ਸੀ.ਆਈ.ਏ.ਸਟਾਫ ਵੱਲੋਂ ਚੋਰੀ ਦੀ ਐਕਟਿਵਾ ਸਮੇਤ ਇੱਕ ਕਾਬੂ।

ਸੀ.ਆਈ.ਏ.ਸਟਾਫ ਵੱਲੋਂ ਚੋਰੀ ਦੀ ਐਕਟਿਵਾ ਸਮੇਤ ਇੱਕ ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਇੰਸਪੈਕਟਰ ਅਮਨਦੀਪ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਏ.ਐਸ.ਆਈ ਰੁਪਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਸਾਹਮਣੇ ਡੰਗਰਾਂ ਵਾਲਾ ਹਸਪਤਾਲ ਵੇਰਕਾ ਵਿੱਖੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਪਿੰਡ ਮੂਧਲ ਵੱਲੋਂ ਇੱਕ ਮੋਨਾ ਨੌਜਵਾਨ ਆਉਂਦੇ ਨੂੰ ਰੋਕ ਕੇ ਨਾਮ ਪੁੱਛਿਆ ਜਿਸਨੇ ਆਪਣਾ ਨਾਮ ਜਸਕਰਨ ਸਿੰਘ ਉਰਫ ਕਰਨ ਪੁੱਤਰ ਰਣਜੀਤ ਸਿੰਘ ਵਾਸੀ ਪੱਤੀ ਕੱਲੂ ਦੀ, ਵੇਰਕਾ ਅੰਮ੍ਰਿਤਸਰ ਦੱਸਿਆ ਤੇ ਐਕਟਿਵਾ ਦੇ ਕਾਗਜਾਤ ਬਾਰੇ ਪੁੱਛਿਆ ਤਾਂ ਉਹ ਐਕਟਿਵਾ ਦੇ ਕਾਗਜ਼ ਨਹੀ ਪੇਸ਼ ਕਰ ਸਕਿਆ। ਜਿਸਨੂੰ ਬਾਰੀਕੀ ਨਾਲ ਪੁੱਛਣ ਤੇ ਇਸਨੇ ਦੱਸਿਆ ਕਿ ਇਹ ਐਕਟਿਵਾ ਉਸਨੇ ਅਜਨਾਲਾ ਤੋਂ ਚੋਰੀ ਕੀਤੀ ਹੈ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।

59 Views