ਅਮਰੀਕ ਰਾਮ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ

ਅਮਰੀਕ ਰਾਮ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ

ਜੰਡਿਆਲਾ ਗੁਰੂ 6 ਅਪ੍ਰੈਲ ( ਮਲਕੀਤ ਸਿੰਘ ਚੀਦਾ )
ਭਗਵਾਨ ਵਾਲਮੀਕਿ ਸਘੰਰਸ਼ ਦਲ ਦੀ ਇੱਕ ਵਿਸ਼ੇਸ਼ ਮੀਟਿੰਗ ਸਰਬਜੀਤ ਸਿੰਘ ਫਤਿਹਪੁਰ ਰਾਜਪੂਤਾਂ, ਪ੍ਰਧਾਨ ਮਜ਼ਦੂਰ ਸੈੱਲ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਚੇਅਰਮੈਨ ਹਰਦੀਸ਼ ਸਿੰਘ ਭੰਗਾਲੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਸਰਪੰਚ ਅਮਰੀਕ ਰਾਮ ਨਾਜੋਵਾਲੀ ਨੂੰ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਯੂਥ ਵਿੰਗ ਦਾ ਪ੍ਰਧਾਨ ਥਾਪਿਆ ਗਿਆ। ਇਸ ਮੌਕੇ ਤੇ ਨਵ ਨਿਯੁਕਤ ਪ੍ਰਧਾਨ ਅਮਰੀਕ ਰਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਦਿੱਤੀ ਗਈ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਸ਼ ਸਿੰਘ ਭੰਗਾਲੀ, ਅਮਰੀਕ ਰਾਮ, ਸਰਬਜੀਤ ਸਿੰਘ ਫਤਿਹਪੁਰ ਰਾਜਪੂਤਾਂ ਤੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਉਹਨਾਂ ਦੀ ਜਥੇਬੰਦੀ ਇਮਾਨਦਾਰ ਤੇ ਸਮਾਜ ਨੂੰ ਵਧੀਆ ਸੇਧ ਦੇਣ ਵਾਲੇ ਉਮੀਦਵਾਰਾਂ ਦੀ ਹਮਾਇਤ ਕਰੇਗੀ। ਇਸ ਮੌਕੇ ਤੇ ਜੋਬਨਪ੍ਰੀਤ ਸਿੰਘ ਨਵਾਂ ਪਿੰਡ, ਗੁਲਜ਼ਾਰ ਸਿੰਘ, ਹੈਪੀ, ਪ੍ਰਧਾਨ ਧਰਮ ਪ੍ਰਚਾਰ ਕਮੇਟੀ ਬਾਬਾ ਰਣਜੀਤ ਸਿੰਘ, ਧਰਮ ਸਿੰਘ, ਬਾਬਾ ਰਾਜਬੀਰ ਸਿੰਘ, ਤਰਲੋਕ ਸਿੰਘ, ਅਵਤਾਰ ਸਿੰਘ, ਜੁਝਾਰ ਸਿੰਘ ਮਲਕਪੁਰ, ਅਜੀਤ ਰਾਮ, ਮੈਂਬਰ ਸਰਬਜੀਤ ਸਿੰਘ, ਤਰਸੇਮ ਸਿੰਘ, ਡੀਪੂ ਹੋਲਡਰ ਅਜੀਤ ਰਾਮ, ਬਲਵਿੰਦਰ ਰਾਮ, ਸਾਹਬੀ ਰਾਮ, ਪ੍ਰੇਮ ਰਾਮ, ਰਣਬੀਰ ਸਿੰਘ ਰਾਣਾ, ਡਾ. ਪਵਨਦੀਪ ਸਿੰਘ ਨਿਜ਼ਾਮਪੁਰ, ਸ਼ਿਬੂ, ਸਾਜਨ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਕਾਲੂ ਨਵਾਂ ਪਿੰਡ, ਲਾਲੀ ਨਵਾਂ ਪਿੰਡ ਆਦਿ ਹਾਜ਼ਰ ਸਨ।
ਕੈਪਸ਼ਨ, ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਹਰਦੀਸ਼ ਸਿੰਘ ਭੰਗਾਲੀ, ਅਮਰੀਕ ਰਾਮ, ਸਰਬਜੀਤ ਸਿੰਘ ਤੇ ਹੋਰ।

112 Views