ਸਵੱਛ ਭਾਰਤ ਮਿਸ਼ਨ ਨੂੰ ਸਫਲ ਬਣਾਉਣ ਲਈ ਖੇੜਾ ਰੋਡ ’ਤੇ ਕੀਤੀ ਵਿਚਾਰ ਚਰਚਾ

ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲੋਕ : ਰਘਬੋਤਰਾ
ਘਰਾਂ ਵਿੱਚ ਦੋ-ਦੋ ਡਸਟਬਿਨ ਫਰੀ ਵੰਡੇ ਜਾਣਗੇ
ਫਗਵਾੜਾ ( ਡਾ ਰਮਨ /ਕਸਤੂਰੀ ਲਾਲ ) ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਖੇੜਾ ਰੋਡ ਫਗਵਾੜਾ ਵਿਖੇ ਭਾਰਤ ਸਰਕਾਰ ਦੇ ਸਵੱਛ ਭਾਰਤ ਮਿਸ਼ਨ ਦੀ ਸਫਲਤਾ ਅਤੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਡਸਟਬਿਨਾਂ ਵਿੱਚ ਇਕੱਠਾ ਕਰਨ ਦੀ ਮੁਹਿੰਮ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਦਾ ਆਯੋਜਨ ਸਾਬਕਾ ਨਗਰ ਕੌਂਸਲ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਕੀਤਾ ਗਿਆ। ਇਸ ਦੌਰਾਨ ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਸੁਨੀਤਾ ਸ਼ਰਮਾ, ਪੂਜਾ ਕੁਮਾਰੀ, ਨਗਰ ਨਿਗਮ ਫਗਵਾੜਾ ਦੇ ਸੈਨੇਟਰੀ ਮੇਹਟ ਰੋਸ਼ਨ ਕੁਮਾਰ, ਸੰਨੀ ਕੁਮਾਰ ਅਤੇ ਇਲਾਕਾ ਨਿਵਾਸੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਬੁਲਾਰਿਆਂ ਨੇ ਕਿਹਾ ਕਿ ਜਾਗਰੂਕਤਾ ਦੀ ਘਾਟ ਕਾਰਨ ਸਵੱਛ ਭਾਰਤ ਮਿਸ਼ਨ ਨੂੰ ਅਜੇ ਤੱਕ ਓਨੀ ਸਫਲਤਾ ਨਹੀਂ ਮਿਲੀ ਜਿੰਨੀ ਕਿ ਇਸ ਦੀ ਸ਼ੁਰੂਆਤ ਵਿੱਚ ਉਮੀਦ ਕੀਤੀ ਜਾ ਰਹੀ ਸੀ। ਇਸ ਦੌਰਾਨ ਫੈਸਲਾ ਕੀਤਾ ਗਿਆ ਕਿ ਮੁਹੱਲਾ ਪ੍ਰੇਮ ਨਗਰ ਨੂੰ ਸਫਾਈ ਪੱਖੋਂ ਮਾਡਲ ਸਟਰੀਟ ਬਣਾਇਆ ਜਾਵੇਗਾ। ਜਿਸ ਤਹਿਤ ਘਰਾਂ ਵਿੱਚ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲਈ ਦੋ-ਦੋ ਡਸਟਬਿਨ ਮੁਫ਼ਤ ਵੰਡੇ ਜਾਣਗੇ, ਜਿਸ ਵਿੱਚ ਵਿਸ਼ਵਾਮਿੱਤਰ ਸ਼ਰਮਾ ਅਤੇ ਪ੍ਰੇਮ ਨਗਰ ਸੇਵਾ ਸੁਸਾਇਟੀ ਸਹਿਯੋਗ ਕਰਨਗੇ। ਸੈਨੇਟਰੀ ਵਰਕਰ ਘਰਾਂ ਤੋਂ ਕੂੜਾ ਇਕੱਠਾ ਕਰਨ ਵਾਲੇ ਰਿਕਸ਼ਾ ਚਾਲਕਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲਈ ਪ੍ਰੇਰਿਤ ਕਰਨਗੇ। ਇੱਕ ਮੁਹੱਲਾ ਕਮੇਟੀ ਵੀ ਬਣਾਈ ਗਈ ਜੋ ਘਰ-ਘਰ ਜਾ ਕੇ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਲਈ ਪ੍ਰੇਰਿਤ ਕਰੇਗੀ। ਇਸ ਤੋਂ ਇਲਾਵਾ ਲੋਕਾਂ ਨੂੰ ਧਾਰਮਿਕ ਸਥਾਨਾਂ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਇਕੱਠਾ ਕਰਨ ਲਈ ਅਪੀਲ ਕੀਤਾ ਜਾਵੇਗੀ। ਮਲਕੀਅਤ ਸਿੰਘ ਰਘਬੋਤਰਾ ਨੇ ਨਗਰ ਨਿਗਮ ਕਮਿਸ਼ਨਰ ਡਾ: ਨਯਨ ਜੱਸਲ ਨੂੰ ਵੀ ਇਸ ਮੁਹਿੰਮ ਦੀ ਸਫ਼ਲਤਾ ਲਈ ਯਤਨ ਕਰਨ ਦੀ ਅਪੀਲ ਕੀਤੀ। ਇਸ ਮੌਕੇ ਧੀਰਜ ਸਿੰਘ ਸੱਗੂ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ, ਸੁਧੀਰ ਸ਼ਰਮਾ ਪ੍ਰਧਾਨ ਪ੍ਰੇਮ ਨਗਰ ਸੇਵਾ ਸੁਸਾਇਟੀ, ਵੰਦਨਾ ਸ਼ਰਮਾ, ਵਿਸ਼ਵਾਮਿੱਤਰ ਸ਼ਰਮਾ, ਬਲਦੇਵ ਸ਼ਰਮਾ, ਕੁਲਦੀਪ ਸਿੰਘ, ਰਾਮ ਲੁਭਾਇਆ, ਬ੍ਰਿਜ ਭੂਸ਼ਨ, ਰਾਮ ਰਤਨ ਵਾਲੀਆ, ਦਿਲਾਵਰ ਸਿੰਘ ਪਰਮਾਰ, ਦਲਜੀਤ ਤੋਂ ਇਲਾਵਾ ਦਲਜੀਤ ਢੰਡਵਾਲ, ਐੱਸ.ਸੀ. ਚਾਵਲਾ, ਰੋਸ਼ਨ ਲਾਲ ਚੋਪੜਾ, ਚੰਦਰ ਮੋਹਨ ਨਰੂਲਾ ਸਮੇਤ ਨਗਰ ਨਿਗਮ ਦੇ ਸਫਾਈ ਸੇਵਕ ਅਤੇ ਸਵੱਛ ਭਾਰਤ ਮਿਸ਼ਨ ਦੇ ਨੁਮਾਇੰਦੇ ਹਾਜ਼ਰ ਸਨ

