ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਮੱਲਾਂ ਮਾਰੀਆਂ
ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚ ਮੱਲਾਂ ਮਾਰੀਆਂ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਦੀਆਂ ਵਿਦਿਆਰਥਣਾਂ ਨੇ ਬੀ.ਵਾਕ. ਬਿਊਟੀ ਐਂਡ ਵੈਲਨੈੱਸ ਸਮੈਸਟਰ ਦੂਜਾ ਦੇ ਨਤੀਜੇ ਐਲਾਨੇ ਜਾਣ ‘ਤੇ ਯੂਨੀਵਰਸਿਟੀ ਮੈਰਿਟ ਵਿੱਚ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕਰਕੇ ਕਾਲਜ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਯੂਨੀਵਰਸਿਟੀ ਵਿੱਚੋਂ ਜਸਕਰਨਜੀਤ ਨੇ 365/400 ਅੰਕ ਪ੍ਰਾਪਤ ਕਰਕੇ ਪਹਿਲਾ, ਨਵਦੀਪ ਨੇ 358/400 ਅੰਕਾਂ ਨਾਲ਼ ਦੂਜਾ ਅਤੇ ਰਮਨਦੀਪ ਨੇ 357/400 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਸਾਰੇ ਵਿਦਿਆਰਥੀ ਡਿਸਟਿੰਕਸ਼ਨ ਨਾਲ ਪਾਸ ਹੋਏ। ਪ੍ਰਿੰਸੀਪਲ ਡਾ: ਸਵਿੰਦਰ ਪਾਲ ਨੇ ਇਸ ਪ੍ਰਾਪਤੀ ਲਈ ਵਿਦਿਆਰਥੀਆਂ ਅਤੇ ਕਾਸਮੈਟੋਲੋਜੀ ਵਿਭਾਗ ਦੇ ਮੁਖੀ ਮੈਡਮ ਗੀਤਾ ਸ਼ਰਮਾ, ਮੈਡਮ ਪਰਮਜੀਤ ਕੌਰ ਅਤੇ ਮੈਡਮ ਸੁਖਜੀਤ ਕੌਰ ਨੂੰ ਵਧਾਈ ਦਿੱਤੀ
137 Views

