ਟਰੋਂਟੋ ਅਕੈਡਮੀ ਵਿਖੇ ਸੱਤਵਾਂ ਸਥਾਪਨਾ ਦਿਵਸ ਮਨਾਇਆ *ਹੁਣ ਤੱਕ 200 ਤੋਂ ਵੱਧ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਕੀਤਾ ਤਿਆਰ – ਪ੍ਰਿਅੰਕਾ ਵਰਮਾਂ

ਟਰੋਂਟੋ ਅਕੈਡਮੀ ਵਿਖੇ ਸੱਤਵਾਂ ਸਥਾਪਨਾ ਦਿਵਸ ਮਨਾਇਆ
*ਹੁਣ ਤੱਕ 200 ਤੋਂ ਵੱਧ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਕੀਤਾ ਤਿਆਰ – ਪ੍ਰਿਅੰਕਾ ਵਰਮਾਂ

ਆਦਮਪੁਰ 10 ਅਪ੍ਰੈਲ (ਸਦਾਨੰਦ ਸਾਬੀ , ਧਰਮਵੀਰ ਸਿੰਘ,ਨੀਰਜ ਸਹੋਤਾ )- ਆਦਮਪੁਰ ਸ਼ਹਿਰ ਅੰਦਰ ਬੀਤੇ ਲੰਬੇ ਸਮੇਂ ਤੋਂ ਸਿੱਖਿਆ ਸੇਵਾਵਾਂ ਦੇ ਰਹੀ ਟਰੋਂਟੋ ਅਕੈਡਮੀ ਦੇ ਸੱਤ ਸਾਲ ਪੂਰੇ ਹੋ ਜਾਣ ਤੇ ਅੱਜ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਵਿਸ਼ੇਸ਼ ਤੌਰ ਤੇ ਗੋਪਾਲ ਕ੍ਰਿਸ਼ਨ ਅਤੇ ਕਵਿਤਾ ਰਾਣੀ ਵਰਮਾਂ ਨੇ ਸ਼ਿਰਕਤ ਕਰਦਿਆਂ ਜਿੱਥੇ ਅਕੈਡਮੀ ਦੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਉੱਥੇ ਕੇਕ ਕੱਟ ਖੁਸ਼ੀਆਂ ਦਾ ਦਿਹਾੜਾ ਸਭਨਾਂ ਨਾਲ ਸਾਂਝੇ ਤੌਰ ਤੇ ਮਨਾਇਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਮੁੱਖ ਪ੍ਰਬੰਧਕ ਪ੍ਰਿਅੰਕਾ ਵਰਮਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸੰਸਥਾ ਦੀ ਸ਼ੁਰੂਆਤ ਵਿਦੇਸ਼ਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਆਇਲਟਸ,ਯੁਕੇਵੀ, ਪੀਟੀਈ, ਡਿਓਲਿੰਗੋ,ਸਪੋਕਨ ਇੰਗਲਿਸ਼ ਅਤੇ ਸਟੱਡੀ ਵਿਸਾ ਨਾਲ ਸਬੰਧਤ ਸਾਰੇ ਕੋਰਸ ਕਰਵਾਏ ਜਾਂਦੇ ਹਨ ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ ਦੋ ਸੌ ਦੇ ਕਰੀਬ ਬੱਚਿਆਂ ਨੂੰ ਪੜਾਈ ਲਈ ਵਿਦੇਸ਼ ਅਤੇ ਕਈਆਂ ਨੂੰ ਵੱਖ ਵੱਖ ਕੋਰਸਾਂ ਅੰਦਰ ਮਾਹਰ ਬਣਾ ਚੁੱਕੇ ਹਨ ਅਤੇ ਅਗਾਂਹ ਵੀ ਉਨ੍ਹਾਂ ਦਾ ਟੀਚਾ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਉਸਾਰੂ ਸੋਚ ਨਾਲ ਅੱਗੇ ਵੱਧਣ ਵਿੱਚ ਮਦਦ ਕਰਨਾ ਹੈ ਉਨ੍ਹਾਂ ਕਿਹਾ ਕਿ ਜਿਸ ਵੀ ਬੱਚੇ ਨੂੰ ਇਨ੍ਹਾਂ ਕੋਰਸਾਂ ਸਬੰਧੀ ਕੋਈ ਵੀ ਸਮੱਸਿਆ ਲਗਦੀ ਹੋਵੇ ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇੱਕ ਬੱਚੇ ਨੂੰ ਸਹੀ ਰਸਤਾ ਵਿਖਾ ਉਸਦੇ ਸੁਨਹਿਰੀ ਭਵਿੱਖ ਵਿਚ ਬਣਦਾ ਯੋਗਦਾਨ ਦੇਣਾ ਹੈ।ਇਸ ਮੌਕੇ ਬੱਚਿਆਂ ਨੇ ਵੀ ਅਕੈਡਮੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜਿਸ ਤਰੀਕੇ ਨਾਲ ਮੈਡਮ ਪ੍ਰੀਆਂਕੰਦੀ ਅਗਵਾਈ ਹੇਠ ਸਟਾਫ ਵੱਲੋਂ ਚੰਗੇ ਵਾਤਾਵਰਨ ਅੰਦਰ ਸੁਖਾਲੇ ਢੰਗ ਨਾਲ ਸਿੱਖਿਆ ਦਿੱਤੀ ਜਾਂਦੀ ਹੈ ਉਸ ਨਾਲ ਉਨ੍ਹਾਂ ਨੂੰ ਕਿਸੇ ਵੀ ਫੀਲਡ ਅੰਦਰ ਜਲਦ ਮੁਹਾਰਤ ਮਿਲ ਜਾਂਦੀ ਹੈ ਤੇ ਉਹ ਅਕੈਡਮੀ ਦੇ ਇਸ ਉੱਦਮ ਲਈ ਹਮੇਸ਼ਾ ਉਨਾਂ ਨੂੰ ਆਪਣੇ ਭਵਿੱਖ ਅੰਦਰ ਯਾਦ ਰੱਖਣਗੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਦੀਪਿਕਾ,ਮਹਿਕ, ਦਿਆ,ਸੋਨਮ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜਰ ਸਨ

69 Views