ਆਪ’ ‘ਚ ਸ਼ਾਮਲ ਹੋਏ ਡਾ. ਚੱਬੇਵਾਲ ਦਾ ਫਗਵਾੜਾ ਪੁੱਜਣ ‘ਤੇ ਪਾਰਟੀ ਵਰਕਰਾਂ ਨੇ ਕੀਤਾ ਨਿੱਘਾ ਸਵਾਗਤ
ਆਪ’ ‘ਚ ਸ਼ਾਮਲ ਹੋਏ ਡਾ. ਚੱਬੇਵਾਲ ਦਾ ਫਗਵਾੜਾ ਪੁੱਜਣ ‘ਤੇ ਪਾਰਟੀ ਵਰਕਰਾਂ ਨੇ ਕੀਤਾ ਨਿੱਘਾ ਸਵਾਗਤ
ਡਾ. ਚੱਬੇਵਾਲ ਦੇ ਆਉਣ ਨਾਲ ਪਾਰਟੀ ਹੋਈ ਮਜ਼ਬੂਤ : ਜੋਗਿੰਦਰ ਮਾਨ
ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਕਾਂਗਰਸ ਛੱਡ ਕੇ ‘ਆਪ’ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਾ. ਰਾਜ ਕੁਮਾਰ ਚੱਬੇਵਾਲ ਦਾ ਅੱਜ ਪਹਿਲੀ ਵਾਰ ਫਗਵਾੜਾ ਪਹੁੰਚਣ ’ਤੇ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੇ ਗ੍ਰਹਿ ਵਿਖੇ ਸਮੂਹ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮਾਨ ਨੇ ਚੱਬੇਵਾਲ ਦਾ ਸਵਾਗਤ ਕਰਦਿਆਂ ਕਿਹਾ ਕਿ ਵੋਟਰਾਂ ਵਿਚ ਉਨ੍ਹਾਂ ਦੀ ਚੰਗੀ ਪੈਠ ਹੈ ਅਤੇ ਉਹ ਸਿਆਸਤ ਦੀਆਂ ਬਾਰੀਕੀਆਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਉਨ੍ਹਾਂ ਦੇ ‘ਆਪ’ ਪਾਰਟੀ ’ਚ ਸ਼ਾਮਲ ਹੋਣ ਨਾਲ ਆਉਣ ਵਾਲੀਆਂ ਲੋਕਸਭਾ ਚੋਣਾਂ ’ਚ ‘ਆਪ’ ਪਾਰਟੀ ਨੂੰ ਵੱਡਾ ਲਾਭ ਹੋਵੇਗਾ। ਡਾ. ਚੱਬੇਵਾਲ ਨੇ ਮਾਨ ਸਮੇਤ ਸਮੂਹ ਵਰਕਰਾਂ ਵਲੋਂ ਦਿੱਤੇ ਸਤਿਕਾਰ ਅਤੇ ਸਵਾਗਤ ਲਈ ਧੰਨਵਾਦ ਕਰਦਿਆਂ ਸਮੂਹ ਵਰਕਰਾਂ ਨੂੰ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਅਤੇ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਦਾ ਸੱਦਾ ਦਿੱਤਾ। ਇਸ ਦੌਰਾਨ ‘ਆਪ’ ਦੇ ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਹਰਨੂਰ ਸਿੰਘ ਹਰਜੀ ਮਾਨ ਤੇ ਹੋਰਨਾਂ ਨੇ ਕਿਹਾ ਕਿ ਵਿਧਾਨਸਭਾ ਹਲਕਾ ਫਗਵਾੜਾ ਵਿੱਚ ‘ਆਪ’ ਉਮੀਦਵਾਰ ਨੂੰ ਵੱਡੀ ਲੀਡ ਦੁਆਈ ਜਾਵੇਗੀ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਹਰਮੇਸ਼ ਪਾਠਕ, ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਬਲਵੀਰ ਠਾਕੁਰ, ਰਾਜਾ ਕੌਲਸਰ, ਨਰੇਸ਼ ਸ਼ਰਮਾ, ਫੌਜੀ ਸ਼ੇਰਗਿੱਲ, ਸਮਰ ਗੁਪਤਾ, ਰਵਿੰਦਰ ਰਵੀ ਸਾਬਕਾ ਕੌਂਸਲਰ, ਗੁਰਵਿੰਦਰ ਗੁਰੀ, ਅਮਰਿੰਦਰ ਸਿੰਘ, ਅਵਤਾਰ ਸਿੰਘ ਸਰਪੰਚ ਪੰਡਵਾ, ਬੌਬੀ ਬੇਦੀ, ਰਘਬੀਰ ਕੌਰ, ਗੁਰਦੀਪ ਸਿੰਘ ਤੁਲੀ, ਪ੍ਰਿਤਪਾਲ ਕੌਰ ਤੁਲੀ, ਰਣਜੀਤ ਪਾਬਲਾ, ਮੋਨਿਕਾ ਸ਼ਰਮਾ, ਚਮਨ ਲਾਲ, ਸਰਬਜੀਤ, ਰਾਕੇਸ਼ ਕੁਮਾਰ ਕੇਸ਼ੀ, ਅਰੁਣ ਵਸ਼ਿਸ਼ਟ, ਅਨਿਲ ਪਾਂਡੇ, ਨਿਰਮਲ ਸਿੰਘ, ਇੰਦਰਜੀਤ ਪੀਪਾਰੰਗੀ, ਮਨਪ੍ਰੀਤ ਸਿੰਘ, ਗੁਰਦੀਪ ਸਿੰਘ ਅਤੇ ਹੋਰ ‘ਆਪ’ ਵਰਕਰ ਤੇ ਸਮਰਥਕ ਹਾਜਰ ਸਨ

