23 ਵਾਂ ਸਲਾਨਾ ਮੇਲਾ ਡੇਰਾਬਾਬਾ ਪੰਜ ਪੀਰ ਜੀ ਦਾ 6 ਨੂੰ

23 ਵਾਂ ਸਲਾਨਾ ਮੇਲਾ ਡੇਰਾਬਾਬਾ ਪੰਜ ਪੀਰ ਜੀ ਦਾ 6 ਨੂੰ

ਕਰਤਾਰਪੁਰ 27 ਜੂਨ (ਦਿਨੇਸ਼ ਕੁਮਾਰ ) 23 ਵਾਂ ਸਲਾਨਾ ਮੇਲਾ ,ਅਤੇ ਸਭਿਆਚਾਰਕ ਮੇਲਾ ਡੇਰਾ ਬਾਬਾ ਪੰਜ ਪੀਰ ਨੇੜੇ ਰੇਲਵੇ ਫਾਟਕ ਕਪੂਰਥਲਾ ਰੋਡ ਕਰਤਾਰਪੁਰ ਵਿਖੇ 6 ਜੁਲਾਈ ਨੂੰ ਬੜੀ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ। 6 ਜੁਲਾਈ ਨੂੰ ਸਵੇਰੇ ਚਾਦਰ ਤੇ ਝੰਡਾ ਝੜਾਉਣ ਦੀ ਰਸਮ ਕੀਤੀ ਜਾਵੇਗੀ।ਪ੍ਰਧਾਨ ਬਲਬੀਰ ਕੁਮਾਰ ਨੇ ਦੱਸਿਆ ਮੇਲੇ ਵਿੱਚ ਅਮਨ ਪਾਬਲਾ, ਵਨੀਤ ਖਾਨ,ਹੁੰਸਨਪ੍ਰੀਤ ਹੰਸ, ਸੁਰਿੰਦਰ ਲਾਡੀ,ਜੈਲੀ,ਰੋਹਾਨ,ਅਰਮਾਨ, ਰਿਸ਼ਵ ਆਦਿ ਕਲਾਕਾਰ ਬਾਬਾ ਜੀ ਦੇ ਦਰਬਾਰ ਵਿੱਚ ਹਾਜਰੀ ਲਗਾਉਣਗੇ। ਸਟੇਜ ਸੰਚਾਲਨ ਬਲਦੇਵ ਰਾਹੀਂ, ਸਤੀਸ਼ ਕਪਿਲਾ ਕਰਨਗੇ। ਲੰਗਰ ਅਤੁੱਟ ਵਰਤਾਇਆ ਜਾਵੇਗਾ।ਮੁੱਖ ਮਹਿਮਾਨ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਹੋਣਗੇ।ਪ੍ਰਬੰਧਕ ਕਮੇਟੀ ਦੇ ਚੇਅਰਮੈਨ ਵਿਪਨ ਕੁਮਾਰ ਗੋਗਾ, ਵਾਈਸ ਚੇਅਰਮੈਨ ਸ਼ਾਮ ਸੁੰਦਰ ਪਾਲ,ਪ੍ਰਧਾਨ ਬਲਬੀਰ ਕੁਮਾਰ, ਮੀਤ ਪ੍ਰਧਾਨ ਰਾਮ ਅਵਤਾਰ, ਕੈਸ਼ੀਅਰ ਨਰੇਸ਼ ਚੌਕੜੀਆਂ, ਰਾਮ ਜੀਤ,ਸੁਰਜੀਤ ਕੁਮਾਰ, ਮੰਯਕ ਗੁਪਤਾ,ਬਲਵੰਤ ਪਾਲ ,ਨਰੇਸ਼ ਪਾਲ ਆਦਿ ਸਾਰੇ ਕਮੇਟੀ ਮੈਂਬਰ ਮੇਲੇ ਦੀਆਂ ਤਿਆਰੀਆਂ ਵਿੱਚ ਦਿਨ ਰਾਤ ਲੱਗੇ ਹੋਏ ਹਨ।

504 Views