ਅਜਾਦ ਰੰਗਮੰਚ ਦੇ ਵਿਹੜੇ ਵਿੱਚ ਪੇਸ਼ ਕੀਤਾ ਗਿਆ ਬਾਲ ਨਾਟਕ ਇੱਕ ਸੀ ਪਰੀ
ਅਜਾਦ ਰੰਗਮੰਚ ਦੇ ਵਿਹੜੇ ਵਿੱਚ ਪੇਸ਼ ਕੀਤਾ ਗਿਆ ਬਾਲ ਨਾਟਕ ਇੱਕ ਸੀ ਪਰੀ
ਫਗਵਾੜਾ (ਡਾ ਰਮਨ /ਕਸਤੂਰੀ ਲਾਲ ) ਆਜਾਦ ਰੰਗ ਮੰਚ ਕਲਾ ਭਵਨ ਫਗਵਾੜਾ, ਦੇ ਵਿਹੜੇ ਵਿੱਚ ਪਿਛਲੇ ਕਾਫ਼ੀ ਦਿਨਾਂ ਤੋਂ ਲਗਾਈ ਜਾ ਰਹੀ ਵਰਕਸ਼ਾਪ ਤੋ ਬਾਅਦ ਬਚਿਆਂ ਵਲੋਂ ਤਿਆਰ ਕੀਤਾ ਗਿਆ ਬਲਦੇਵ ਸਿੰਘ ਮੋਗਾ ਦਾ ਲਿਖਿਆ ਰਣਜੀਤ ਬਾਂਸਲ ਦੀ ਨਿਰਦੇਸ਼ਨਾ ਹੇਠ ਨਾਟਕ “ਇਕ ਸੀ ਪਰੀ” ਸਫਲਤਾਪੂਰਵਕ ਪੇਸ਼ ਕੀਤਾ ਗਿਆ। ਸਮਾਗਮ ਦਾ ਰਸਮੀ ਉਦਘਾਟਨ ਪਵਨ ਮਹਿਮੀ ਜੀ ਨੇ ਕੀਤਾ ਸ਼ਮਾਂ
ਰੋਸ਼ਨ ਕਰਨ ਦੀ ਰਸਮ ਪਿੰਸੀਪਲ ਸ੍ਰੀ ਸੁਰਿੰਦਰ ਪਾਲ ਸੀਨੀਅਰ ਸੈਕੰਡਰੀ ਸਕੂਲ ਵਿਰਕ ਜੀ ਨੇ ਕੀਤੀ ਸਮਾਗਮ ਦੇ ਮੁੱਖ ਮਹਿਮਾਨ ਪਿੰਸੀਪਲ ਸ੍ਰੀ ਪ੍ਰੇਮ ਕਮਾਰ ਜੀ ਰੰਗਮੰਚ ਵਲੋਂ ਕੀਤੇ ਜਾ ਰਹੇ ਵਧੀਆ ਕੰਮਾਂ ਦੀ ਸਲਾਘਾ ਕੀਤੀ ੳਨਾ ਕਿਹਾ ਕਿ ਰੰਗਮੰਚ ਨਾਲ ਜੁੜਨ ਵਾਲੇ ਬੱਚੇ ਅਪਣੇ ਜੀਵਨ ਵਿਚ ਅੳਣ ਵਾਲੇ ਹਰ ਉਤਰਾਅ ਚੜਾਅ ਤੋਂ ਕਦੀ ਵੀ ਘਭਰਾ ਨਹੀਂ ਸਕਦੇ ਕਿਉਂਕਿ ਉਨਾ ਨਾਟਕ ਵਿਚ ਹਰ ਪੱਖ ਹੰਢਾਇਆ ਹੁੰਦਾ ਹੈ ਤੇ ਜਿੰਦਗੀ ਦੇ ਅਉਣ ਵਾਲੇ ਹਰ ਸਮੇਂ ਲਈ ਉਹ ਮਜਬੂਤ ਹੋ ਜਾਂਦੇ ਹਨ ਟੀਮ ਇੰਚਾਰਜ ਬੀਬਾ ਕੁਲਵੰਤ ਜੀ ਨੇ ਸਟੇਜ ਸੰਚਾਲਨ ਬਾਖੂਬੀ ਨਿਭਾਇਆ ਸਹਾਇਕ ਨਿਰਦੇਸ਼ਕ ਬਬੀਤ ਧਲੇਤਾ ਨੇ ਬਚਿਆ ਨੂੰ ਬਹੁਤ ਹੌਸਲਾ ਦਿਤਾ ਇਸ ਮੋਕੇ ਪ੍ਰਧਾਨਗੀ ਮੰਡਲ ਵਿਚ ਡਾ ਸੁਖਵਿੰਦਰ ਕਲਸੀ ,ਬਿੰਦਾ ਦੁਸਾਂਝ, ਜਗਦੀਸ਼ ਚੰਦਰ ਵਿਰਦੀ, ਕੁਕੂ ਦੁਸਾਂਝ ,ਗੁਰਦੀਪ ਸਿੰਘ, ਮੈਡਮ ਜਤਿੰਦਰਜੀਤ ਕੋਰ ,ਡਾ ਇੰਦਰਜੀਤ ਪਾਲ, ਸੰਦੀਪ ਸਿੰਘ, ਮੈਡਮ ਕੁਲਵਿੰਦਰ ਕੌਰ ਬਾਲ ਕਲਾਕਾਰ ਅਗੰਮਦੀਪ ਸਿੰਘ, ਨਵੀਤਾ ਚੰਬਾ ,ਚਾਹਤਪਰੀਤ ਕੋਰ ,ਨਵਦਿਸਾ , ਤਨਵੀਰ ਸਿਂਘ , ਰਾਜ ਕੁਮਾਰ , ਸਰਬਪਰੀਤ ਸਿੰਘ, ਜੈਸਮੀਨ , ਰੀਆ ਚੰਬਾ , ਅਲੀਸ਼ਾ , ਵਿਸ਼ਾਲ , ਮਨੀ ,ਸੁਨੀਲ ਕੁਮਾਰ ਸ਼ਾਮਿਲ ਸਨ

