ਸਟਾਫ ਅਤੇ ਵਿਦਿਆਰਥੀਆਂ ਨੇ ਧਨੀ ਪਿੰਡ , ਲਖਣਪਾਲ , ਸਰਹਾਲੀ ਪਿੰਡ ਦੇ ਲੋਕਾਂ , ਸਕੂਲ ਸਟਾਫ ਵੱਲੋਂ ਅਤੇ ਰਾਹਗੀਰਾ ਨੂੰ ਪ੍ਰੇਰਤ ਕਰਕੇ ਇਹ ਰਾਸ਼ੀ ਇੱਕਤਰ ਕੀਤੀ।ਉਹਨਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸਮੂਹ ਮਨੁੱਖਤਾ ਅਤੇ ਦਾਨੀ ਸੱਜਣਾ ਨੂੰ ਦਿਲ ਖੋਲ ਕੇ ਹੜ੍ਹ ਪੀੜਤ ਲੋਕਾਂ ਲਈ ਦਾਨ ਕਰਨਾ ਚਾਹੀਦਾ ਹੈ।ਇਸ ਮੌਕੇ ਤੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਤੋਂ ਇਲਾਵਾ ਜ਼ਿਲ੍ਹਾ ਗਾਈਡੈਂਸ ਕੈਰੀਅਰ ਡਾ . ਸੁਰਜੀਤ ਲਾਲ ਅਤੇ ਇਕਬਾਲ ਸਿੰਘ ਰੰਧਾਵਾ ਸਪੋਰਸਟ ਡੀ.ਐਮ. ਹਾਜਰ ਸਨ

49 Views