ਵਾਲਮੀਕਿ ਭਾਈਚਾਰੇ ਦੇ ਵਫਦ ਨੇ ਨਵ-ਨਿਯੁਕਤ ਚੇਅਰਮੈਨ ਚੰਦਨ ਗਰੇਵਾਲ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

ਵਾਲਮੀਕਿ ਭਾਈਚਾਰੇ ਦੇ ਵਫਦ ਨੇ ਨਵ-ਨਿਯੁਕਤ ਚੇਅਰਮੈਨ ਚੰਦਨ ਗਰੇਵਾਲ ਨੂੰ ਦਿੱਤੀਆਂ ਸ਼ੁੱਭ ਇੱਛਾਵਾਂ

ਪੰਜਾਬ ਸਰਕਾਰ ਦਾ ਨਿਯੁਕਤੀ ਲਈ ਕੀਤਾ ਧੰਨਵਾਦ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਾਲਮੀਕਿ ਧਰਮ ਰੱਖਿਆ ਸੰਮਤੀ ਹਦੀਆਬਾਦ ਫਗਵਾੜਾ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਹੀਰੋ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਾਲਮੀਕਿ ਭਾਈਚਾਰੇ ਦਾ ਇਕ ਵਫਦ ਅੱਜ ਸਮਾਜ ਸੇਵਕ ਰਾਜਕੁਮਾਰ ਮੱਟੂ ਅਤੇ ਮੱਖਣਜੀਤ ਨਾਹਰ ਦੀ ਸਾਂਝੀ ਅਗਵਾਈ ਹੇਠ ਸੈਨੀਟੇਸ਼ਨ ਕਮਿਸ਼ਨ ਪੰਜਾਬ ਦੇ ਨਵ ਨਿਯੁਕਤ ਚੇਅਰਮੈਨ ਚੰਦਨ ਗਰੇਵਾਲ ਨੂੰ ਮਿਲਿਆ ਅਤੇ ਗੁਲਦਸਤਾ ਭੇਂਟ ਕਰਦਿਆਂ ਉਹਨਾਂ ਨੂੰ ਨਿਯੁਕਤੀ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੁਲਾਕਾਤ ਸਬੰਧੀ ਜਾਣਕਾਰੀ ਦਿੰਦਿਆਂ ਰਾਜਕੁਮਾਰ ਮੱਟੂ ਅਤੇ ਮੱਖਣਜੀਤ ਨਾਹਰ ਨੇ ਦੱਸਿਆ ਕਿ ਚੰਦਨ ਗ੍ਰੇਵਾਲ ਬਹੁਤ ਹੀ ਯੋਗ ਅਤੇ ਜਿੰਮੇਵਾਰ ਇਨਸਾਨ ਹਨ। ਜਿਹਨਾਂ ਦੀ ਬਤੌਰ ਚੇਅਰਮੈਨ ਨਿਯੁਕਤੀ ਦਾ ਸਮੁੱਚਾ ਵਾਲਮੀਕਿ ਸਮਾਜ ਸਵਾਗਤ ਕਰਦਾ ਹੈ। ਉਹਨਾਂ ਚੰਦਨ ਗਰੇਵਾਲ ਦੀ ਨਿਯੁਕਤੀ ਲਈ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਆਮ ਆਦਮੀ ਪਾਰਟੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਚੰਦਨ ਗ੍ਰੇਵਾਲ ਆਪਣੀ ਜਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ ਜਿਸ ਤੇ ਸਮੁੱਚਾ ਵਾਲਮੀਕਿ ਭਾਈਚਾਰਾ ਫਖ਼ਰ ਕਰੇਗਾ। ਚੇਅਰਮੈਨ ਵਜੋਂ ਚੰਦਨ ਗਰੇਵਾਲ ਦੀ ਨਿਯੁਕਤੀ ਦਾ ਸਵਾਗਤ ਕਰਨ ਵਾਲਿਆਂ ‘ਚ ਵੱਖ ਵੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਵਜੋਂ ਪੰਮ ਲਾਹੋਰੀਆ ਪ੍ਰਧਾਨ, ਸਮੀਰ ਸੇਠੀ ਪ੍ਰਧਾਨ, ਵਿਪਨ ਲਾਹੋਰੀਆ, ਧਰੁੱਵ ਲਾਹੋਰੀਆ, ਵਿਨੋਦ ਕੁਮਾਰ ਨਾਹਰ, ਰਾਜਿੰਦਰ ਕੁਮਾਰ ਥਾਪਰ, ਮੁਨੀਸ਼ ਚੌਧਰੀ, ਜੀਵਨ ਥਾਪਰ, ਲਵ ਥਾਪਰ, ਵਿਨੋਦ ਕੁਮਾਰ ਮੱਟੂ, ਗੁਰਦਰਸ਼ਨ ਸਿੰਘ, ਅਸ਼ੋਕ ਪਦਮ, ਡਾ. ਕਲਿਆਣ, ਸੁਭਾਸ਼ ਮੱਟੂ, ਤਰਲੋਕ ਚੰਦ ਥਾਪਰ, ਮਨੂ ਪਦਮ ਸ਼ਾਮਲ ਸਨ

52 Views