ਵੋਟਰਾਂ ਨੂੰ ਉਤਸ਼ਾਹ ਤੇ ਸੁਰੱਖਿਆ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਵੋਟਰਾਂ ਨੂੰ ਉਤਸ਼ਾਹ ਤੇ ਸੁਰੱਖਿਆ ਲਈ ਪੁਲਿਸ ਨੇ ਕੱਢਿਆ ਫਲੈਗ ਮਾਰਚ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਅੰਦਰ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣ ਜਾ ਰਹੀਆਂ ਹਨ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਨੇ ਅਜੇ ਬਾਕੀ ਹੈ, ਸਿਰਫ ਸੱਤਾਧਾਰੀ ਪਾਰਟੀ ਨੇ ਹੀ ਆਪਣੇ ਉਮੀਦਵਾਰ ਹੀ ਐਲਾਨੇ ਹਨ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਹੁਣ ਤੋਂ ਹੀ ਆਪਣੀ ਡਿਊਟੀ ਲਈ ਮੁਸਤੈਦ ਹੋ ਗਿਆ ਪੁਲਿਸ ਵਲੋਂ ਫਗਵਾੜਾ ਦੇ ਬਾਜ਼ਾਰਾਂ ਅੰਦਰ ਫਲੈਗ ਮਾਰਚ ਕੱਢਿਆ ਗਿਆ ਜਿਸਦੀ ਅਗਵਾਈ ਰੁਪਿੰਦਰ ਕੌਰ ਭੱਟੀ ਐਸ ਪੀ ਫਗਵਾੜਾ ਕਰ ਰਹੇ ਸਨ ਉਨਾਂ ਨਾਲ ਡੀ ਐਸ ਪੀ ਫਗਵਾੜਾ ਜਸਪ੍ਰੀਤ ਸਿੰਘ , ਐਸ ਐਚ ਓ ਸਿਟੀ ਜਤਿੰਦਰ ਸਿੰਘ , ਸਦਰ ਐਸ ਐਚ ਓ ਬਲਵਿੰਦਰ ਸਿੰਘ, ਰਾਵਲਪਿੰਡੀ ਐਸ ਐਚ ਓ ਲਾਭ ਸਿੰਘ , ਵੋਮੈਨ ਸੈਲ ਇੰਚਾਰਜ ਮਨਜੀਤ ਕੌਰ , ਟ੍ਰੈਫਿਕ ਅਤੇ ਪੀ ਸੀ ਆਰ ਇੰਚਾਰਜ ਅਮਨ ਦਵੇਸ਼ , ਇੰਡਸਟਰੀਅਲ ਏਰੀਆ ਚੋਂਕੀ ਇੰਚਾਰਜ ਜਸਵੀਰ ਸਿੰਘ
ਤੋਂ ਇਲਾਵਾ ਬੀਐੱਸਐੱਫ ਦੇ ਜਵਾਨ ਤੇ ਪੁਲਿਸ ਕਰਮਚਾਰੀ ਵੱਡੀ ਤਾਦਾਦ ਵਿੱਚ ਸ਼ਾਮਲ ਸਨ ਇਸ ਮੌਕੇ ਐਸ ਪੀ ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਸ਼ਾਤੀ ਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਵਿੱਚ ਚੋਣ ਪ੍ਰਕਿਰਿਆ ਦੌਰਾਨ ਫਗਵਾੜਾ ਅੰਦਰ ਪੂਰੀ ਚੌਕਸੀ ਰੱਖਣ ਲਈ ਫਲੈਗ ਮਾਰਚ ਕੱਢਿਆ ਗਿਆ ਹੈ ਚੋਣਾਂ ਨੂੰ ਸ਼ਾਤੀਪੂਰਵਕ ਅਤੇ ਸੁਚੱਜੇ ਢੰਗ ਨਾਲ ਨੇਪਰੇ ਚਾੜਨ ਲਈ ਮਾਨਯੋਗ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁੱਕਣ ਦਿਆਂਗੇ ਤੇ ਅਸਲਾ ਧਾਰਕਾ ਦਾ ਲਾਈਸੰਸੀ ਅਸਲਾ ਜਮਾਂ ਕਰਵਾਇਆ ਜਾਵੇਗਾ ਤਾਂ ਜੋ ਆਮ ਲੋਕ ਫਗਵਾੜਾ ਤੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਬਿਨਾਂ ਕਿਸੇ ਡਰ/ਭੈਅ ਅਤੇ ਅਮਨ-ਸਾਂਤੀ ਨਾਲ ਕਰ ਸਕਣ ਡੀ ਐਸ ਪੀ ਫਗਵਾੜਾ ਜਸਪ੍ਰੀਤ ਸਿੰਘ ਨੇ ਕਿਹਾ ਕਿ ਚੋਣਾਂ ਦੌਰਾਨ ਵੋਟਰ ਬਿਨਾਂ ਕਿਸੇ ਡਰ ਭੈਅ ਦੇ ਆਮ ਮਾਹੌਲ ਵਾਂਗ ਆਪਣੀ ਵੋਟ ਦਾ ਸਹੀ ਇਸਤੇਮਾਲ ਸਹੀ ਢੰਗ ਨਾਲ ਕਰ ਸਕਣ

50 Views