ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ 02 ਚੌਰੀ ਦੇ ਮੋਟਰਸਾਈਕਲਾਂ ਸਮੇਤ 02 ਕਾਬੂ।
ਥਾਣਾ ਮਕਬੂਲਪੁਰਾ ਦੀ ਚੌਕੀ ਵੱਲਾ ਵੱਲੋਂ 02 ਚੌਰੀ ਦੇ ਮੋਟਰਸਾਈਕਲਾਂ ਸਮੇਤ 02 ਕਾਬੂ।
ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਮੁੱਖ ਅਫਸਰ ਥਾਣਾ ਮਕਬੂਲਪੁਰਾ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਨਿਗਰਾਨੀ ਹੇਠ ਐਸ.ਆਈ. ਜਸਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਵੱਲ੍ਹਾ ਦੀ ਪੁਲਿਸ ਪਾਰਟੀ ਏ.ਐਸ.ਆਈ ਸੁਖਵਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਿਤੀ 2.3.23 ਨੂੰ ਨਾਕਾਬੰਦੀ ਦੋਰਾਨ ਨੇੜੇ ਕੋਲਿਆਂ ਵਾਲੀ ਫੈਕਟਰੀ ਲਿੰਕ ਰੋਡ ਮੌਜੂਦ ਸੀ ਤੇ ਸੂਚਨਾ ਦੇ ਅਧਾਰ ਤੇ ਦੋਸ਼ੀ ਵਿਜੇ ਉਰਫ ਕਾਲ ਪੁੱਤਰ ਸੋਨੂੰ ਵਾਸੀ ਨਿਊ ਅਜ਼ਾਦ ਨਗਰ, ਅੰਮ੍ਰਿਤਸਰ ਨੂੰ ਚੌਰੀ ਦੇ ਮੋਟਰਸਾਈਕਲ ਪਲਸਰ ਬਿਨਾਂ ਨੰਬਰੀ ਰੰਗ ਕਾਲਾ ਪਿੰਡ ਵੱਲਾ ਸਾਈਡ ਵੱਲ ਆਉਂਦਿਆ ਨੂੰ ਕਾਬੂ ਕੀਤਾ ਗਿਆ ਸੀ। ਜਿਸਤੇ ਮੁੱਕਦਮਾ ਨੰਬਰ 45 ਮਿਤੀ 02.03.2023 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਗਿਆ ਸੀ। ਇਸਨੇ ਦੌਰਾਨੇ ਪੁਛਗਿਛ ਦੱਸਿਆ ਸੀ ਕਿ ਮੇਰੇ ਨਾਲ ਦੋ ਹੋਰ ਲੜਕੇ ਅਜੇਪਾਲ ਸਿੰਘ ਉਰਫ ਅਜੈ ਅਤੇ ਪਲਵਿੰਦਰ ਸਿੰਘ ਉਰਫ਼ ਪਾਰਸ ਵੀ ਮੋਟਰਸਾਈਕਲ ਚੌਰੀ ਕਰਦੇ ਹਨ। ਜੋ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਲੋੜੀਂਦੇ ਦੋਸ਼ੀ ਅਜੈ ਪਾਲ ਸਿੰਘ ਉਰਫ ਅਜੇ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਭਕਨਾ ਅੰਮ੍ਰਿਤਸਰ ਹਾਲ ਵਾਸੀ ਗਲੀ ਫਰੈਂਡਸ ਕਾਲੋਨੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਮਿਤੀ 24-7-23 ਨੂੰ ਗ੍ਰਿਫਤਾਰ ਕਰਕੇ ਇੱਕ ਮੋਟਰਸਾਇਕਲ ਬ੍ਰਾਮਦ ਕੀਤਾ ਗਿਆ ਅਤੇ ਦੋਸ਼ੀ ਪਲਵਿੰਦਰ ਸਿੰਘ ਉਰਫ ਪਾਰਸ ਪੁੱਤਰ ਪਰਮਜੀਤ ਸਿੰਘ ਦਾਸੀ ਮਕਾਨ ਨੰਬਰ 141 ਗਲੀ ਨੰਬਰ 04 ਮੰਦਿਰ ਵਾਲਾ ਬਜਾਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੂੰ ਮਿਤੀ 25-07-2023 ਨੂੰ ਗ੍ਰਿਫਤਾਰ ਕਰਕੇ ਇੱਕ ਮੋਟਰਸਾਈਕਲ ਬਿਨਾਂ ਨੰਬਰੀ ਮਾਰਕਾ ਸਪਲੈਂਡਰ ਰੰਗ ਕਾਲਾ ਬ੍ਰਾਮਦ ਕੀਤਾ ਗਿਆ। ਤਫਤੀਸ਼ ਜਾਰੀ ਹੈ।

