ਅੱਜ ਅਕਾਲੀ ਦਲ ਆਗੂ ਲਖਬੀਰ ਸਿੰਘ ਚੀਤਾ ਜੀ ਨੇ ਬੀਜੇਪੀ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਜੀ ਨਾਲ ਕੀਤਾ ਦੁੱਖ ਸਾਂਝਾ
ਅੱਜ ਅਕਾਲੀ ਦਲ ਆਗੂ ਲਖਬੀਰ ਸਿੰਘ ਚੀਤਾ ਜੀ ਨੇ ਬੀਜੇਪੀ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਜੀ ਨਾਲ ਕੀਤਾ ਦੁੱਖ ਸਾਂਝਾ।
ਅਮ੍ਰਿੰਤਸਰ (ਸੁਰਿੰਦਰ ਸਿੰਘ ਸੋਨੂੰ ) ਅੱਜ ਅਮ੍ਰਿੰਤਸਰ ਦੇ ਅਕਾਲੀ ਦਲ ਦੇ ਆਗੂ ਲਖਬੀਰ ਸਿੰਘ ਚੀਤਾ ਜੀ ਨੇ ਬੀਜੇਪੀ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਜੀ ਨਾਲ ਉਹਨਾ ਦੇ ਗ੍ਰਹਿ ਵਿਖੇ ਪਹੁੰਚ ਕੇ ਮੁਲਾਕਾਤ ਕੀਤੀ। ਉਹਨਾ ਨਾਲ ਦੁੱਖ ਸਾਂਝਾ ਕੀਤਾ। ਪਿਛਲੇ ਦਿਨੀਂ ਉਹਨਾ ਦੀ ਨੂੰਹ ਰਾਣੀ ਅਕਾਲ ਚਲਾਣਾ ਕਰ ਗਏ ਸੀ। ਮਹਾਰਾਜ ਉਹਨਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ। ਪਰਿਵਾਰ ਨੂੰ ਮਹਾਰਾਜ ਦਾ ਭਾਣਾ ਸਮਝ ਕੇ ਬਲ ਬਕਸ਼ੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾ ਨੇ ਕਿਹਾ ਕਿ ਮੈ ਜਗਮੋਹਨ ਸਿੰਘ ਜੀ ਨੂੰ ਬੜੇ ਸਮੇਂ ਤੋ ਜਾਣਦਾ ਹਾਂ। ਬੜੇ ਮਿਠੇ ਸੁਭਾਅ ਦੇ ਮਾਲਿਕ ਨੇ। ਅਮ੍ਰਿੰਤਸਰ ਸ਼ਹਿਰ ਦੀਆਂ ਸਾਰੀਆਂ ਪਾਰਟੀਆਂ ਨਾਲ ਬੜਾ ਵਧੀਆ ਮੇਲਜੋਲ ਰੱਖਦੇ ਹਨ। ਹਰ ਇੱਕ ਦੇ ਦੁੱਖ ਸੁੱਖ ਵਿੱਚ ਹਾਜ਼ਰ ਹੁੰਦੇ ਹਨ। ਸਾਰੀ ਅਕਾਲੀ ਦਲ ਪਾਰਟੀ ਜਗਮੋਹਨ ਸਿੰਘ ਛੀਨਾ ਜੀ ਦੇ ਨਾਲ ਦੁਖ ਵਿੱਚ ਖੜੀ ਹੈ।
55 Views

