ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਦਾ ਪਹਿਲਾ ਪ੍ਰੋਜੈਕਟ

ਇਲੈਵਨ ਸਟਾਰ ਤੋਂ ਬਾਅਦ ਕਲੱਬ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਨਵੀਂ ਟੀਮ ਦਾ ਟੀਚਾ: ਆਸ਼ੂ ਮਾਰਕੰਡਾ

ਸਿਵਲ ਹਸਪਤਾਲ ‘ਚ ਮਰੀਜ਼ਾਂ ਨੂੰ ਵੰਡੇ ਫਲ, ਦੁੱਧ, ਤੇ ਰਸ

ਫਗਵਾੜਾ (ਡਾ ਰਮਨ /। ਕਸਤੂਰੀ ਲਾਲ ) ਇਲੈਵਨ ਸਟਾਰ ਹੰਡਰਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੀ ਨਵੀਂ ਟੀਮ ਵੱਲੋਂ ਨਵ-ਨਿਯੁਕਤ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਅਗਵਾਈ ਹੇਠ ਪਹਿਲੇ ਪ੍ਰੋਜੈਕਟ ਦੇ ਤਹਿਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਅਧੀਨ ਮਰੀਜ਼ਾਂ ਨੂੰ ਦੁੱਧ, ਫਲ, ਰਸ ਤੇ ਬਿਸਕੁਟਾਂ ਦੀ ਵੰਡ ਕੀਤੀ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਥਾਣਾ ਸਿਟੀ ਫਗਵਾੜਾ ਦੇ ਐਸ.ਐਚ.ਓ ਅਮਨਦੀਪ ਨਾਹਰ ਨੇ ਕਲੱਬ ਦੇ ਇਸ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਰੀਜ਼ਾਂ ਦੀ ਸੇਵਾ ਪ੍ਰਮਾਤਮਾ ਦੀ ਸੇਵਾ ਦੇ ਬਰਾਬਰ ਹੈ। ਸਿਵਲ ਹਸਪਤਾਲ ਵਿੱਚ ਦੂਰ-ਦੁਰਾਡੇ ਪਿੰਡਾਂ ਤੋਂ ਇਲਾਜ ਲਈ ਆਉਣ ਵਾਲੇ ਲੋੜਵੰਦ ਪਰਿਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਜਿਹੇ ਉਪਰਾਲਿਆਂ ਨਾਲ ਕਾਫੀ ਰਾਹਤ ਮਿਲਦੀ ਹੈ। ਸਮਾਗਮ ਦੌਰਾਨ ਐੱਸ.ਐੱਮ.ਓ. ਡਾ: ਲੈਂਬਰ ਰਾਮ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਕਲੱਬ ਵੱਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ ਅਤੇ ਮੈਂਬਰ ਜੀ.ਐਲ.ਟੀ. ਲਾਇਨ ਗੁਰਦੀਪ ਸਿੰਘ ਕੰਗ, ਡਿਸਟ੍ਰਿਕਟ ਚੇਅਰਮੈਨ ਲਾਇਨ ਅਤੁਲ ਜੈਨ, ਜ਼ੋਨ ਚੇਅਰਮੈਨ ਲਾਇਨ ਸੁਨੀਲ ਢੀਂਗਰਾ ਅਤੇ ਐਂਟਰਟੇਨਮੈਂਟ ਚੇਅਰਮੈਨ ਲਾਇਨ ਜਸਬੀਰ ਸਿੰਘ ਮਾਹੀ ਨੇ ਵੀ ਪਹਿਲਾ ਪ੍ਰੋਜੈਕਟ ਹਸਪਤਾਲ ਵਿੱਚ ਇਲਾਜ ਅਧੀਨ ਮਰੀਜ਼ਾਂ ਨੂੰ ਸਮਰਪਿਤ ਕੀਤੇ ਜਾਣ ਨੂੰ ਸ਼ਲਾਘਾਯੋਗ ਦੱਸਿਆ। ਕਲੱਬ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਡਾਇਰੈਕਟਰ ਲਾਇਨ ਸੰਜੇ ਤ੍ਰੇਹਨ ਸਨ। ਉਹਨਾਂ ਨੇ ਸਹਿਯੋਗ ਲਈ ਜਿੱਥੇ ਕਲੱਬ ਦੇ ਸਕੱਤਰ ਲਾਇਨ ਸੰਜੀਵ ਲਾਂਬਾ, ਕੈਸ਼ੀਅਰ ਜੁਗਲ ਬਵੇਜਾ ਅਤੇ ਪੀ.ਆਰ.ਓ. ਸੁਮਿਤ ਭੰਡਾਰੀ ਦਾ ਧੰਨਵਾਦ ਪ੍ਰਗਟ ਕੀਤਾ, ਉੱਥੇ ਹੀ ਕਿਹਾ ਕਿ ਉਨ੍ਹਾਂ ਦੀ ਟੀਮ ਦਾ ਟੀਚਾ ਇਲੈਵਨ ਸਟਾਰ ਤੋਂ ਬਾਅਦ ਕਲੱਬ ਨੂੰ ਸਪੈਸ਼ਲ ਸਟੇਟਸ ਦਿਵਾਉਣਾ ਹੈ। ਜਿਸ ਲਈ ਯਤਨ ਜਾਰੀ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਕਈ ਅਹਿਮ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਲਾਇਨ ਵਿਨੀਤ ਗਾਬਾ, ਲਾਇਨ ਦਿਨੇਸ਼ ਖਰਬੰਦਾ, ਲਾਇਨ ਅਸ਼ੋਕ ਵਧਵਾ, ਲਾਇਨ ਐਡਵੋਕੇਟ ਐਸ.ਕੇ. ਅਗਰਵਾਲ, ਲਾਇਨ ਅਮਿਤ ਸੁਧੀਰ, ਲਾਇਨ ਵਿਪਨ ਸ਼ਰਮਾ, ਲਾਇਨ ਵਿਪਨ ਸਿੰਘ ਠਾਕੁਰ, ਲਾਇਨ ਓਮ, ਲਾਇਨ ਸਤਿੰਦਰ ਭਮਰਾ, ਲਾਇਨ ਪੁਨੀਤ ਸੇਠੀ ਆਦਿ ਹਾਜ਼ਰ ਸਨ

77 Views