ਲਾਇਨਜ ਪਬਲਿਕ ਸਕੂਲ ਨੂਰਪੁਰ ਚੱਠਾ ਦਾ ਨਤੀਜਾ ਸ਼ਾਨਦਾਰ ਰਿਹਾ

ਲਾਇਨਜ ਪਬਲਿਕ ਸਕੂਲ ਨੂਰਪੁਰ ਚੱਠਾ ਦਾ ਨਤੀਜਾ ਸ਼ਾਨਦਾਰ ਰਿਹਾ

ਕਾਲਾ ਸੰਘਿਆਂ 5 ਮਈ (ਮਨਜੀਤ ਮਾਨ)ਲਾਇਨਜ ਪਬਲਿਕ ਸਕੂਲ ਨੂਰਪੁਰ ਚੱਠਾ ਦਾ ਅੱਠਵੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ । ਸਕੂਲ ਪ੍ਰਿੰਸੀਪਲ ਲਵਪ੍ਰੀਤ ਸਿੰਘ ਗਿੱਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀ ਜਮਾਤ ਦੀ ਪ੍ਰੀਖਿਆ ‘ਚ ਸਕੂਲ ਦੇ ਸਾਰੇ ਵਿਦਿਆਰਥੀ ਪਹਿਲੇ ਦਰਜੇ `ਚ ਪਾਸ ਹੋਏ ਹਨ । ਨਵਦੀਪ ਕੌਰ ਨੇ 600/ 553 ਅੰਕ ਪ੍ਰਾਪਤ ਕਰਕੇ 92% ਨੰਬਰ ਲੈ ਕੇ ਸਕੂਲ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ,ਅੰਤਰਾ ਨੇ 600/540 ਨੰਬਰ 90 ਪ੍ਰਤੀਸ਼ਤ ਨੰਬਰ ਲੈਕੇ ਦੂਸਰਾ ਸਥਾਨ ਪ੍ਰਾਪਤ ਕੀਤਾ, ਜਸਲੀਨ ਕੌਰ ਨੇ 538(89.6 ਪ੍ਰਤੀਸ਼ਤ) ਨੰਬਰ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਹਰਮਨਜੋਤ ਸਿੰਘ ਨੇ 510 ਨੰਬਰ (85 ਪ੍ਰਤੀਸ਼ਤ ਨੰਬਰ ਲੈਕੇ ਚੋਥਾ ਸਥਾਨ ਪ੍ਰਾਪਤ ਕੀਤਾ ਇਸ ਮੌਕੇ ਮੈਨੇਜਿੰਗ ਡਾਇਰੈਕਟਰ ਲਾਲੀ ਸੋਖੀ, ਪ੍ਰਿੰਸੀਪਤ ਲਵਪ੍ਰੀਤ ਸਿੰਘ ਗਿੱਲ ਤੇ ਵਾਇਸ ਪ੍ਰਿੰਸੀਪਲ ਰੇਨੂਕਾ ਨੇ ਸਾਰੇ ਵਿਦਿਆਰਥੀਆ, ਉਹਨਾ ਦੇ ਮਾਤਾ-ਪਿਤਾ ਅਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ।

103 Views