ਸਿਵਲ ਹਸਪਤਾਲ ਫਗਵਾੜਾ ਵਿਖੇਦਸਤ ਰੋਕੂ ਪੰਦਰਵਾੜੇ ਦੀ ਹੋੲੀ ਸ਼ੂਰੁਆਤ

3 ਜੁਲਾਈ ਤੋਂ 17 ਜੁਲਾਈ ਤੱਕ ਇੰਟੈਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ : ਡਾ ਲਹਿੰਬਰ ਰਾਮ
ਡਾਇਰੀਆ ਦੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਫ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਜ਼ਰੂਰੀ : ਡਾ ਨਰੇਸ਼ ਕੁੰਦਰਾ
ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਡਾ: ਰਾਜਵਿੰਦਰ ਕੌਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ: ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੀ ਅਗਵਾਈ ਹੇਠ ਮਿਤੀ 3 ਜੁਲਾਈ ਤੋਂ 17 ਜੁਲਾਈ ਤੱਕ ਇੰਟੈਸੀਫਾਈਡ ਡਾਇਰੀਆ ਕੰਟਰੋਲ ਪੰਦਰਵਾੜਾ ਮਨਾਇਆ ਜਾ ਰਿਹਾ ਹੈ ਜਿਸ ਸੰਬੰਧੀ ੲਿੱਕ ਵਿਸ਼ੇਸ਼ ਮੀਟਿੰਗ ਸਿਵਲ ਹਸਪਤਾਲ ਫਗਵਾੜਾ ਵਿਖੇ ਡਾ: ਨਰੇਸ਼ ਕੁੰਦਰਾ ਵਲੋਂ ਕੀਤੀ ਗਈ ਜਿਸ ਵਿੱਚ ੲੇ ਐਨ ਐਮ ਅਤੇ ਆਸ਼ਾ ਵਰਕਰ ਮੋਜੂਦ ਸਨ ਇਸ ਮੌਕੇ ਤੇ ਡਾ: ਨਰੇਸ਼ ਕੁੰਦਰਾ ਨੇ ਕਿਹਾ ਕਿ ਸਿਵਲ ਹਸਪਤਾਲ ਫਗਵਾੜਾ ਵਿਖੇ ਜੱਚਾ ਬੱਚਾ ਨੂੰ ਡਾਇਰੀਆ ਦੀ ਬਿਮਾਰੀ ਤੋਂ ਬਚਾਉਣ ਲਈ ਓ.ਆਰ.ਐਸ ਅਤੇ ਜਿੰਕ ਕਾਰਨਰ ਬਣਾੲਿਆ ਗਿਆ ਹੈ ਉਨ੍ਹਾਂ ਦੱਸਿਆ ਕਿ ਡਾਇਰੀਆ ਦੀ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਪਹਿਲਾਂ ਭੋਜਨ ਖਾਣ ਤੋਂ ਪਹਿਲਾਂ ਹੱਥਾਂ ਨੂੰ ਸਾਫ ਪਾਣੀ ਅਤੇ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ ਤਾਂ ਜੋ ਹੱਥਾਂ ਤੇ ਲਗੇ ਕਿਟਾਣ ਭੋਜਨ ਖਾਣ ਲੱਗਿਆਂ ਪੇਟ ਅੰਦਰ ਨਾ ਜਾਣ ਜੇਕਰ ਅਸੀਂ ਆਪਣੇ ਹੱਥਾਂ ਦੀ ਸਫਾਈ ਖਾਣਾ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ 6 ਸਟੇਪ ਅਨੁਸਾਰ ਕਰਦੇ ਹਾਂ ਤਾਂ ਅੱਧੀਆਂ ਬਿਮਾਰੀਆਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਉਨ੍ਹਾਂ ੲਿਹ ਵੀ ਕਿਹਾ ਕਿ ਜਿਨ੍ਹਾਂ ਬੱਚਿਆਂ ਨੂੰ ਡਾਇਰੀਆ ਦੀ ਸ਼ਿਕਾੲਿਤ ਹੈ ਉਹ 14 ਦਿਨ ਜ਼ਿੰਕ ਟੈਬਲੈਟ ਦੀ ਵਰਤੋਂ ਕਰ ਸਕਦੇ ਹਨ ਉਨ੍ਹਾਂ ੲਿਹ ਵੀ ਕਿਹਾ ਕਿ ਖਾਣ ਵਾਲੀਆ ਵਸਤੂਆਂ ਨੂੰ ਢੱਕ ਕੇ ਰੱਖਿਆ ਜਾਵੇ , ਬਜ਼ਾਰੂ ਖੁਲੀਆਂ ਖਾਣ ਪੀਣ ਵਾਲੀਆ ਵਸਤੂਆਂ ਦੀ ਵਰਤੋਂ ਨਾ ਕੀਤੀ ਜਾਵੇ, ਇਸ ਮੌਕੇ ਤੇ ਡਾ: ਪ੍ਰਭਜੋਤ ਕੌਰ ਨੇ ਕਿਹਾ ਕਿ ਇਸ ਡਾਇਰੀਆ ਪੰਦਰਵਾੜੇ ਦੌਰਾਨ ਆਸਾ ਵਰਕਰ ਘਰ -2 ਜਾ ਕੇ 0 ਤੋਂ 5 ਸਾਲ ਤੱਕ ਬੱਚਿਆਂ ਨੂੰ ਓ.ਆਰ.ਐਸ ਦੇ ਪੈਕਟ ਵੰਡਣਗੀਆਂ ਇਸ ਮੌਕੇ ਤੇ ਮਹਿਲਾਵਾਂ ਨੂੰ ਦਸਤਾਂ ਦੇ ਨਾਲ ਪ੍ਰਭਾਵਿਤ ਬੱਚਿਆਂ ਦਾ ਇਲਾਜ ਅਤੇ ਓ.ਆਰ.ਐਸ ਪੈਕਟ ਦਾ ਘੋਲ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਉਨਾਂ ਕਿਹਾ ਕਿ ਓ.ਆਰ.ਐਸ ਦਾ ਪੈਕਟ ਇੱਕ ਲੀਟਰ ਪਾਣੀ ਵਿੱਚ ਸਾਰਾ ਘੋਲ ਕੇ ਉਸ ਨੂੰ 24 ਘੰਟਿਆਂ ਦੇ ਅੰਦਰ ਇਸਤੇਮਾਲ ਕਰਨਾ ਚਾਹੀਦਾ ਹੈ ਇਹ ਘੋਲ ਉਦੋਂ ਤੱਕ ਦਿੰਦੇ ਰਹਿਣਾ ਚਾਹੀਦਾ ਹੈ ਜਦੋਂ ਤੱਕ ਬੱਚੇ ਨੂੰ ਦਸਤ ਤੋਂ ਆਰਾਮ ਨਾ ਆ ਜਾਵੇ । ਇਸ ਨਾਲ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਘਾਟ ਨਹੀਂ ਆਵੇਗੀ । ਇਸ ਮੌਕੇ ਤੇ ਡਾ: ਪ੍ਰਭਜੋਤ ਕੌਰ , ਮੋਨੀਕਾ,ਸੋਨਾ, ੲੇਕਤਾ , ਏ.ਐਨ.ਐਮ ਅਤੇ ਆਸ਼ਾ ਵਰਕਰ ਆਸ਼ਾ ਸ਼ਰਮਾ ਹਾਜਰ ਸਨ

