*ਕਪੂਰਥਲਾ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ, 132 ਕੇਵੀ ਸਬ-ਸਟੇਸ਼ਨ ਦੇ ਇਨਕਮਰ ਬ੍ਰੇਕਰ ਵਿੱਚ ਅੱਗ ਕਾਰਨ ਵੱਡਾ ਨੁਕਸਾਨ**
ਕਪੂਰਥਲਾ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ, 132 ਕੇਵੀ ਸਬ-ਸਟੇਸ਼ਨ ਦੇ ਇਨਕਮਰ ਬ੍ਰੇਕਰ ਵਿੱਚ ਅੱਗ ਕਾਰਨ ਵੱਡਾ ਨੁਕਸਾਨ

ਕਪੂਰਥਲਾ, 27 ਮਈ (ਸਾਹਿਲ ਗੁਪਤਾ. ਵਰਿੰਦਰ ਸਿੰਘ) ਕਪੂਰਥਲਾ ਦੇ 132 ਕੇਵੀ ਸਬ-ਸਟੇਸ਼ਨ ਵਿੱਚ ਇਨਕਮਰ ਬ੍ਰੇਕਰ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋਇਆ ਹੈ, ਜਿਸ ਨਾਲ ਸ਼ਹਿਰ ਅਤੇ ਆਸ-ਪਾਸ ਦੇ ਵੱਡੇ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ ਹੈ। ਅੱਗ ਤੋਂ ਬਾਅਦ ਕੰਟਰੋਲ ਰੂਮ ਵਿੱਚ ਧੂੰਆ ਫੈਲ ਜਾਣ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਫੀਡਰ ਤੁਰੰਤ ਬੰਦ ਕਰ ਦਿੱਤੇ ਗਏ ਹਨ।
ਪੀਐਸਪੀਸੀਐਲ ਦੇ ਡਿਪਟੀ ਚੀਫ ਇੰਜੀਨੀਅਰ ਇਰ. ਐਸ.ਪੀ. ਸੋੰਧੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਿਜਲੀ ਸਪਲਾਈ ਨੂੰ ਬਹਾਲ ਕਰਨ ਲਈ ਲੋਡ ਨੂੰ ਨੇੜਲੇ ਸਬ-ਸਟੇਸ਼ਨਾਂ ਵੱਲ ਸ਼ਿਫਟ ਕਰਨ ਦੀ ਕਾਰਵਾਈ ਜਾਰੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਾਰੇ ਸਰੋਤ ਅਤੇ ਟੀਮਾਂ ਮੌਕੇ ’ਤੇ ਤਾਇਨਾਤ ਹਨ, ਪਰ ਬਿਜਲੀ ਮੁੜ ਚਾਲੂ ਕਰਨ ਵਿੱਚ ਕੁਝ ਸਮਾਂ ਲੱਗ ਸਕਦਾ ਹੈ।
ਪੀਐਸਪੀਸੀਐਲ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਗਿਆ ਹੈ ਕਿ ਬਿਜਲੀ ਸਪਲਾਈ ਬਹਾਲੀ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ।

