ਸਰਬ ਨੌਜਵਾਨ ਸਭਾ ਨੇ ਕਰਵਾਇਆ ਯੁਵਾ ਸੰਵਾਦ-ਭਾਰਤ@2047 ਸੈਮੀਨਾਰ

ਸਰਬ ਨੌਜਵਾਨ ਸਭਾ ਨੇ ਕਰਵਾਇਆ ਯੁਵਾ ਸੰਵਾਦ-ਭਾਰਤ@2047 ਸੈਮੀਨਾ

ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੀ ਮੁਹਿਮ ਅਰੰਭੇਗੀ ਕੇਂਦਰ ਸਰਕਾਰ – ਸੋਮ ਪ੍ਰਕਾਸ਼

ਨਹਿਰੂ ਯੁਵਾ ਕੇਂਦਰ ਨੇ ਕੋਰੀਓਗ੍ਰਾਫੀ ਰਾਹੀਂ ਦਿੱਤਾ ਨਸ਼ੇ ਛੱਡਣ ਦਾ ਸੁਨੇਹਾ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਸਰਬ ਨੌਜਵਾਨ ਸਭਾ ਅਤੇ ਨਹਿਰੂ ਯੁਵਾ ਕੇਂਦਰ ਕਪੂਰਥਲਾ ਵਲੋਂ ਸਾਂਝਾ ਉਪਰਾਲਾ ਕਰਦੇ ਹੋਏ ਯੁਵਾ ਸੰਵਾਦ-ਭਾਰਤ02047 ਤਹਿਤ ਇਕ ਸੈਮੀਨਾਰ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੁਰਾਣਾ ਡਾਕਖਾਨਾ ਰੋਡ ਵਿਖੇ ਕਰਵਾਇਆ ਗਿਆ। ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਨਹਿਰੂ ਯੁਵਾ ਕੇਂਦਰ ਦੀ ਜਿਲ੍ਹਾ ਯੂਥ ਅਫਸਰ ਗਗਨਦੀਪ ਕੌਰ ਦੀ ਸਾਂਝੀ ਅਗਵਾਈ ਹੇਠ ਆਯੋਜਿਤ ਸੈਮੀਨਾਰ ਦਾ ਵਿਸ਼ਾ ‘ਨਾਗਰਿਕਾਂ ਵਿਚ ਫਰਜ਼ ਦੀ ਭਾਵਨਾ’ ਅਤੇ ‘ਨਸ਼ਿਆਂ ਨੂੰ ਨਾਂਹ, ਜ਼ਿੰਦਗੀ ਨੂੰ ਹਾਂ’ ਸੀ। ਸੈਮੀਨਾਰ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੇ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਬੁਲਾਰਿਆਂ ਵਜੋਂ ਪ੍ਰਸਿੱਧ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ, ਰਿਟਾ. ਡੀ.ਐਸ.ਪੀ ਦਲਜੀਤ ਸਿੰਘ ਐਡਵੋਕੇਟ, ਡਾ. ਸੰਜੀਵ ਲੋਚਨ, ਪਿ੍ਰੰਸੀਪਲ ਗੁਰਮੀਤ ਪਲਾਹੀ ਅਤੇ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਸ਼ਿਰਕਤ ਕੀਤੀ। ਹਾਜਰੀਨ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਨਸ਼ਿਆਂ ਦੇ ਵਾਧੇ ਨੂੰ ਰੋਕਣ ਲਈ ਇੱਕ ਵੱਡੀ ਮੁਹਿੰਮ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਆਰੰਭੀ ਜਾਏਗੀ। ਜਿਹੜੀ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਹੋਕਾ ਦੇਵੇਗੀ। ਉਹਨਾਂ ਸਭਾ ਦੇ ਸਮਾਜ ਸੇਵੀ ਕਾਰਜਾਂ ਦੀ ਖਾਸ ਤੌਰ ਤੇ ਸ਼ਲਾਘਾ ਕੀਤੀ ਅਤੇ ਪੂਰੀ ਟੀਮ ਨੂੰ ਨਸ਼ਿਆਂ ਵਿਰੋਧੀ ਕੇਂਦਰ ਦੀ ਮੁਹਿਮ ‘ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਇਸ ਵੇਲੇ ਨਸ਼ਿਆਂ ਦੇ ਕਹਿਰ ਹੇਠ ਹੈ ਅਤੇ ਪੰਜਾਬ ਦੀ ਜਵਾਨੀ ਖ਼ਾਸ ਤੌਰ ’ਤੇ ਇਸ ਕਹਿਰ ਦਾ ਸ਼ਿਕਾਰ ਹੋ ਰਹੀ ਹੈ। ਉਹਨਾ ਇਹ ਵੀ ਕਿਹਾ ਕਿ ਨਸ਼ਿਆਂ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ ਅਤੇ ਪੰਜਾਬੀਆਂ ਨੂੰ ਇੱਕ-ਜੁੱਟ ਹੋਕੇ ਇਸ ਬੀਮਾਰੀ ਵਿਰੁੱਧ ਖੜਨ ਦੀ ਲੋੜ ਹੈ। ਇਸ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਸਿੱਧ ਪੱਤਰਕਾਰ ਦੀਦਾਰ ਸਿੰਘ ਸ਼ੇਤਰਾ ਨੇ ਕਿਹਾ ਕਿ ਨਸ਼ਾ ਮਾਨਸਿਕ ਬੀਮਾਰੀ ਹੈ। ਇਸ ਬੀਮਾਰੀ ਤੋਂ ਰਾਹਤ ਪਾਉਣ ਲਈ ਸਾਹਿੱਤ ਨਾਲ ਜੁੜਨਾ ਜ਼ਰੂਰੀ ਹੈ। ਐਡਵੋਕੇਟ ਦਲਜੀਤ ਸਿੰਘ ਰਿਟਾਇਰਡ ਡੀਐਸਪੀ ਨੇ ਕਿਹਾ ਕਿ ਨਸ਼ੇ ਪੰਜਾਬ ਉਤੇ ਕਲੰਕ ਹਨ ਅਤੇ ਵੱਡੀ ਗਿਣਤੀ ਨੌਜਵਾਨ ਇਸ ਦੀ ਚਪੇਟ ਵਿੱਚ ਆ ਚੁੱਕੇ ਹਨ। ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਪੰਜਾਬ ਨੂੰ ਦਰਪੇਸ਼ ਪ੍ਰਵਾਸ ਅਤੇ ਨਸ਼ਿਆਂ ਦੇ ਸਬੰਧ ’ਚ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਨਸ਼ਾ ਤਸਕਰਾਂ ਨੇ ਪੰਜਾਬ ਨੂੰ ਖ਼ਾਸ ਤੌਰ ’ਤੇ ਨਿਸ਼ਾਨੇ ਹੇਠ ਲਿਆ ਹੈ ਅਤੇ ਨਸ਼ਿਆਂ ਦੇ ਵਿਸ਼ਵ ਪੱਧਰੀ ਵਪਾਰ, ਪੰਜਾਬ ਦੀਆਂ ਸਰਹੱਦਾਂ ਰਾਹੀਂ ਕਰਨ ਦਾ ਯਤਨ ਹੋ ਰਿਹਾ ਹੈ ਅਤੇ ਪੰਜਾਬੀ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਮਾਪਿਅ ਨੂੰ ਆਪਣੇ ਬੱਚਿਆਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਦਿਮਾਗੀ ਰੋਗਾਂ ਦੇ ਮਾਹਿਰ ਡਾ: ਸੰਜੀਵ ਲੋਚਨ ਨੇ ਕਿਹਾ ਕਿ ਨਸ਼ਾ ਕਰਨਾ ਇੱਕ ਬੀਮਾਰੀ ਹੈ ਅਤੇ ਇਸ ਦਾ ਇਲਾਜ ਸੰਭਵ ਹੈ। ਨਹਿਰੂ ਯੁਵਾ ਕੇਂਦਰ ਦੀ ਯੂਥ ਅਫਸਰ ਗਗਨਦੀਪ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਮਾਜ ਨੂੰ ਨਸ਼ਿਆਂ ਦੇ ਵਿਰੋਧ ਵਿੱਚ ਖੜਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਬ ਨੌਜਵਾਨ ਸਭਾ ਨਾਲ ਮਿਲ ਕੇ ਇਸ ਤਰ੍ਹਾਂ ਦੇ ਹੋਰ ਜਾਗਰੁਕਤਾ ਸੈਮੀਨਾਰ ਵੀ ਕਰਵਾਏ ਜਾਣਗੇ। ਸੈਮੀਨਾਰ ਦੌਰਾਨ ਨਸ਼ਿਆਂ ਦੀ ਬੁਰਾਈ ਪ੍ਰਤੀ ਜਾਗਰੁਕ ਕਰਦੀ ਕੋਰੀਓਗ੍ਰਾਫੀ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਪੰਜਾਬੀ ਗਾਇਕ ਨਿਰਮਲਜੀਤ ਨੇ ਆਪਣੀ ਗੀਤ ਰਾਹੀਂ ਨਸ਼ਿਆਂ ਨੂੰ ਤਿਆਗਣ ਦਾ ਸੁਨੇਹਾ ਦਿੱਤਾ। ਸਭਾ ਵਲੋਂ ਕੇਂਦਰੀ ਮੰਤਰੀ ਸੋਮਪ੍ਰਕਾਸ਼ ਸਮੇਤ ਪਤਵੰਤਿਆਂ ਨੂੰ ਦੋਸ਼ਾਲਾ ਅਤੇ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਟੇਜ ਦੀ ਸੇਵਾ ਲੈਕਚਰਾਰ ਹਰਜਿੰਦਰ ਗੋਗਨਾ ਵਲੋਂ ਨਿਭਾਈ ਗਈ। ਇਸ ਮੌਕੇ ਡਾ: ਵਿਜੇ ਕੁਮਾਰ ਜਨਰਲ ਸਕੱਤਰ, ਸਤਨਾਮ ਸਿੰਘ ਜੱਸੀ, ਅਰੁਣ ਖੋਸਲਾ ਸਾਬਕਾ ਮੇਅਰ, ਹੁਸਨ ਲਾਲ ਜਨਰਲ ਮੈਨੇਜਰ ਜੈਸੀਟੀ ਮਿੱਲ, ਮਨੋਹਰ ਸਿੰਘ ਤਲਵਾੜ ਕੋਚ, ਰਮਨ ਨਹਿਰਾ, ਗੁਰਦੀਪ ਕੰਗ, ਬਲਜਿੰਦਰ ਸਿੰਘ ਸਰਪੰਚ, ਵਿਪਨ ਬੇਦੀ, ਚੰਦਰੇਸ਼ ਕੌਲ ਬੀਜੇਪੀ ਆਗੂ, ਰਵਿੰਦਰ ਸਿੰਘ ਰਾਏ ਉਪ ਪ੍ਰਧਾਨ, ਕਵੀ ਸੁਖਦੇਵ ਗੰਡਮ, ਕਵੀ ਹਰਚਰਨ ਭਾਰਤੀ, ਕਵੀ ਮਨੋਜ ਫਗਵਾੜਵੀ, ਗਾਇਕ ਨਿਰਮਲਜੀਤ, ਡਾ: ਅਸ਼ੋਕ ਭਾਟੀਆ, ਸੁਖਵੰਤ ਰਾਏ ਥਿਏਟਰ ਕਲਾਕਾਰ, ਅਵਤਾਰ ਚੰਦ ਥਿਏਟਰ ਕਲਾਕਾਰ, ਨੀਤੂ ਗੁਡਿੰਗ, ਗੁਰਵਿੰਦਰ ਕੌਰ ਥਿਏਟਰ ਕਲਾਕਾਰ, ਖੁਸ਼ਪ੍ਰੀਤ ਕੌਰ ਥਿਏਟਰ ਕਲਾਕਾਰ, ਹਰਪ੍ਰੀਤ ਕੌਰ ਥਿਏਟਰ ਕਲਾਕਾਰ, ਮੈਡਮ ਪੂਜਾ ਸੈਣੀ, ਮੈਡਮ ਤਨੂੰ, ਮੈਡਮ ਸਪਨਾ ਸ਼ਾਰਧਾ, ਮੈਨੇਜਰ ਜਗਜੀਤ ਸੇਠ, ਸਤਪ੍ਰਕਾਸ਼ ਸਿੰਘ ਸੱਗੂ, ਸਾਹਿਬਜੀਤ ਸਾਬੀ, ਅਨੂਪ ਦੁੱਗਲ, ਮਨਦੀਪ ਬੱਸੀ, ਜਸ਼ਨ ਮਹਿਰਾ, ਮਹਿਲਾ ਆਗੂ ਪ੍ਰਿਤਪਾਲ ਕੌਰ ਤੁੱਲੀ, ਗੁਰਦੀਪ ਤੁੱਲੀ, ਰਾਜ ਬਸਰਾ, ਰਕੇਸ਼ ਕੋਛੜ, ਨਰਿੰਦਰ ਸੈਣੀ, ਕੁਲਦੀਪ ਜਸਵਾਲ, ਅਸ਼ੋਕ ਸ਼ਰਮਾ, ਪਰਮਜੀਤ ਰਾਏ, ਪ੍ਰਿੰ: ਰਣਜੀਤ ਗੋਗਨਾ, ਮੈਡਮ ਸੁਧਾ ਬੇਦੀ, ਅਮਨਜੋਤ ਕੌਰ, ਨਿਧੀ, ਮਾਲਾ ਮਨਪ੍ਰੀਤ, ਸੁਧਾ, ਪੂਜਾ ਆਦਿ ਹਾਜ਼ਰ ਸਨ

52 Views