ਚਲਦੀ ਟਰੇਨ ਚੋ ਡਿੱਗਣ ਕਾਰਣ ਗੰਭੀਰ ਜਖਮੀ ਲੁਧਿਆਣਾ ਕੀਤਾ ਰੈਫਰ

ਚਲਦੀ ਟਰੇਨ ਚੋ ਡਿੱਗਣ ਕਾਰਣ ਗੰਭੀਰ ਜਖਮੀ

ਲੁਧਿਆਣਾ ਕੀਤਾ ਰੈਫਰ

ਫਗਵਾੜਾ( ਡਾ ਰਮਨ / ਕਸਤੂਰੀ ਲਾਲ ) ਫਗਵਾੜਾ ਦੇ ਰੇਲਵੇ ਸਟੇਸ਼ਨ ਨੇੜੇ ਚਲਦੀ ਟਰੇਨ ’ ਚੋ ਡਿੱਗਣ ਕਾਰਨ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ , ਜਿਸ ਨੂੰ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ । ਇਥੇ ਡਾਕਟਰਾਂ ਵੱਲੋਂ ਉਸ ਦੀ ਹਾਲਤ ਨੂੰ ਸੀਰੀਅਸ ਦੇਖਦੇ ਹੋਏ ਹਾਇਰ ਸੈਂਟਰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਮੌਕੇ ’ ਤੇ ਜ਼ਖ਼ਮੀ ਦੀ ਪਛਾਣ ਧਰਮਿੰਦਰ ਕੁਮਾਰ ਪੁੱਤਰ ਰਾਮ ਲਗਨ
ਵਾਸੀ ਗਗਨ ਨਗਰ ਲੁਧਿਆਣਾ ਵਜੋਂ ਹੋਈ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਜੀਆਰਪੀ ਫਗਵਾੜਾ ਦੇ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸੂਚਨਾ ਮਿਲੀ ਸੀ ਕਿ ਖੇੜਾ ਰੋਡ ਫਾ ਨਜ਼ਦੀਕ ਇਕ ਵਿਅਕਤੀ ਟਰੇਨ ’ ਚੋਂ ਡਿੱਗ ਗਿਆ । ਉਨ੍ਹਾਂ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ‘ ਤੇ ਪਹੁੰਚ ਉਕਤ ਵਿਅਕਤੀ ਨੂੰ ਗੰਭੀਰ ਹਾਲਤ ‘ ਚ ਇਲਾਜ ਲਈ ਫਗਵਾੜਾ ਦੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਚੌਕੀ ਇੰਚਾਰਜ ਗੁਰਭੇਜ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਲੁਧਿਆਣਾ ਤੋਂ ਜਲੰਧਰ ਜਾਣ ਲਈ ਮਾਲਵਾ ਐਕਸਪ੍ਰੈੱਸ ਗੱਡੀ ਚ ਆ ਰਿਹਾ ਸੀ ਤਾਂ ਖੇੜਾ ਰੋਡ ਫਾਟਕ ਨਜ਼ਦੀਕ ਅਚਾਨਕ ਗੱਡੀ ’ ਚੋਂ ਹੇਠਾਂ ਡਿੱਗ ਗਿਆ ਉਸਨੂੰ ਸਿਵਲ ਹਸਪਤਾਲ ਫਗਵਾੜਾ ‘ ਚ ਐਮਰਜੈਂਸੀ ਡਾਕਟਰਾਂ ਵੱਲੋਂ ਮੁਢਲੀ ਸਹਾਇਤਾ ਦੇ ਕੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪੁਲਿਸ ਵੱਲੋਂ ਜ਼ਖ਼ਮੀ ਦੇ ਬਿਆਨਾਂ ਦੇ ਆਧਾਰ ’ ਤੇ ਅਗਲੀ ਕਾਰਵਾਈ ਅਮਲ ‘ ਚ ਲਿਆਂਦੀ ਜਾ ਰਹੀ ਹੈ

53 Views