ਏਡੀਸੀਪੀ ਅਮਨਦੀਪ ਕੋਰ ਵੱਲੋ ਟਰੈਫਿਕ ਸਟਾਫ, ਟੋਅ ਕੰਟਰੈਕਟਰ ਦੀ ਮਦਦ ਨਾਲ ਰਿਕਸ਼ਾ ਚਾਲਕ ਨੂੰ ਨਵਾਂ ਰਿਕਸ਼ਾ ਖਰੀਦ ਕੇ ਦਿੱਤਾ।


ਅੰਮ੍ਰਿਤਸਰ ਸਾਹਿਬ: ਵਿਕਰਮਜੀਤ ਸਿੰਘ
ਪਿਛਲੇ ਦਿਨੀ ਭੰਡਾਰੀ ਪੁੱਲ ਦੀ ਦੀਵਾਰ ਨਾਲ ਗੱਡੀ ਟਕਰਾ ਜਾਣ ਕਰਕੇ ਪੁੱਲ ਦੇ ਹੇਠਾਂ ਖੜਾ ਰਿਕਸ਼ਾ ਨੁਕਸਾਨਿਆ ਗਿਆ ਸੀ। ਜਿਸ ਕਰਕੇ ਰਿਕਸ਼ਾ ਚਾਲਕ ਦੀ ਰੋਜੀ ਰੋਟੀ ਬੰਦ ਹੋ ਗਈ ਸੀ। ਅੱਜ ਮਿਤੀ 27-06-2023 ਨੂੰ ਰਿਕਸ਼ਾ ਚਾਲਕ ਦੀ ਮਦਦ ਲਈ ਸ਼੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ ਵੱਲੋ ਟਰੈਫਿਕ ਸਟਾਫ ਅਤੇ ਟੋਅ ਕੰਟਰੈਕਟਰ ਦੀ ਮਦਦ ਨਾਲ ਰਿਕਸ਼ਾ ਚਾਲਕ ਨੂੰ ਨਵਾਂ ਰਿਕਸ਼ਾ ਖਰੀਦ ਕੇ ਦਿੱਤਾ ਗਿਆ ਹੈ, ਤਾਂ ਜੋ ਉਹ ਆਪਣੀ ਰੋਜੀ ਰੋਟੀ ਕਮਾ ਸਕੇ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਨ ਕਰ ਸਕੇ।
ਇਸ ਤੋ ਇਲਾਵਾ ਹਾਲ ਗੇਟ ਤੋ ਭਰਾਵਾਂ ਦੇ ਢਾਬੇ ਤੱਕ ਅਤੇ ਭਰਾਵਾਂ ਦੇ ਢਾਬੇ ਤੋ ਸਿਕੰਦਰੀ ਗੇਟ ਤੱਕ, ਰਾਮਬਾਗ ਤੇ ਬੱਸ ਸਟੈਂਡ ਤੱਕ ਅਤੇ ਬੱਸ ਸਟੈਂਡ ਤੋਂ ਹੁਸੈਨਪੁਰਾ ਚੌਕ ਤੱਕ ਟਰੈਫਿਕ ਨੂੰ ਰੈਗੂਲੇਟ ਕੀਤਾ ਗਿਆ ਤੇ ਰੌਗ ਪਾਰਕਿੰਗ ਗੱਡੀਆਂ ਦੇ ਚਲਾਨ ਕੀਤੇ ਗਏ ਤੇ ਗੱਡੀਆਂ ਟੋਅ ਕਰਵਾਈਆਂ ਗਈਆਂ ।

56 Views