ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2023 ਦੌਰਾਨ ਖਿਡਾਰੀਆਂ ਨੇ ਦਿਖਾਇਆ ਜ਼ੋਰ

ਫਗਵਾੜਾ( ਡਾ ਰਮਨ / ਕਸਤੂਰੀ ਲਾਲ ) ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ 2023 ਵਿਚ ਵੱਖ-ਵੱਖ ਭਾਰ ਵਰਗਾਂ ਦੇ ਫਸਵੇਂ ਮੁਕਾਬਲੇ ਹੋਏ।

52 ਕਿਲੋ ਭਾਰ ਵਰਗ ਵਿਚ ਸਿੱਕਮ ਦੀ ਰਾਏ ਰੇਨੂਕਾ ਨੇ ਮਹਾਂਰਾਸ਼ਟਰ ਦੀ ਕਣਹੱਟ ਸਿਆਲੀ ਚੰਦਰਕਾਂਤ ਨੂੰ ਹਰਾਇਆ,ਜਦਕਿ 56 ਕਿਲੋ ਭਾਰ ਵਰਗ ਵਿਚ ਉੜੀਸਾ ਦੇ ਕੋਰਮ ਮੁਸਕਾਨ ਨੇ ਮਹਾਂਰਾਸ਼ਟਰ ਦੇ ਦੋਟੇ ਧਨਸ੍ਰੀ ਨੂੰ ਹਰਾਇਆ,65 ਕਿਲੋ ਭਾਰ ਵਰਗ ਵਿਚ ਆਸਾਮ ਰਾਇਫਲ ਦੇ ਜੋਥਨ ਪਾਰੀ ਵੈਰੋਨੀਕਾ ਨੇ ਮਹਾਂਰਾਸ਼ਟਰ ਦੇ ਰਾਜਹੰਸੀ ਸ਼ਰਵਾਨੀ ਨੂੰ ਮਾਤ ਦਿੱਤੀ। 65 ਕਿਲੋ ਭਾਰ ਵਰਗ ਵਿਚ ਹੀ ਹਰਿਆਣਾ ਦੀ ਕਾਦਿਆਨ ਤਨੀਸ਼ਾ ਨੇ ਪੰਜਾਬ ਦੀ ਮਿਹਕਪ੍ਰੀਤ ਕੌਰ ਨੂੰ ਹਰਾਇਆ,ਜਦਕਿ 70 ਕਿਲੋ ਭਾਰ ਵਰਗ ਵਿਚ ਯੂ.ਪੀ ਦੀ ਅੰਜਲੀ ਕੁਮਾਰੀ ਨੇ ਪੰਜਾਬ ਦੀ ਤਨੀਸ਼ਾ ਨੂੰ ਮਾਤ ਦਿੱਤੀ।

70 ਕਿਲੋ ਤੋਂ ਵੱਧ ਭਾਰ ਵਰਗ ਵਿਚ ਪੰਜਾਬ ਦੀ ਅਮਨਦੀਪ ਕੌਰ ਨੇ ਮਹਾਂਰਾਸ਼ਟਰ ਦੀ ਪ੍ਰਿਆ ਸਿੰਘ,54 ਕਿਲੋ ਭਾਰ ਵਰਗ ਵਿਚ ਮਹਾਂਰਾਸ਼ਟਰ ਦੇ ਸੰਤੋਸ਼ ਬਾਗ ਨੇ ਕੇਰਲਾ ਦੇ ਰੋਸ਼ਨਪੀ ਨੂੰ ਹਰਾਇਆ।

ਇਸੇ ਤਰ੍ਹਾਂ 54 ਕਿਲੋ ਭਾਰ ਵਰਗ ਵਿਚ ਹੀ ਤ੍ਰਿਪੁਰਾ ਨੇ ਸ੍ਰੀ ਵਰਮ ਗੋਰ ਨੇ ਹਿਮਾਚਲ ਪ੍ਰਦੇਸ਼ ਦੇ ਰਾਹੁਲ ਅਤੇ 57 ਕਿਲੋ ਭਾਰ ਵਰਗ ਵਿਚ ਹਿਮਾਚਲ ਪ੍ਰਦੇਸ਼ ਦੇ ਅਕਸ਼ੈ ਨੇ ਆਸਾਮ ਦੇ ਵਿਸ਼ਨੂੰ ਅਤੇ 57 ਕਿਲੋ ਭਾਰ ਵਰਗ ਵਿਚ ਹੀ ਪੱਛਮੀ ਬੰਗਾਲ ਦੇ ਦੇਵਾਨਾਥ ਮੋਹਨ ਨੇ ਉੱਤਰ ਪ੍ਰਦੇਸ਼ ਦੇ ਵਲਧਨੀਆਵਿਵੇਕ ਨੂੰ ਹਰਾਇਆ।

ਇਸ ਤੋਂ ਇਲਾਵਾ 60 ਕਿਲੋ ਭਾਰ ਵਰਗ ਵਿਚ ਮਹਾਂਰਾਸ਼ਟਰ ਦੇ ਵੇਦਾਂਤ ਨੇ ਉੱਤਰ ਪ੍ਰਦੇਸ਼ ਦੇ ਮੋਹਿਤ ਤਿਵਾੜੀ,ਪੱਛਮੀ ਬੰਗਾਲ ਦੇ ਬੀਰਬਲ ਸ਼ਰਮਾ ਨੇ ਤੇਲੰਗਾਨਾ ਦੇ ਚਿੰਤਾਪ੍ਰਵੀਨ ਨੂੰ ਹਰਾਇਆ।
63.5 ਕਿਲੋ ਭਾਰ ਵਰਗ ਵਿਚ ਮਹਾਂਰਾਸ਼ਟਰ ਦੇ ਸਤੀਸ਼ਨ ਨੇ ਚੰਡੀਗੜ੍ਹ ਦੇ ਨਵਦੀਪ ਸ਼ਰਮਾ,ਬਿਹਾਰ ਦੇ ਆਦਿੱਤਿਯਾ ਸ਼ਰਮਾ ਨੇ ਕੇਰਲਾ ਦੇ ਅਜਨਸ ਨੂੰ ਹਰਾਇਆ।

67 ਕਿਲੋ ਭਾਰ ਵਰਗ ਵਿਚ ਪੱਛਮੀ ਬੰਗਾਲ ਦੇ ਸ਼ੁਬਰਾ ਜਯੋਤੀ ਨੇ ਮਹਾਂਰਾਸ਼ਟਰ ਦੇ ਮੋਹਨਪਟਲੇ ਖੇਮਚੰਦ,ਜਦਕਿ 71 ਕਿਲੋ ਭਾਰ ਵਰਗ ਵਿਚ ਮਹਾਂਰਾਸ਼ਟਰ ਦੇ ਵਿਸ਼ਾਲ ਰਾਵ ਨੇ ਛੱਤੀਸਗੜ੍ਹ ਦੇ ਪ੍ਰਭਾਤ ਸਾਹੂ ਨੂੰ ਹਰਾਇਆ।

ਇਸ ਤੋਂ ਇਲਾਵਾ 71 ਕਿਲੋ ਭਾਰ ਵਰਗ ਵਿਚ ਹੀ ਆਸਾਮ ਰਾਈਫਲ ਦੇ ਅਰੁਣ ਸਿੰਘ ਨੇ ਉੱਤਰਖੰਡ ਦੇ ਆਦਰਸ਼ ਕੁਮਾਰ ਨੂੰ ਹਰਾਇਆ। 75 ਕਿਲੋ ਭਾਰ ਵਰਗ ਵਿਚ ਐਚ.ਕੇ.ਏ ਦੇ ਕੁਲਵਿੰਦਰ ਸਿੰਘ ਨੂੰ ਐਚ.ਕੇ.ਏ ਦੇ ਹੀ ਤੀਕਾਰਾਮ ਨੂੰ ਹਰਾਇਆ। ਇਸੇ ਤਰ੍ਹਾਂ 75 ਕਿਲੋ ਭਾਰ ਵਰਗ ਵਿਚ ਛੱਤੀਗੜ੍ਹ ਦੇ ਚਾਂਦ ਸਾਹੂ ਨੇ ਰਾਜਸਥਾਨ ਦੇ ਮੋਨੂੰ ਮਾਲਾਵਟ ਨੂੰ ਹਰਾਇਆ।

ਇਸ ਤਰ੍ਹਾਂ 91 ਕਿਲੋ ਭਾਰ ਵਰਗ ਵਿਚ ਤਾਮਿਲਨਾਡੂ ਦੇ ਅਰਜੁਨ ਪਰਸਾਨਾ ਨੇ ਮਹਾਂਰਾਸ਼ਟਰ ਦੇ ਧੀਰਜ ਨੂੰ ਮਾਤ ਦਿੱਤੀ। 48 ਕਿਲੋ ਭਾਰ ਵਰਗ ਵਿਚ ਸਿੱਕਮ ਦੀ ਦੀਕੀ ਸ਼ੀਰਪਾ ਨੇ ਛੱਤੀਸਗੜ੍ਹ ਦੀ ਨਗੀਤਾ ਯਾਦਵ,ਜਦਕਿ ਤ੍ਰਿਪੁਰਾ ਦੀ ਸਾਰਾਬਾਨੀ ਦਾਸ ਨੇ ਬਿਹਾਰ ਦੇ ਜਾਦੂਮੁਨੀ ਨੂੰ ਹਰਾਇਆ। ਇਸੇ ਤਰ੍ਹਾਂ 57 ਕਿਲੋ ਭਾਰ ਵਰਗ ਵਿਚ ਉੱਤਰ ਪ੍ਰਦੇਸ਼ ਦੇ ਆਦਿੱਤਿਯਾ ਨੇ ਗੁਜਰਾਤ ਦੇ ਅੰਸ਼ ਪਰਮਾਰ, ਅਰੁਣਾਂਚਲ ਪ੍ਰਦੇਸ਼ ਦੇ ਤਾਮਾ ਬੇਕ ਨੇ ਉੱਤਰ ਪ੍ਰਦੇਸ਼ ਦੇ ਮਿਹਫੂਜ ਖਾਨ,ਆਸਾਮ ਦੇ ਸ਼ੁਭਾਹਜੀਤ ਨੇ ਉੱਤਰਾਖੰਡ ਦੇ ਮਨੀਸ਼ ਕੁਮਾਰ ਨੂੰ ਹਰਾਇਆ।

ਇਸੇ ਤਰ੍ਹਾਂ 65 ਕਿਲੋ ਭਾਰ ਵਰਗ ਵਿਚ ਐਚ.ਕੇ.ਏ ਦੀ ਭਾਵਨਾ ਨੇ ਮਹਾਂਰਾਸ਼ਟਰ ਦੀ ਭਾਵਨਾ ਮਲਾਨੀ,ਤਾਮਿਲਨਾਡੂ ਦੀ ਸ੍ਰੀਮਥਾ ਨੇ ਕੇਰਲਾ ਦੀ ਸੇਮਸਨ ਲੀਲੀਆ ਨੂੰ ਮਾਤ ਦਿੱਤੀ,ਜਦਕਿ 70 ਕਿਲੋ ਭਾਰ ਵਰਗ ਵਿਚ ਛੱਤੀਸਗੜ੍ਹ ਦੀ ਮਮਤਾ ਠਾਕੁਰ ਨੇ ਚੰਡੀਗੜ੍ਹ ਦੀ ਦੀਪਿਕਾ ਅਤੇ ਪੀ.ਐਨ ਦੀ ਫਲਕ ਬਿਦਾਨੀ ਨੇ ਚੰਡੀਗੜ੍ਹ ਦੀ ਗੁਰਲੀਨ ਕੌਰ ਅਤੇ ਗੁਜਰਾਤ ਦੀ ਰਾਕੇਸ਼ ਇਸ਼ਿਤਾ ਨੇ ਉੱਤਰਾਖੰਡ ਦੀ ਜਯੋਤੀ ਨੂੰ ਹਰਾਇਆ

53 Views