ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ ਦੇ ਵਿਛੜ ਚੁੱਕੇ ਪ੍ਰਧਾਨ ਗਿਆਨੀ ਤੇਜਿੰਦਰ ਸਿੰਘ ਦੀ ਯਾਦ ਚ ਸਨਮਾਨ ਸਮਾਰੋਹ ਕਰਵਾਇਆ

ਪੀ ਆਰ ਟੀ ਸੀ ਵਰਕਰ ਯੂਨੀਅਨ ਏਟਕ ਦੇ ਵਿਛੜ ਚੁੱਕੇ ਪ੍ਰਧਾਨ ਗਿਆਨੀ ਤੇਜਿੰਦਰ ਸਿੰਘ ਦੀ ਯਾਦ ਚ ਸਨਮਾਨ ਸਮਾਰੋਹ ਕਰਵਾਇਆ

ਕਾਲਾ ਸੰਘਿਆਂ 28 ਮਾਰਚ ( ਮਨਜੀਤ ਮਾਨ ) ਪੀ .ਆਰ. ਟੀ. ਸੀ. ਵਰਕਰਜ਼ ਯੂਨੀਅਨ ਏਟਕ ਦੇ ਵਿਛੜ ਚੁੱਕੇ ਪ੍ਰਧਾਨ ਗਿਆਨੀ ਤੇਜਿੰਦਰ ਸਿੰਘ ,ਜਨਰਲ ਸਕੱਤਰ ਕਾਮਰੇਡ ਸੁਨਹਿਰੀ ਲਾਲ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ । ਜਿਸ ਵਿੱਚ ਕਪੂਰਥਲਾ ਡੀਪੂ ਦੇ ਮਰਹੂਮ ਆਗੂ ਸਰਦਾਰ ਕਾਵਲ ਸਿੰਘ 86 , ਭਜਨ ਸਿੰਘ ਇੰਸਪੈਕਟਰ , ਸਾਧੂ ਸਿੰਘ 503 , ਸਾਧੂ ਸਿੰਘ ਕੇ -10 , ਜੋਗਿੰਦਰ ਸਿੰਘ 17ਬੀ , ਮੁਹੰਮਦ ਸਾਬਰ ਬਲੈਕ ਸਮਿੱਥ ਅਤੇ ਦਵਿੰਦਰ ਸਿੰਘ ਗਰਚਾ ਜੀ ਨੂੰ ਸਨਮਾਨਿਤ ਕੀਤਾ ਗਿਆ । ਇਸ ਸਨਮਾਨ ਨੂੰ ਪ੍ਰਾਪਤ ਕਰਨ ਲਈ ਸਾਥੀਆਂ ਦੇ ਪਰਿਵਾਰ ਮੈਂਬਰਾਂ ਨੂੰ ਵੀ ਸੱਦਾ ਦਿੱਤਾ ਗਿਆ । ਇਸ ਸਮਾਗਮ ਵਿੱਚ ਪਟਿਆਲਾ ਤੋਂ ਕੇਂਦਰ ਦੇ ਆਗੂ ਕਾਮਰੇਡ ਨਿਰਮਲ ਸਿੰਘ ਧਾਲੀਵਾਲ , ਦਲਜੀਤ ਸਿੰਘ , ਸੁਖਦੇਵ ਰਾਮ ਸੁਖੀ , ਮੁਹੰਮਦ ਖਲੀਲ ਅਤੇ ਉਤਮ ਸਿੰਘ ਬਾਗੜੀ ਉਚੇਚੇ ਤੌਰ ਤੇ ਸ਼ਾਮਿਲ ਹੋਏ ਇਨ੍ਹਾਂ ਤੋਂ ਇਲਾਵਾ ਐਸ ਸੀ, ਬੀ ਸੀ ਯੂਨੀਅਨ ਦੇ ਸੂਬਾ ਪ੍ਰਧਾਨ ਰਾਕੇਸ਼ ਕੁਮਾਰ ਦਾਤਾਰਪੁਰੀ, ਸੀਟੂ ਟ੍ਰੇਡ ਯੂਨੀਨ ਕਾਮਰੇਡ ਜੈ ਪਾਲ ਸਮਾਗਮ ਵਿੱਚ ਸ਼ਾਮਲ ਸਨ । ਪੀ ਆਰ ਟੀ ਸੀ ਕਪੂਰਥਲਾ ਡੀਪੂ ਦੇ ਵਰਕਰਾਂ ਤੋਂ ਇਲਾਵਾ ਬਠਿੰਡਾ , ਫਰੀਦਕੋਟ , ਲੁਧਿਆਣਾ , ਪਟਿਆਲਾ , ਚੰਡੀਗੜ੍ਹ , ਬਰਨਾਲਾ ਅਤੇ ਬੁਢਲਾਡਾ ਡੀਪੂ ਦੇ ਸ਼ਾਮਿਲ ਹੋਏ । ਇਹ ਸਮਾਗਮ ਸਾਥੀ ਰੇਸ਼ਮ ਸਿੰਘ ਕੰਗ , ਗੁਰਦੇਵ ਸਿੰਘ , ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ਵਿੱਚ ਸਮੁੱਚੀ ਟੀਮ ਵਲੋਂ ਬਹੁਤ ਮਿਹਨਤ ਨਾਲ ਕਰਵਾਇਆ ਗਿਆ । ਕੇਂਦਰ ਦੀ ਟੀਮ ਪਾਸੋਂ ਸਾਥੀ ਕਾਬਲ ਸਿੰਘ ਦੇ ਬੇਟੇ , ਸਾਧੂ ਸਿੰਘ ਦੇ ਬੇਟੇ , ਭਜਨ ਸਿੰਘ ਦੀ ਪਤਨੀ , ਸਾਧੂ ਸਿੰਘ ਕੇ-10 ਦੀ ਪਤਨੀ ਅਤੇ ਨੂੰਹ , ਮੁਹੰਮਦ ਸਾਵਰ ਦੀ ਪਤਨੀ , ਜੋਗਿੰਦਰ ਸਿੰਘ ਦੇ ਬੇਟੇ , ਦਵਿੰਦਰ ਸਿੰਘ ਗਰਚਾ ਦੇ ਬੇਟੇ ਨੇ ਸਨਮਾਨਚਿੰਨ੍ਹ ਅਤੇ ਇੱਕ ਲੋਈਂ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ ਨੇ ਉਪਰੋਕਤ ਸਾਥੀਆਂ ਦੇ ਜੀਵਨ ਵਾਰੇ , ਯੂਨਿਅਨ ਵਿੱਚ ਪਾਏ ਵੱਡਮੁੱਲੇ ਯੋਗਦਾਨ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ । ਕੇ.ਐਸ ਕਾਉਂਸਿਲ ਜੈ ਪਾਲ , ਮੁਹੰਮਦ ਖਲੀਲ , ਸੁਖਦੇਵ ਰਾਮ ਸੁੱਖੀ , ਉਤਮ ਸਿੰਘ ਵਾਗਰੀ , ਦਲਜੀਤ ਸਿੰਘ ਅਤੇ ਰਾਕੇਸ਼ ਦਾਤਾਰਪੁਰੀ ਨੇ ਆਪਣੇ ਵਿਚਾਰ ਸਾਂਝੇ ਕੀਤੇ । ਸਾਰੇ ਆਗੂਆਂ ਨੇ ਕਪੂਰਥਲੇ ਡਿਪੂ ਦੇ ਆਗੂ ਰੇਸ਼ਮ ਸਿੰਘ ਕੰਗ , ਗੁਰਦੇਵ ਸਿੰਘ ਕੰਗ , ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਸਮੇਤ ਸਾਰੀ ਟੀਮ ਨੂੰ ਵੱਡਾ ਸਮਾਗਮ ਕਰਨ ਤੇ ਮੁਬਾਰਕ ਬਾਦ ਦਿਤੀ । ਸਟੇਜ ਦਾ ਸੰਚਾਲਨ ਜਗਤਾਰ ਸਿੰਘ ਮੱਲ੍ਹੀ ਨੇ ਬਾਖੂਬੀ ਨਿਭਾਇਆ ਕਪੂਰਥਲਾ ਡਿਪੂ ਦੀ ਸਮੁੱਚੀ ਟੀਮ ਅਤੇ ਰੇਸ਼ਮ ਸਿੰਘ ਕੰਗ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ।

70 Views