ਲੋਕ ਅਪਣਾ ਅਸਲਾ ਥਾਣੇ ਜਮ੍ਹਾਂ ਕਰਵਾਉਣ : ਐਸ ਐਚ ੳ

ਲੋਕ ਅਪਣਾ ਅਸਲਾ ਥਾਣੇ ਜਮ੍ਹਾਂ ਕਰਵਾਉਣ : ਐਸ ਐਚ ੳ

ਜੇਕਰ ਕਿਸੇ
ਅਸਲਾ ਧਾਰਕ ਨੇ ਇਨ੍ਹਾਂ ਹੁਕਮਾਂ ਦੀ
ਪਾਲਣਾ ਨਾ ਕੀਤੀ ਤਾਂ ਉਸ ਦੇ
ਖਿਲਾਫ ਸਖਤ ਕਾਨੂੰਨੀ ਕਾਰਵਾਈ
ਅਮਲ ਵਿਚ ਲਿਆਂਦੀ ਜਾਵੇਗੀ

ਫਗਵਾੜਾ ( ਡਾ ਰਮਨ )ਥਾਣਾ ਸਤਨਾਮਪੁਰਾ ਦੇ ਐਸ ਐਚ ੳ ਗੋਰਵ ਧੀਰ ਨੇ ਥਾਣਾ ਸਤਨਾਮਪੁਰਾ ਅਧੀਨ ਆਉਂਦੇ ਸ਼ਹਿਰੀ ਖੇਤਰ ਦੇ ਏਰੀਏ ਅਤੇ ਪਿੰਡਾਂ ਦੇ ਲਾਇਸੰਸੀ ਅਸਲਾ ਧਾਰਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਣਯੋਗ ਵਤਸਲਾ ਗੁਪਤਾ ਐੱਸਐੱਸਪੀ ਕਪੂਰਥਲਾ ਵੱਲੋਂ ਜਾਰੀ ਸਖਤ ਹਦਾਇਤਾਂ ਅਨੁਸਾਰ ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂ ਜਿਨ੍ਹਾਂ ਕੋਲ ਅਸਲਾ ਹੈ, ਉਹ ਆਪਣਾ ਅਸਲਾ ਤੁਰੰਤ ਥਾਣੇ ਵਿਚ ਜਮ੍ਹਾ ਕਰਵਾਉਣ ਜੋ ਅਸਲਾ ਧਾਰਕ ਆਪਣਾ ਅਸਲਾ ਗੰਨ ਹਾਊਸ ਵਿਚ ਜਮ੍ਹਾ ਕਰਵਾਉਣਾ ਚਾਹੁੰਦੇ ਹਨ ਉਹ ਵੀ ਤੁਰੰਤ
ਆਪਣਾ ਅਸਲਾ ਗੰਨ ਹਾਊਸ ਵਿੱਚ
ਜਮ੍ਹਾ ਕਰਵਾ ਕੇ ਰਸੀਦ ਪ੍ਰਾਪਤ ਕਰਕੇ
ਥਾਣਾ ਸਤਨਾਮਪੁਰਾ ਨੂੰ ਸੂਚਿਤ
ਕਰਨ ਉਨ੍ਹਾਂ ਕਿਹਾ ਕਿ ਜੇਕਰ ਕਿਸੇ
ਅਸਲਾ ਧਾਰਕ ਨੇ ਇਨ੍ਹਾਂ ਹੁਕਮਾਂ ਦੀ
ਪਾਲਣਾ ਨਾ ਕੀਤੀ ਤਾਂ ਉਸ ਦੇ
ਖਿਲਾਫ ਸਖਤ ਕਾਨੂੰਨੀ ਕਾਰਵਾਈ
ਅਮਲ ਵਿਚ ਲਿਆਂਦੀ ਜਾਵੇਗੀ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨਰ ਨੇ ਚੋਣਾਂ ਸਬੰਧੀ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਉਨ੍ਹਾਂ ਦੀ ਇੰਨ-ਬਿੰਨ ਪਾਲਣਾ ਕਰਨਾ ਸਾਡਾ ਮੁੱਢਲਾ ਫਰਜ਼ ਬਣਦਾ ਹੈ ਉਨ੍ਹਾਂ ਪਿੰਡਾਂ ਦੇ ਮੋਹਤਬਰ ਆਗੂਆਂ ਨੂੰ ਵੀ ਅਪੀਲ ਕੀਤੀ ਕਿ ਅਸਲਾ ਜਮਾ ਕਰਵਾਉਣ ਸਬੰਧੀ ਅਸਲਾ ਧਾਰਕਾਂ ਨੂੰ ਸੂਚਿਤ ਕੀਤਾ ਜਾਵੇ

65 Views