ਸਾਂਝ ਕੇਂਦਰ ਚ ਸੈਮੀਨਾਰ ਲਗਾਇਆ

ਸਾਂਝ ਕੇਂਦਰ ਚ ਸੈਮੀਨਾਰ ਲਗਾਇਆ

ਸਾਂਝ ਕੇਂਦਰ ਵਿੱਚ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ

ਕਾਲਾ ਸੰਘਿਆਂ 16 ਮਈ (ਮਨਜੀਤ ਮਾਨ)ਮਾਨਯੋਗ ਵਧੀਕ ਡਾਇਰੈਕਟਰ ਜਨਰਲ ਪੁਲਿਸ ਕਮਿਉਨਿਟੀ ਅਫ਼ੈਰਜ ਡਵੀਜ਼ਨ ਚੰਡੀਗੜ੍ਹ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਮਾਨਯੋਗ ਐਸ ਐਸ ਪੀ ਸਾਹਿਬ ਜਲੰਧਰ ਦਿਹਾਤੀ ਸ੍ਰੀ ਅੰਕੁਰ ਗੁਪਤਾ ਆਈ ਪੀ ਐਸ ਅਤੇ ਸ਼੍ਰੀ ਮਤੀ ਮਨਜੀਤ ਕੌਰ ਪੀ ਪੀ ਐਸ, ਜ਼ਿਲ੍ਹਾ ਕਮਿਊਨਿਟੀ ਪੁਲਿਸ ਅਫਸਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਥਾਣਾ ਸਾਂਝ ਕੇਂਦਰ ਲੋਹੀਆਂ ਵੱਲੋ ਡੀ ਐਸ ਪੀ ਸ੍ਰੀ ਅਮਨਦੀਪ ਸਿੰਘ ਪੀ ਪੀ ਐਸ ਸਬ ਡਵੀਜ਼ਨ ਸ਼ਾਹਕੋਟ ਦੀ ਸੁਪਰਵਿਜ਼ਨ ਹੇਠ ਜ਼ਿਲ੍ਹਾ ਸਾਂਝ ਇੰਚਾਰਜ ਨਰਿੰਦਰ ਸਿੰਘ ਦੀ ਦੇਖ ਰੇਖ ਵਿੱਚ ਏ ਐੱਸ ਆਈ ਗੁਰਦੇਵ ਸਿੰਘ ਸਾਂਝ ਕੇਂਦਰ ਲੋਹੀਆ ਨੇ ਸਕੂਲ ਪੁਲਿਸ ਕੈਡਿਟ ਤਹਿਤ ਪ੍ਰਿੰਸੀਪਲ ਮੈਡਮ ਗਗਨਦੀਪ ਕੌਰ ਦੀ ਹਾਜ਼ਰੀ ਵਿਚ ਸੈਮੀਨਾਰ ਲਗਾਇਆ ਗਿਆ ਜਿਸ ਵਿਚ ਸਕੂਲ ਪੁਲਿਸ ਕੈਡਿਟ ਤਹਿਤ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣ ਸੰਬੰਧੀ, ਸਰੀਰ ਦੀ ਸਿਹਤ ਸੰਭਾਲ ਸੰਬੰਧੀ ਵਾਤਾਵਰਨ ਸੰਬੰਧੀ ,ਜੋਗਾ ਕੈੰਪ ਵਿਚ ਭਾਗ ਲੈਣ, ਖੇਡਾਂ ਸੰਬੰਧੀ ਵੀ ਜਾਣਕਾਰੀ ਦਿਤੀ ਗਈ ਅਤੇ ਬਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਅਤੇ ਸਾਂਝ ਕੇਂਦਰ ਵਿਚ ਮਿਲਣ ਵਾਲੀਆਂ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ 112,181,1091 ਹੈਲਪ ਲਾਇਨ ਅਤੇ ਸ਼ਕਤੀ ਐਪ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਮਹਿਲਾ ਮਿੱਤਰ ਰਾਜਵੰਤ ਕੌਰ ਥਾਣਾ ਲੋਹੀਆਂ ਅਤੇ ਸਕੂਲ ਸਟਾਫ ਮਾਸਟਰ ਐਸ ਪੀ ਸੀ ਅਧਿਆਪਿਕਾ ਮੈਡਮ ਕੁਲਦੀਪ ਕੌਰ ਐਸ. ਪੀ. ਸੀ , ਅੰਜਨਾ ਕੁਮਾਰੀ, ਰਾਜ ਰਾਣੀ,ਸੰਦੀਪ ਕੌਰ,ਸਤਪਾਲ ਸਿੰਘ ਆਦਿ ਹਾਜ਼ਰ ਸਨ।

63 Views