ਗੁਰਦੀਪ ਸਿੰਘ ਕੰਗ ਨੂੰ ਫਿਲਮ ਅਦਾਕਾਰਾ ਅਮੀਸ਼ਾ ਪਟੇਲ ਦੇ ਹੱਥੋਂ ਪ੍ਰਾਪਤ ਹੋਇਆ ਗਲੋਬਲ ਪ੍ਰਾਈਡ ਐਵਾਰਡ

ਬਿਮਾਰਾਂ ਦੀ ਸੇਵਾ ਤੇ ਲੋੜਵੰਦਾਂ ਦੀ ਮੱਦਦ ਨੂੰ ਦੱਸਿਆ ਸਰਬ ਉੱਤਮ ਪਰਉਪਕਾਰ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਫਗਵਾੜਾ ਦੇ ਉੱਘੇ ਸਮਾਜ ਸੇਵਕ ਅਤੇ ਐਂਟੀ ਕਰੱਪਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਸਟੇਟ ਡਾਇਰੈਕਟਰ ਗੁਰਦੀਪ ਸਿੰਘ ਕੰਗ ਨੂੰ ਫਾਊਂਡੇਸ਼ਨ ਵੱਲੋਂ ਹੋਟਲ ਦਿ ਰੁਤਬਾ, ਕਰਨਾਲ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਸਮਾਗਮ ਦੌਰਾਨ ਗਲੋਬਲ ਪ੍ਰਾਈਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਨੂੰ ਸਮਾਗਮ ਦੌਰਾਨ ਬਤੌਰ ਸੈਲੀਬਿ੍ਰਟੀ ਗੈਸਟ ਸ਼ਾਮਲ ਹੋਈ ਸਿਨੇ ਸਟਾਰ ਅਮੀਸ਼ਾ ਪਟੇਲ ਦੇ ਹੱਥੋਂ ਪ੍ਰਾਪਤ ਹੋਇਆ। ਇਸ ਦੌਰਾਨ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਅਰੋੜਾ ਨੇ ਗੁਰਦੀਪ ਸਿੰਘ ਕੰਗ ਵੱਲੋਂ ਸਮਾਜ ਸੇਵਾ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਮ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿਮ ‘ਚ ਪਾਏ ਜਾ ਰਹੇ ਯੋਗਦਾਨ ਜਾਣਕਾਰੀ ਦਿੱਤੀ। ਗੁਰਦੀਪ ਸਿੰਘ ਕੰਗ ਦੀ ਸੇਵਾ ਭਾਵਨਾ ਤੋਂ ਪ੍ਰਭਾਵਿਤ ਹੋ ਕੇ ਅਮੀਸ਼ਾ ਪਟੇਲ ਨੇ ਕਿਹਾ ਕਿ ਬਿਮਾਰਾਂ ਦੀ ਸੇਵਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪਰਉਪਕਾਰ ਹੈ। ਜਿਸਦਾ ਮੌਕਾ ਭਾਗਾਂ ਨਾਲ ਹੀ ਮਿਲਦਾ ਹੈ। ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਫਗਵਾੜਾ ’ਚ ਗੱਲਬਾਤ ਦੌਰਾਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਨਰਿੰਦਰ ਅਰੋੜਾ ਦੇ ਸੱਦੇ ’ਤੇ ਉਹ ਕਰਨਾਲ ’ਚ ਆਯੋਜਿਤ ਪ੍ਰੋਗਰਾਮ ’ਚ ਸ਼ਾਮਲ ਹੋਏ ਸਨ। ਉਹ ਬਾਲੀਵੁੱਡ ਦੀ ਗਦਰ ਫੇਮ ਸਟਾਰ ਦੇ ਹੱਥੋਂ ਇਹ ਐਵਾਰਡ ਹਾਸਲ ਕਰਕੇ ਬੇਹੱਦ ਖੁਸ਼ੀ ਤੇ ਮਾਣ ਮਹਿਸੂਸ ਕਰਦੇੇ ਹਨ। ਅਮੀਸ਼ਾ ਪਟੇਲ ਨਾਲ ਮੁਲਾਕਾਤ ਹਮੇਸ਼ਾ ਯਾਦਗਾਰ ਰਹੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਉਹ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਉਪਰਾਲੇ ਹੋਰ ਵੀ ਤਨਦੇਹੀ ਨਾਲ ਕਰਨਗੇ। ਗੁਰਦੀਪ ਸਿੰਘ ਕੰਗ ਨੇ ਐਵਾਰਡ ਲਈ ਰਾਸ਼ਟਰੀ ਪ੍ਰਧਾਨ ਨਰਿੰਦਰ ਅਰੋੜਾ, ਰਣਜੋਤ ਸਿੰਘ ਇੰਟਰਨੈਸ਼ਨਲ ਚੀਫ ਡਾਇਰੈਕਟਰ ਸਮੇਤ ਸਮੁੱਚੀ ਟੀਮ ਦਾ ਧੰਨਵਾਦ ਵੀ ਕੀਤਾ। ਇਸ ਦੌਰਾਨ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਸਾਬਕਾ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ, ਪਰਮਜੀਤ ਸਿੰਘ ਦੂਆ ਨੈਸ਼ਨਲ ਪ੍ਰੇਜੀਡੇਂਟ ਵਿਜੀਲੈਂਸ ਸੈੱਲ, ਗਗਨਦੀਪ ਸਿੰਘ ਮਲਹੋਤਰਾ ਨੈਸ਼ਨਲ ਪ੍ਰਧਾਨ ਹਿਊਮਨ ਰਾਈਟਸ ਵਿੰਗ, ਆਸ਼ੂ ਕਰਵਲ, ਬਿੱਟੂ ਭਮਰਾ ਆਦਿ ਵੀ ਗੁਰਦੀਪ ਸਿੰਘ ਕੰਗ ਨੂੰ ਇਸ ਐਵਾਰਡ ਨਾਲ ਨਵਾਜੇ ਜਾਣ ਦੇ ਚਸ਼ਮਦੀਦ ਬਣੇ

59 Views