ਮੋਟਰਸਾਈਕਲ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿਕੇ
ਮੋਟਰਸਾਈਕਲ ਚੋਰੀ ਕਰਨ ਵਾਲਾ ਆਇਆ ਪੁਲਿਸ ਅੜਿਕੇ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਚੌਕੀ ਮਹੇੜੂ ਪੁਲਿਸ ਵੱਲੋਂ ਮੋਟਰਸਾਈਕਲ ਚੋਰੀ ਦੇ ਮਾਮਲੇ ‘ ਚ ਮੋਟਰਸਾਈਕਲ ਸਮੇਤ ਇੱਕ ਨੌਜਵਾਨ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਜਾਣਕਾਰੀ ਦਿੰਦਿਆ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਅਰਤਿਰਾ ਚੱਕਰਵਰਤੀ ਪੁੱਤਰ ਤਰੁਣ ਚੱਕਰਵਰਤੀ ਵਾਸੀ ਡੀ ਬਲਾਕ ਏ ਪੂਜਾ ਆਸਿਆਨਾ ਵਿਵੇਕਾਨੰਦ ਸਰਾਨੀ ਕੱਲਕੱਤਾ ਸਟੇਟ ਬੈਸਟ ਬੰਗਾਲ ਦਾ ਰਹਿਣ ਵਾਲਾ ਹੈ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਾਵਾੜਾ ਵਿਚ ਬੀਟੈੱਕ ਦੀ ਪੜ੍ਹਾਈ ਕਰ ਰਿਹਾ ਹੈ ਐੱਸ ਫੋਰਸ ਅਪਾਰਟਮੈਂਟ 2 ਪੀਜੀ ’ ਚ ਰਹਿੰਦਾ ਹਾਂ ਮਿਤੀ 04-06-2023 ਨੂੰ ਸ਼ਾਮ ਦੇ ਵਕਤ
ਉਹ ਆਪਣੇ ਆਪਣੇ ਦੋਸਤ ਰਿਤਿਕਾ ਰਾਏ ਨੂੰ ਮਿਲਣ ਲਈ ਉਸ ਉਸਦੇ ਪੀਜੀ ਗਿਆ ਸੀ । ਮੋਟਰਸਾਈਕਲ ਪਾਰਕ ‘ ਚ ਲਗਾ ਦਿੱਤਾ ਜਦੋਂ ਉਹ ਸਵੇਰੇ ਵਾਪਸ ਜਾਣ ਲੱਗਾ ਦੇਖਿਆ ਕਿ ਉਸਦਾ ਮੋਟਰਸਾਈਕਲ ਉਥੇ ਨਹੀਂ ਸੀ ਜਿਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ।ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਮੁਲਜ਼ਮ ਵੰਸ਼ ਤੂਰਾ ਉਰਫ ਭੱਗਾ ਪੁੱਤਰ ਮੱਖਣ ਰਾਮ ਵਾਸੀ ਦਰਵੇਸ਼ ਪਿੰਡ ਥਾਣਾ ਸਤਨਾਮਪੁਰਾ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ ਪੁਲਿਸ ਵੱਲੋਂ ਮਾਮਲੇ ਸਬੰਧੀ ਅਗਲੀ ਕਾਰਵਾਈ ਅਮਲ ‘ ਚ ਲਿਆਂਦੀ ਜਾ ਰਹੀ ਹੈ

