ਫਸਲਾਂ ਤੇ ਐੱਮ.ਐੱਸ.ਪੀ.,ਅਬਾਦਕਾਰਾਂ ਦੇ ਮਸਲੇ ਅਤੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਡੀਸੀ ਦਫਤਰ 24 ਤੇ 25 ਜੁਲਾਈ ਦੇ ਧਰਨਿਆਂ ਦੀਆਂ ਤਿਆਰੀਆ

ਫਸਲਾਂ ਤੇ ਐੱਮ.ਐੱਸ.ਪੀ.,ਅਬਾਦਕਾਰਾਂ ਦੇ ਮਸਲੇ ਅਤੇ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਡੀਸੀ ਦਫਤਰ 24 ਤੇ 25 ਜੁਲਾਈ ਦੇ ਧਰਨਿਆਂ ਦੀਆਂ ਤਿਆਰੀਆ, ਕਿਸਾਨ ਮਜਦੂਰ ਜਥੇਬੰਦੀ ਵੱਲੋ ਯੂਨੀਫਾਰਮ ਸਿਵਲ ਕੋਡ ਵਿਰੁੱਧ ਪੁਤਲਾ ਫ਼ੂਕ ਮੁਜਾਹਰਾ।
ਅੰਮ੍ਰਿਤਸਰ ਸਾਹਿਬ ਵਿਕਰਮਜੀਤ ਸਿੰਘ/ ਜੀਵਨ ਸ਼ਰਮਾ
ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਥੇਬੰਦੀ ਦੇ ਸੀਨੀਅਰ ਆਗੂ ਸਰਵਣ ਸਿੰਘ ਪੰਧੇਰ, ਜਿਲਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ, ਸੁਬਾਈ ਆਗੂ ਜਰਮਨਜੀਤ ਸਿੰਘ ਬੰਡਾਲਾ, ਕੰਵਰਦਲੀਪ ਸੈਦੋਲੇਹਲ ਵੱਲੋ ਪ੍ਰੈਸ ਬਿਆਨ ਜਾਰੀ ਕਰਕੇ ਜਾਣਕਾਰੀ ਦਿੰਦੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਯੂਨੀਫਾਰਮ ਸਿਵਲ ਕੋਡ ਲਾਗੂ ਕਰਨ ਦੀ ਕੋਸ਼ਿਸ਼ ਵਿਭਿਨਤਾ ਭਰੇ ਭਾਰਤੀ ਸਮਾਜ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਤੇ ਸਿਧੇ ਰੂਪ ਵਿੱਚ ਹਮਲਾ ਹੈ, ਭਾਰਤ ਬਹੁ-ਧਰਮੀ, ਦੇਸ਼ ਹਰ ਹਰੇਕ ਦੇ ਜਨਮ ਮਰਨ ਦੇ ਪਰਮਪ੍ਰਾਵਾ ਵੱਖਰੀਆਂ ਵੱਖਰੀਆਂ ਹਨ, ਓਹਨਾ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾ ਕੇ ਇਸ ਖਿਲਾਫ ਮਤਾ ਪਾਵੇ, ਉਸਦੀ ਇਸ ਮਸਲੇ ਤੇ ਚੁੱਪੀ ਗ਼ਲਤ ਹੈ, ਜਥੇਬੰਦੀ ਨੇ ਇਸ ਕਨੂੰਨ ਦਾ ਵਿਰੋਧ ਕਰਦਿਆਂ ਅੱਜ ਮੋਦੀ ਸਰਕਾਰ ਅਤੇ ਭਗਵੰਤ ਮਾਨ ਸਰਕਾਰ ਦਾ ਪੁਤਲਾ ਫੂਕਿਆ ਗਿਆ | ਓਹਨਾ ਦੱਸਿਆ ਕਿ ਜਥੇਬੰਦੀ ਵੱਲੋਂ ਪਿੰਡ ਜੱਬੋਵਾਲ ਵਿਖੇ ਮੀਟਿੰਗ ਕਰਵਾ ਕੇ ਪੰਜਾਬ ਪੱਧਰੀ ਪ੍ਰੋਗਰਾਮ ਦੇ ਚਲਦੇ 24, 25 ਜੁਲਾਈ ਨੂੰ ਡੀਸੀ ਦਫਤਰ ਅਤੇ ਰੇਲ ਧਰਨੇ ਦੀ ਤਿਆਰੀ 4 ਜੋਨਾ ਤਰਸਿੱਕਾ, ਟਾਂਗਰਾ, ਬਾਬਾ ਬਕਾਲਾ ਅਤੇ ਮਹਿਤਾ ਦੀ ਮੀਟਿੰਗ ਕੀਤੀ ਗਈ | ਓਹਨਾ ਕਿਹਾ ਕਿ ਮਜੂਦਾ ਸਮੇ ਅੰਦਰ ਮੱਕੀ ਅਤੇ ਮੂੰਗੀ ਦੀ ਫਸਲ ਸਰਕਾਰ ਵੱਲੋਂ ਤਹਿ ਕੀਤੀ ਐੱਮ.ਐੱਸ.ਪੀ. 2090 ਅਤੇ 8558 ਰੁਪਏ ਦੇ ਹਿਸਾਬ ਨਾਲ ਖਰੀਦੀ ਜਾਵੇ ਅਤੇ ਕੇਰਲ ਸਰਕਾਰ ਦੀ ਤਰਜ਼ ਤੇ ਤੇਲ ਬੀਜ਼ਾਂ,ਦਾਲਾਂ ਅਤੇ ਫ਼ਲ-ਸਬਜ਼ੀਆਂ ਦੀ ਖਰੀਦ ਲਈ ਐੱਮ. ਐੱਸ. ਪੀ. ਗਰੰਟੀ ਕਨੂੰਨ ਬਣਾਇਆ ਜਾਵੇ, ਅਬਾਦਕਾਰ ਕਿਸਾਨਾਂ ਮਜਦੂਰਾਂ ਦੀਆਂ ਜਮੀਨਾਂ ਤੇ ਹਮਲੇ ਰੋਕ ਕੇ ਪੱਕੇ ਮਾਲਕੀ ਹੱਕ ਦਿੱਤੇ ਜਾਣ,ਪੰਜਾਬ ਸਰਕਾਰ ਵਾਅਦੇ ਮੁਤਾਬਿਕ ਭਾਰਤ ਮਾਲਾ ਸੜਕ ਮਾਰਗਾਂ ਲਈ ਜਮੀਨਾਂ ਯੋਗ ਮੁਆਵਜਾ ਦੇਣ ਤੋਂ ਬਾਅਦ ਹੀ ਐਕੁਆਇਰ ਕੀਤੀਆਂ ਜਾਣ, ਬਿਜਲੀ ਸਬੰਧੀ ਮੁਸ਼ਕਿਲਾਂ ਖਾਸ ਕਰਕੇ ਪ੍ਰੀਪੇਡ ਮੀਟਰ ਦੀ ਨੀਤੀ ਵਾਪਿਸ ਲੈਣ ਨੂੰ ਲੈ ਕੇ | ਓਹਨਾ ਦੱਸਿਆ ਕਿ ਅਗਰ ਸਰਕਾਰ 24 ਜੁਲਾਈ ਦੇ ਧਰਨੇ ਦੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ 25 ਜੁਲਾਈ ਨੂੰ ਰੇਲ ਰੋਕੋ ਧਰਨਾ ਲਗਾਇਆ ਜਾਵੇਗਾ | ਇਸ ਮੌਕੇ ਜਿਲ੍ਹਾ ਆਗੂ ਅਮਰਦੀਪ ਸਿੰਘ ਗੋਪੀ, ਸੁਖਦੇਵ ਸਿੰਘ ਚਾਟੀਵਿੰਡ ਅਤੇ ਬਲਵਿੰਦਰ ਸਿੰਘ ਬਿੰਦੂ ਸਮੇਤ ਚਰਨ ਸਿੰਘ ਕਲੇਰ ਘੁਮਾਣ, ਸਵਰਨ ਸਿੰਘ ਮਹਿਤਾ, ਗੁਰਵੇਲ ਸਿੰਘ ਚਾਟੀਵਿੰਡ, ਸਤਨਾਮ ਸਿੰਘ ਧਾਰੜ , ਹਰਮੀਤ ਸਿੰਘ ਧੀਰੇਕੋਟ, ਬਲਵਿੰਦਰ ਸਿੰਘ ਬਿੰਦੂ, ਅਮਰਿੰਦਰ ਸਿੰਘ ਮਾਲੋਵਾਲ, ਅਜੀਤ ਸਿੰਘ ਠੱਠੀਆਂ, ਬੀਬੀ ਸੁਰਜੀਤ ਕੌਰ ਅਤੇ ਬੀਬੀ ਕੰਵਲਜੀਤ ਕੌਰ ਹਾਜ਼ਿਰ ਸਨ |

91 Views