ਫਗਵਾੜਾ ਪੁਲਿਸ ਵੱਲੋਂ 1 ਕਿਲੋਗਰਾਮ ਅਫੀਮ ਸਮੇਤ 3 ਦੋਸ਼ੀ ਗ੍ਰਿਫਤਾਰ
ਫਗਵਾੜਾ ਪੁਲਿਸ ਵੱਲੋਂ 1 ਕਿਲੋਗਰਾਮ ਅਫੀਮ ਸਮੇਤ 3 ਦੋਸ਼ੀ ਗ੍ਰਿਫਤਾਰ
ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਵਤਸਲਾ ਗੁਪਤਾ ਸੀਨੀ ਊਠਅਰ ਪੁਲਿਸ ਕਪਤਾਨ ਕਪੂਰਥਲਾ ਵਲੋਂ ਮਾੜੇ ਅਨਸਰਾ ਅਤੇ ਨਸ਼ਾ ਸਮੱਗਲਰਾਂ ਨੂੰ ਠੱਲ ਪਾਉਣ ਲਈ ਵਿੱਢੀ ਗਈ ਸਪੈਸ਼ਲ ਮੁੰਹਿਮ ਤਹਿਤ ਰੁਪਿੰਦਰ ਕੌਰ ਭੱਟੀ ਐਸ ਪੀ ਫਗਵਾੜਾ, ਡੀ ਐਸ ਪੀ ਫਗਵਾੜਾ ਜਸਪ੍ਰੀਤ ਸਿੰਘ,ਸੀ.ਆਈ.ਏ ਸਟਾਫ ਇੰਚਾਰਜ ਬਿਸਮਨ ਸਿੰਘ ਸਾਹੀ ਫਗਵਾੜਾ ਦੀ ਟੀਮ ਵੱਲੋਂ ਹਿਊਮਨ ਅਤੇ ਟੈਕਨੀਕਲ ਮਦਦ ਦੇ ਅਧਾਰ ਤੇ ਗੋਸਪੁਰ ਕੱਟ ਤੋ ਵਜੀਦੋਵਾਲ ਰੋਡ ਤੇ ਲਗਾਏ ਨਾਕੇ ਤੇ ਕਾਰ ਨੰਬਰੀ PB 08 FB 7600 WHITE CRETA ਵਿੱਚ ਬੈਠੇ ਨੌਜਵਾਨਾ ਦੀ ਤਲਾਸ਼ੀ ਕੀਤੀ ਤਾਂ ਇੱਕ ਮੋਮੀ ਲਿਫਾਫਾ ਮਿਲਿਆ ਤਾਂ ਜਿਸ ਵਿੱਚ ਅਫੀਮ ਰੱਖੀ ਹੋਈ ਸੀ ਜਿਸਦਾ ਵਜਨ ਕਰਨ ਤੇ 1 ਕਿਲੋ ਅਫੀਮ ਬਰਾਮਦ ਹੋਈ ਹੈ ਦੌਸ਼ੀਆ ਖਿਲਾਫ ਮੁਕੱਦਮਾ ਨੰਬਰ 34 ਮਿਤੀ 08-04-2024 ਅ/ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ 03 ਦਿਨ ਦੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਬਾਬਾ ਗੱਧੀਆ , ਗੁਰਿੰਦਰ ਸਿੰਘ ਪਿੰਡ ਕੋਟਲੀ ਥਾਣਾ ਗੁਰਾਇਆ ਅਤੇ ਬਿਰਜੂ ਫਗਵਾੜਾ ਵਜੋਂ ਹੋਈ ਹੈ ਦੋਸ਼ੀਆਂ ਪਾਸੋਂ ਹੋਰ ਵੀ ਰਿਕਵਰੀ ਹੋਣ ਦੀ ਸੰਭਾਵਨਾ ਹੈ ਅਤੇ ਦੋਸ਼ੀਆਂ ਦੇ ਸਾਥੀਆਂ ਦੀ ਭਾਲ ਕਰਕੇ ਮੁਕਮਦਾ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ । ਦੋਸ਼ੀਆਂ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

