ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ ਡਾਃ ਬੀ. ਆਰ. ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ
ਕਮਲਾ ਨਹਿਰੂ ਕਾਲਜ ਫਾਰ ਵੁਮੈਨ ਵਿੱਚ ਡਾਃ ਬੀ. ਆਰ. ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ
ਫਗਵਾੜਾ ( ਡਾ ਰਮਨ/ ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੁਮੈਨ ਦੇ ਜਾਤੀ ਭੇਦ ਭਾਵ ਰੋਕਥਾਮ ਸੈੱਲ ਅਤੇ ਬੱਡੀ ਗਰੁੱਪ ਵੱਲੋਂ ਪ੍ਰਿੰਸੀਪਲ ਡਾਃ ਸਵਿੰਦਰ ਪਾਲ ਦੀ ਸੁਯੋਗ ਅਗਵਾਈ ਵਿੱਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਦਕਰ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਡਾ. ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀ ਭਾਰਤੀ ਸੰਵਿਧਾਨ ਦੇ ਰੂਪ ਵਿੱਚ ਬਹੁਮੁੱਲੀ ਦੇਣ ਨੂੰ ਦਰਸਾਉਂਦੀ ਇੱਕ ਪੀਪੀਟੀ ਦਿਖਾਈ ਗਈ। ਇਸ ਮੌਕੇ 100 ਦੇ ਲਗਭਗ ਵਿਦਿਆਰਥੀ ਹਾਜ਼ਰ ਸਨ।
ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਵਿਦਿਆਰਥੀਆਂ ਨੂੰ ਇਸ ਦਿਨ ਨੂੰ ਮਨਾਉਣ ਦਾ ਮਹੱਤਵ ਦੱਸਿਆ। ਉਨ੍ਹਾਂ ਨੇ ਡਾ. ਅੰਬੇਦਕਰ ਜੀ ਦੇ ਮੁਢਲੇ ਜੀਵਨ ਦੇ ਸੰਘਰਸ਼ ਅਤੇ ਉਨ੍ਹਾਂ ਵੱਲੋਂ ਭਾਰਤੀ ਸੰਵਿਧਾਨ ਦੀ ਅਦੁੱਤੀ ਦੇਣ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਅੰਤ ਵਿੱਚ ਉਨ੍ਹਾਂ ਨੇ ਇਸ ਆਯੋਜਨ ਲਈ ਸਮੁੱਚੀ ਆਯੋਜਕ ਟੀਮ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਜਾਣਕਾਰੀ ਭਰਪੂਰ ਆਯੋਜਨ ਕਰਵਾਉਣ ਦੀ ਆਸ ਕੀਤੀ

