ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜਲ ਦਿਵਸ

ਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਨੇ ਮਨਾਇਆ ਵਿਸ਼ਵ ਜਲ ਦਿਵਸ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਦੇ ਪ੍ਰਧਾਨ ਕੁਲਦੀਪ ਸਰਦਾਨਾ ਦੀ ਅਗਵਾਈ ਅਤੇ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਸ਼ਾਲਿਨੀ ਗਰੁੱਪ ਫਗਵਾੜਾ ਦੇ ਸਹਿਯੋਗ ਨਾਲ ਬਲੱਡ ਬੈਂਕ ਫਗਵਾੜਾ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਅਤੇ ਸਪੀਕਰ ਵਜੋਂ ਡਾ. ਸ਼ਿਵਾਨੀ ਢੰਡ ਐਸੋਸੀਏਟ ਪ੍ਰੋਫੈਸਰ ਲਵਲੀ ਪ੍ਰੋਫੈਸ਼ਨਲ ਯੁਨੀਵਰਸਿਟੀ ਨੇ ਸ਼ਿਰਕਤ ਕੀਤੀ। ਉਹਨਾਂ ਪ੍ਰੋਜੈਕਟਰ ਰਾਹੀਂ ਜਲ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਦੱਸਿਆ ਕਿ ਧਰਤੀ ਦਾ ਬੇਸ਼ਕ 75 ਫੀਸਦੀ ਹਿੱਸਾ ਪਾਣੀ ਹੈ ਪਰ ਉਸ ਵਿਚੋਂ ਸਿਰਫ 3% ਹੀ ਪੀਣ ਦੇ ਯੋਗ ਹੈ। ਜਿਸ ਵਿਚੋਂ ਵੀ 2% ਪਾਣੀ ਬਰਫ ਦੇ ਗਲੇਸ਼ੀਅਰਾਂ ਦੇ ਰੂਪ ਵਿਚ ਜੰਮਿਆ ਹੋਇਆ ਹੈ। ਉਹਨਾਂ ਜਿੱਥੇ ਪਾਣੀ ਦੀ ਦੁਰਵਰਤੋਂ ਨਾ ਕਰਨ ਦੀ ਅਪੀਲ ਕੀਤੀ, ਉੱਥੇ ਹੀ ਕਿਹਾ ਕਿ ਕੁਦਰਤੀ ਸੋਮਿਆਂ ਦੇ ਦੂਸ਼ਿਤ ਹੋ ਰਹੇ ਪਾਣੀ ਨਾਲ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਫੈਲ ਰਹੀਆਂ ਹਨ। ਵਾਤਾਵਰਣ ਸੰਭਾਲ ਮਿੱਤਰ ਸੰਗਠਨ ਦੇ ਪ੍ਰਧਾਨ ਰੇਸ਼ਮ ਚੰਦ, ਸਕੱਤਰ ਲਸ਼ਕਰ ਸਿੰਘ, ਸ਼ਾਨਿਲੀ ਗਰੁੱਪ ਦੀ ਕੋਆਰਡੀਨੇਟਰ ਮੋਨਿਕਾ ਨੇ ਵੀ ਆਪਣੇ ਵਢਮੁੱਲੇ ਵਿਚਾਰ ਪੇਸ਼ ਕਰਦਿਆਂ ਪਾਣੀ ਦੀ ਸੰਭਾਲ ਦਾ ਸੁਨੇਹਾ ਦਿੱਤਾ। ਡਾ. ਸ਼ਿਵਾਨੀ ਢੰਡ ਨੇ ਸ਼ਾਲਿਨੀ ਗਰੁੱਪ ਦੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਮੌਕੇ ਮੋਹਨ ਲਾਲ ਤਨੇਜਾ, ਹਰਨਾਮ ਸਿੰਘ ਕਾਲੜਾ, ਸੰਤੋਖ ਬੱਗਾ, ਵਿਸ਼ਵਾ ਮਿੱਤਰ ਸ਼ਰਮਾ, ਲਸ਼ਕਰ ਸਿੰਘ, ਬਿ੍ਰਜ ਭੂਸ਼ਣ ਪੁਰੀ, ਗੁਲਾਬ ਸਿੰਘ ਠਾਕੁਰ, ਸੁਧਾ ਬੇਦੀ ਆਦਿ ਹਾਜਰ ਸਨ

50 Views