ਸੀ.ਆਈ.ਏ ਸਟਾਫ ਫਗਵਾੜਾ ਜਿਲਾ ਕਪੂਰਥਲਾ ਪੁਲਿਸ ਵੱਲੋਂ ਇਕ ਦੋਸ਼ੀ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ
ਸੀ.ਆਈ.ਏ ਸਟਾਫ ਫਗਵਾੜਾ ਜਿਲਾ ਕਪੂਰਥਲਾ ਪੁਲਿਸ ਵੱਲੋਂ ਇਕ ਦੋਸ਼ੀ ਪਾਸੋਂ 200 ਗ੍ਰਾਮ ਹੈਰੋਇਨ ਬਰਾਮਦ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀਮਤੀ ਵਤਸਲਾ ਗੁਪਤਾ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਮਾੜੇ ਅਨਸਰਾਂ ਦੇ ਖਿਲਾਫ ਵੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਜਸਪ੍ਰੀਤ ਸਿੰਘ ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ,ਐਸ.ਆਈ. ਬਿਸਮਨ ਸਿੰਘ ਸਾਹੀ ਇੰਚਾਰਜ ਸੀ.ਆਈ.ਏ ਸਟਾਫ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਰਘੁਵੀਰ ਕੁਮਾਰ ਉਰਫ ਰਘੂ ਪੁੱਤਰ ਸੀਤਾ ਰਾਮ ਵਾਸੀ ਗੰਨਾ ਪਿੰਡ ਥਾਣਾ ਫਿਲੋਰ ਜਿਲ੍ਹਾ ਜਲੰਧਰ ਦਿਹਾਤੀ ਜੋ ਵੱਗੇ ਪੱਧਰ ਪਰ ਹੈਰੋਇਨ ਸਪਲਾਈ ਕਰਨ ਦਾ ਕੰਮ ਕਰਦਾ ਸੀ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਪਾਸੋਂ 200 ਗ੍ਰਾਮ ਹੈਰੋਇਨ ਰਿਕਵਰ ਕਰਨ ਵਿਚ ਭਾਰੀ ਸਫਲਤਾ ਹਾਸਲ ਹੋਈ ਹੈ ਜਸਪ੍ਰੀਤ ਸਿੰਘ, ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾੜੇ ਅਨਸਰ ਅਤੇ ਡਰੱਗ ਸਮੱਗਲਰਾਂ ਨੂੰ ਠੱਲ ਪਾਉਣ ਲਈ ਇਕ ਸਪੈਸ਼ਲ ਮੁਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਮੁਖਬਰੀ ਅਤੇ ਟੈਕਨੀਕਲ ਮਦਦ ਦੇ ਅਧਾਰ ਪਰ ਭੁਲਾਰਾਈ ਚੋਂਕ ਫਗਵਾੜਾ ਵਿਖੇ ਨਾਕਾਬੰਦੀ ਕਰਕੇ ਦੋਸ਼ੀ ਰਘੂਵੀਰ ਕੁਮਾਰ ਉਕਤ ਜੋ ਕਿ ਐਕਟਿਵਾ ਨੰਬਰੀ ਪੀ ਬੀ 08 ਐਫ ਬੀ 2372 ਪਰ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਨੂੰ ਜਾ ਰਿਹਾ ਸੀ ਨੂੰ ਰੋਕ ਕੇ ਤਲਾਸ਼ੀ ਕਰਨ ਪਰ ਉਕਤ ਦੋਸ਼ੀ ਪਾਸੋਂ 200 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ ਥਾਣਾ ਸਦਰ ਫਗਵਾੜਾ ਵਿਖੇ ਮੁਕੱਦਮਾ ਨੰਬਰ 29 ਮਿਤੀ 19-03-2024 ਅ/ਧ 21- 61-85 NDPS ACT ਦਰਜ ਰਜਿਸ਼ਟਰ ਕੀਤਾ ਗਿਆ। ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ 02 ਦਿਨ ਦੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ । ਜੋ ਕਿ ਦੋਸ਼ੀ ਪਾਸੋਂ ਹੋਰ ਵੀ ਰਿਕਵਰੀ ਹੋਣ ਦੀ ਸੰਬਾਵਨਾ ਹੈ ਅਤੇ ਦੋਸ਼ੀ ਦੇ ਸਾਥੀਆਂ ਦੀ ਭਾਲ ਕਰਕੇ ਮੁਕਮਦਾ ਵਿਚ ਨਾਮਜਦ ਕਰਕੇ ਗ੍ਰਿਫਤਾਰ ਕੀਤੀ ਜਾਵੇ ਗਾ ਅਤੇ ਦੋਸ਼ੀ ਪਾਸੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ

