ਯੂਥ ਵਾਇਸ ਫਾਊਂਡੇਸ਼ਨ ਨੇ ਹੜ੍ਹ ਪੀੜਤ ਲੋਕਾਂ ਦੀ ਲੲੀ ਸਾਰ

ਯੂਥ ਵਾਇਸ ਫਾਊਂਡੇਸ਼ਨ ਨੇ ਹੜ੍ਹ ਪੀੜਤ ਲੋਕਾਂ ਦੀ ਲੲੀ ਸਾਰ

ਘਰੇਲੂ ਜ਼ਰੂਰਤਾਂ ਦਾ ਸਮਾਨ ਦੇ ਕੀਤੀ ਆਰਥਿਕ ਮਦਦ

ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਇਨ੍ਹੀਂ ਦਿਨੀਂ ਪੰਜਾਬ ਦਾ ਕਾਫੀ ਇਲਾਕਾ ਹੜਾਂ ਦੀ ਮਾਰ ਝੱਲ ਰਿਹਾ ਹੈ , ਇਸ ਵਿੱਚ ਬਹੁ ਗਿਣਤੀ ਪਿੰਡਾਂ ਦੇ ਲੋਕ ਆਪਣੇ ਘਰ – ਬਾਰ ਛੱਡ ਕੇ ਪੰਜਾਬ ਸਰਕਾਰ ਵੱਲੋਂ ਬਣਾਏ ਰਾਹਤ ਕੈਂਪਾਂ ਵਿੱਚ ਸ਼ਰਨ ਲੈ ਰਹੇ ਹਨ ਉਨ੍ਹਾਂ ਲੋਕਾਂ ਨੂੰ ਰਾਹਤ ਕਾਰਜਾਂ ਚ ਮੱਦਦ ਦੇਣ ਲਈ ਸਮਾਜ ਸੇਵਾ ਦੇ ਕੰਮਾਂ ਚ ਅਪਣਾ ਬਣਦਾ ਯੋਗਦਾਨ ਪਾਉਣ ਵਾਲੀ ਸਮਾਜ ਸੇਵੀ ਸੰਸਥਾ ਯੂਥ ਵਾਇਸ ਫਾਊਂਡੇਸ਼ਨ ਫਗਵਾੜਾ ਵਲੋਂ ਦੇਵ ਸਮਾਜ ਕਾਲਜ ਫਾਰ ਵੋਮੈਨ ਚੰਡੀਗੜ੍ਹ ਦੇ ਸਹਿਯੋਗ ਨਾਲ ਪ੍ਰਧਾਨ ਗਗਨਦੀਪ ਸਿੰਘ ਢੱਟ ਦੀ ਯੋਗ ਅਗਵਾਈ ਵਿੱਚ ਸਮੂਹ ਅਹੁਦੇਦਾਰ ਅਤੇ ਮੈਂਬਰ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਦਿਨ – ਰਾਤ ਕੰਮ ਕਰ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਯੂਥ ਵਾਇਸ ਫਾਊਂਡੇਸ਼ਨ ਵਲੋਂ ਪੰਜਾਬ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਹੜ੍ਹ ਪ੍ਰਭਾਵਿਤ ਅਬਾਦੀ ਨੂੰ ਰਾਹਤ ਪ੍ਰਦਾਨ ਕਰਨ ਲਈ ਸਮਰਪਿਤ ਹੜ੍ਹ ਰਾਹਤ ਦਾਨ ਮੁਹਿੰਮ ਦਾ ਆਯੋਜਨ ਕੀਤਾ ੲਿਸ ਮੌਕੇ ਉਨ੍ਹਾਂ ਹੜ੍ਹ ਪੀੜਤ ਲੋਕਾਂ ਨੂੰ ਕੱਚਾ ਰਾਸ਼ਨ( ਚਾਵਲ, ਆਟਾ , ਦਾਲ ) ਦਵਾਈਆਂ , ਪਾਣੀ , ਦੁੱਧ , ਤ੍ਰਿਪਾਲਾ , ਬਿਸਕੁਟ , ਰਸ , ਸਾਬਣ ਅਤੇ ਟੂਥਪੈਸਟ , ਅੌਰਤਾਂ ਲਈ ਸੈਨਟਰੀ ਪੈਡ , ਖੰਡ , ਚਾਹਪਤੀ , ਰਿਫਾਇਡ ਤੇਲ , ਮੱਛਰਦਾਨੀਆਂ , ਅਤੇ ੳਡੋਮਾਸ ਆਦਿ ਸਮਾਨ ਭੇਟ ਕੀਤਾ ਗਿਆ ਗਗਨਦੀਪ ਸਿੰਘ ਢੱਟ ਨੇ ਕਿਹਾ ਕਿ ੲਿਸ ਦੁੱਖ਼ ਦੀ ਘੜੀ ਚ ਸਾਨੂੰ ਸਭ ਨੂੰ ਹੜ੍ਹ ਪੀੜਤਾਂ ਦਾ ਸਾਥ ਦੇਣਾ ਚਾਹੀਦਾ ਹੈ ੲਿਸ ਮੌਕੇ ਨੰਦ ਸੋਨੀ , ਨਬੀ , ਜਸਕੀਰਤ ਤੂਰ , ਅਨੂੰ ਸਹੋਤਾ , ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੈਂਬਰ ਮੋਜੂਦ ਸਨ

56 Views