ਬਾਬਾ ਸ਼ਾਹ ਮਦਾਰ ਜੀ ਦੇ ਮੇਲੇ ਤੇ ਲੋਕ ਲੋਕ ਇਨਸਾਫ ਪ੍ਰੈਸ ਕਲੱਬ ਦੀ ਟੀਮ ਵੱਲੋਂ ਜੰਡਿਆਲਾ ਗੁਰੂ ਵਿਚ ਲੰਗਰ ਲਗਾਇਆ ਗਿਆ

ਜੰਡਿਆਲਾ ਗੁਰੂ (ਜੀਵਨ ਸ਼ਰਮਾ) ਜੰਡਿਆਲਾ ਗੁਰੂ ਵਿੱਚ 12 ਹਾੜ ਨੂੰ ਬਾਬਾ ਸ਼ਾਹ ਮਦਾਰ ਜੀ ਦਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ । 10 ਵਜੇ ਨੂੰ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਤੇ 11 ਵਜੇ ਨੂੰ ਚਾਦਰ ਚੜਾਉਣ ਦੀ ਰਸਮ ਕੀਤੀ ਗਈ। ਮੇਲੇ ਵਿਚ ਮੁੱਖ ਸੇਵਾਦਾਰ ਜੋਗਿੰਦਰ ਪਾਲ ਜੀ ਨੇ ਕਿਹਾ ਕਿ ਇਹ ਮੇਲਾ ਹਰ ਸਾਲ ਇਸੇ ਤਰਾਂ ਜੰਡਿਆਲਾ ਗੁਰੂ ਵਿੱਚ ਲਗਾਇਆ ਜਾਵੇਗਾ । ਗੁਰਪ੍ਰੀਤ ਸਿੰਘ ਗੋਲਡੀ ਪ੍ਰਧਾਨ ਨੇ ਵੀ ਇਸ ਲੰਗਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਕਿਹਾ ਮੈਂ ਵੀ ਹਰ ਸਾਲ ਇਸੇ ਤਰ੍ਹਾਂ ਲੰਗਰ ਵਿੱਚ ਹਿੱਸਾ ਲੈਂਦਾ ਰਹਾਂਗਾ। ਇਸ ਮੌਕੇ ਮੌਜੂਦ ਸੇਵਾਦਾਰ , ਜੀਵਨ ਸ਼ਰਮਾ, ਸੰਦੀਪ ਸ਼ਰਮਾ, ਗੋਪੀ ਜਾਣੀਆਂ, ਪ੍ਰਿੰਸ, ਵਿਕਰਮਜੀਤ ਸਿੰਘ ਅੰਮ੍ਰਿਤਸਰ, ਟੋਨੀ ਸੁਲਤਾਨਵਿੰਡ, ਉਂਕਾਰ ਸਿੰਘ ਸੋਨੂੰ ਆਦਿ।
70 Views

