ਥਾਣਾ ਮਜੀਠਾ ਰੋਡ ਦੀ ਚੌਂਕੀ ਫੈਜ਼ਪੁਰਾ ਵੱਲੋ 01 ਮੋਟਰਸਾਈਕਲ, 01 ਮੋਬਾਇਲ ਫੋਨ ਸਮੇਤ 02 ਝਪਟਮਾਰ ਕਾਬੂ।

ਅੰਮ੍ਰਿਤਸਰ ( ਸੁਰਿੰਦਰ ਸਿੰਘ ਸੋਨੂੰ ) ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਇੰਸਪੈਕਟਰ ਸੁੱਖਇੰਦਰ ਸਿੰਘ ਦੀ ਨਿਗਰਾਨੀ ਹੇਠ ਐਸ.ਆਈ ਜਤਿੰਦਰ ਸਿੰਘ ਇੰਚਾਰਜ ਪੁਲਿਸ ਚੌਂਕੀ ਫੈਜ਼ਪੁਰਾ, ਸਮੇਤ ਪੁਲਿਸ ਪਾਰਟੀ ਏ.ਐਸ.ਆਈ ਭਾਰਤ ਭੂਸ਼ਣ ਵੱਲੋਂ ਦੋਸ਼ੀ ਅਮਰਬੀਰ ਸਿੰਘ ਅਤੇ ਰਾਹੁਲ ਸ਼ਰਮਾਂ ਨੂੰ ਸਮੇਤ 01 ਮੋਟਰਸਾਈਕਲ ਕਾਬੂ ਕਰਕੇ ਇਹਨਾਂ ਪਾਸੋਂ 01 ਖੋਹਸ਼ੁਦਾ ਮੋਬਾਈਲ ਫੋਨ ਬ੍ਰਾਮਦ ਕੀਤਾ ਗਿਆ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
70 Views

