ਭਾਰਤੀ ਕਿਸਾਨ ਯੂਨੀਅਨ ਦੋਆਬਾ ਸ਼ੰਭੂ ਬਾਰਡਰ ‘ਤੇ 17 ਨੂੰ ਰੋਕੇਗੀ ਰੇਲ ਗੱਡੀਆਂ
ਭਾਰਤੀ ਕਿਸਾਨ ਯੂਨੀਅਨ ਦੋਆਬਾ ਸ਼ੰਭੂ ਬਾਰਡਰ ‘ਤੇ 17 ਨੂੰ ਰੋਕੇਗੀ ਰੇਲ ਗੱਡੀਆਂ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ )-ਭਾਰਤੀ ਕਿਸਾਨ ਯੂਨੀਅਨ ਦੋਆਬਾ ਦੀ ਵੱਖ ਵੱਖ ਵਿਸ਼ਿਆਂ ਨੂੰ ਲੈ ਕੇ ਵਿਚਾਰ ਚਰਚਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ੍ਰੀ ਸੁਖਚੈਨਆਣਾ ਸਾਹਿਬ ਫਗਵਾੜਾ ਵਿਖੇ ਹੋਈ lਜਿਸ ਵਿੱਚ ਪੰਜਾਬ ਭਰ ਤੋਂ ਯੂਨੀਅਨ ਦੇ ਅਹੁਦੇਦਾਰ ਸਾਹਿਬਾਨਾਂ ਨੇ ਸਮੂਲੀਅਤ ਕੀਤੀ lਇਸ ਮੌਕੇ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਸਤਨਾਮ ਸਿੰਘ ਸਾਹਨੀ ਜਨਰਲ ਸਕੱਤਰ ਨੇ ਦੱਸਿਆ ਕਿ ਭਾਜਪਾ ਦੇ ਨੁਮਾਇੰਦਿਆਂ ਨੂੰ ਪਿੰਡਾਂ ਵਿੱਚ ਆਉਣ ਤੇ ਕਿਸਾਨੀ ਸਬੰਧਿਤ ਸਵਾਲ ਸ਼ਾਂਤਮਈ ਢੰਗ ਨਾਲ ਪੁੱਛਣੇ ਅਤੇ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਅਤੇ ਮਿਲ ਮਾਲਕਾਂ ਵੱਲ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਸੰਘਰਸ਼ ਦੀ ਰੂਪਰੇਖਾ ਦਾ ਸਰਵਸੰਮਤੀ ਨਾਲ ਮਤਾ ਪਾਇਆ ਗਿਆ,ਕਿਸਾਨ ਵੀਰਾਂ ਦੀ ਰਿਹਾਈ ਲਈ ਸ਼ੰਭੂ ਬਾਰਡਰ ‘ਤੇ 17 ਅਪ੍ਰੈਲ ਨੂੰ ਜੋ ਰੇਲ ਰੋਕੋ ਦਾ ਪ੍ਰੋਗਰਾਮ ਹੈ , ਨੂੰ ਕਾਮਯਾਬ ਕਰਨ ਲਈ ਹਰ ਸਰਕਲ ਤੋਂ ਤਿੰਨ- ਤਿੰਨ ਗੱਡੀਆਂ ਲੈ ਕੇ ਸ਼ੰਭੂ ਮੋਰਚੇ ‘ਤੇ ਪਹੁੰਚਣ ਦੀ ਸਾਰੇ ਆਗੂ ਸਾਹਿਬਾਨ ਨੂੰ ਅਪੀਲ ਵੀ ਕੀਤੀ ਗਈ lਇਸ ਮੌਕੇ ਸੰਤੋਖ ਸਿੰਘ ਲੱਖਪੁਰ, ਬਲਜੀਤ ਸਿੰਘ ਹਰਦਾਸਪੁਰ, ਗੁਰਪਾਲ ਸਿੰਘ ਪਾਲਾ ਮੌਲੀ,ਕੁਲਵਿੰਦਰ ਸਿੰਘ ਸਰਪੰਚ ਅਠੌਲੀ,ਦਵਿੰਦਰ ਸਿੰਘ ਸੰਧਵਾਂ, ਇੰਦਰਵੀਰ ਸਿੰਘ ਕਾਦੀਆਂ, ਗੁਰਵਿੰਦਰ ਸਿੰਘ ਖੰਗੂੜਾ, ਬਲਜਿੰਦਰ ਸਿੰਘ ਚੱਕ ਮੰਡੇਰ, ਕਸ਼ਮੀਰ ਸਿੰਘ ਮਹਿਤਪੁਰ ,ਸੁਖਬੀਰ ਸਿੰਘ ਕੁੱਕੜ ਪਿੰਡ, ਸੋਹਨ ਸਿੰਘ ਸਾਹਰੀ, ਇਕਬਾਲ ਸਿੰਘ ਬੈਂਸ ,ਗੁਰਚੇਤਨ ਸਿੰਘ ਤੱਖਰ, ਹਰਜੀਤ ਸਿੰਘ ਢੇਸੀ ,ਜਸਵੀਰ ਸਿੰਘ ਬੜਾ ਪਿੰਡ ,ਮਨਜੀਤ ਸਿੰਘ ਲੱਲੀ ,ਮੇਜਰ ਸਿੰਘ ਕੁਲਥਮ, ਤਰਸੇਮ ਸਿੰਘ ਢਿੱਲੋ ਆਦਿ ਵੱਡੀ ਗਿਣਤੀ ਵਿੱਚ ਕਿਸਾਨ ਵੀਰ ਹਾਜ਼ਰ ਸਨ

